ਭਗਵੰਤ ਮਾਨ ‘ਤੇ ਅਟਾਰੀ ‘ਚ ਰੋਡ ਸ਼ੋਅ ਦੌਰਾਨ ਹਮਲਾ, ਵੀਡੀਓ ਆਈ ਸਾਹਮਣੇ

TeamGlobalPunjab
1 Min Read

ਅਟਾਰੀ :ਪੰਜਾਬ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ‘ਤੇ ਅਟਾਰੀ ‘ਚ ਰੈਲੀ ਦੌਰਾਨ ਹਮਲਾ ਹੋਇਆ ਹੈ। ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਅੱਜ ਸਰਹੱਦੀ ਪਿੰਡ ਅਟਾਰੀ ਵਿਖੇ ਆਮ ਆਦਮੀ ਦੇ ਸੀਐਮ ਚਿਹਰੇ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਦੌਰਾਨ ਇੱਕਠੀ ਹੋਈ ਭੀੜ ਵਿੱਚੋਂ ਕਿਸੇ ਸ਼ਰਾਰਤੀ ਨੇ ਭਗਵੰਤ ਮਾਨ ਦੇ ਮੂੰਹ ਵੱਲ ਪੱਥਰ ਮਾਰਿਆ। ਜਿਸ ਨਾਲ ਰੈਲੀ ਵਿੱਚ ਹਫੜਾਦਫੜੀ ਮਚ ਗਈ।

ਭਗਵੰਤ ਮਾਨ ਨੂੰ ਇਕਦਮ  ਦਰਦ ਮਹਿਸੂਸ ਹੋਇਆ ਅਤੇ ਉਹ ਹੇਠਾਂ ਬੈਠ ਗਏ। ਉਂਝ ਤਾਂ ਭਗਵੰਤ ਮਾਨ ਬਿਲਕੁਲ ਸਹੀ ਸਲਾਮਤ ਹਨ । ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿੱਲੀ ਕਿ ਕਿਸ ਨੇ ਇਹ ਹਮਲਾ ਕੀਤਾ ਹੈ।

Share this Article
Leave a comment