ਸੂਬੇ ‘ਚ ਕੁੱਲ 1980 ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ, ਮਰਨ ਵਾਲਿਆਂ ਦੀ ਗਿਣਤੀ ਹੋਈ 38

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ ਸੋਮਵਾਰ ਨੂੰ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਸੂਬੇ ‘ਚ ਇਸ ਮਹਾਮਾਰੀ ਨੲਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 38 ਹੋ ਗਈ ਹੈ। ਇਸ ਵਿੱਚ 24 ਘੰਟੇ ਦੇ ਦੌਰਾਨ 16 ਹੋਰ ਲੋਕਾਂ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਇਸ ਨਾਲ ਸ਼ੂਬੇ ‘ਚ ਹੁਣ ਤੱਕ ਕੁੱਲ 1980 ਲੋਕ ਇਸਦੇ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਇਲਾਵਾ 181 ਹੋਰ ਲੋਕਾਂ ਦੇ ਠੀਕ ਹੋਣ ਦੇ ਨਾਲ ਹੀ ਪੰਜਾਬ ਵਿੱਚ ਇਸ ਰੋਗ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵਧਕੇ 1547 ਹੋ ਗਈ ਹੈ।

ਜਲੰਧਰ ਵਿੱਚ ਸੋਮਵਾਰ ਨੂੰ ਜਿਸ 35 ਸਾਲ ਦੇ ਕੋਰੋਨਾ ਦੇ ਮਰੀਜ ਨੇ ਦਮ ਤੋੜਿਆ , ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਉਸ ਨੂੰ ਕਿਡਨੀ ਦੀ ਬਿਮਾਰੀ ਵੀ ਸੀ। ਉਸਦਾ ਜਲੰਧਰ ਦੇ ਕਿਡਨੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਥੇ ਹੀ ਜਲੰਧਰ ਵਿੱਚ ਹੀ ਮਹਾਮਾਰੀ ਨਾਲ ਪੀੜਤ 50 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਉਹ ਅਧਰੰਗ ਦਾ ਵੀ ਮਰੀਜ਼ ਸੀ ਅਤੇ ਮੂਲ ਰੂਪ ਨਾਲ ਕਪੂਰਥਲਾ ਦਾ ਰਹਿਣ ਵਾਲਾ ਸੀ।

Share this Article
Leave a comment