ਪੁਣੇ ਕਾਰ ਹਾਦਸਾ: ਹੁਣ ਨਾਬਾਲਗ ਦੀ ਮਾਂ ਗ੍ਰਿਫਤਾਰ, ਜਾਣੋ ਮਾਮਲਾ

Global Team
2 Min Read

ਨਿਊਜ਼ ਡੈਸ਼ਕ:  ਪੁਣੇ ਪੁਲਿਸ ਨੇ ਪੋਰਸ਼ ਕਾਰ ਦੁਰਘਟਨਾ ਮਾਮਲੇ ਵਿੱਚ ਹੁਣ ਨਾਬਾਲਗ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਨੌਜਵਾਨ ਦੇ ਖੂਨ ਦੇ ਨਮੂਨੇ ਉਸਦੀ ਮਾਂ ਦੇ ਖੂਨ ਦੇ ਨਮੂਨਿਆਂ ਨਾਲ ਬਦਲੇ ਗਏ ਸਨ। ਪੁਲਿਸ ਨੇ ਦੋ ਦਿਨ ਪਹਿਲਾਂ ਇੱਕ ਸਥਾਨਕ ਅਦਾਲਤ ਨੂੰ ਦੱਸਿਆ ਸੀ ਕਿ ਨੌਜਵਾਨ ਦੇ ਖੂਨ ਦੇ ਨਮੂਨੇ ਇੱਕ ਔਰਤ ਦੇ ਖੂਨ ਦੇ ਨਮੂਨਿਆਂ ਨਾਲ ਬਦਲੇ ਗਏ ਸਨ।

ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਾਦਸੇ ਦੇ ਜ਼ਿੰਮੇਵਾਰ ਮੁੰਡੇ ਦੇ ਖੂਨ ਦੇ ਨਮੂਨੇ ਉਸ ਦੀ ਮਾਂ ਦੇ ਖੂਨ ਦੇ ਨਮੂਨੇ ਨਾਲ਼ ਬਦਲੇ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਣੇ ਪੋਰਸ਼ ਦੁਰਘਟਨਾ ਮਾਮਲੇ ‘ਚ 17 ਸਾਲਾ ਦੋਸ਼ੀ ਦੀ ਮਾਂ ਸ਼ਿਵਾਨੀ ਅਗਰਵਾਲ ਨੂੰ ਪੁਣੇ ਪੁਲਿਸ ਨੇ ਅੱਧੀ ਰਾਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਿਵਾਨੀ ਅਗਰਵਾਲ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਉਸਨੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਆਪਣੇ ਖੂਨ ਦਾ ਨਮੂਨਾ ਦਿੱਤਾ ਸੀ ਜੋ ਉਸਦੇ ਪੁੱਤਰ ਦੇ ਖੂਨ ਨਾਲ ਬਦਲਿਆ ਗਿਆ ਸੀ।

19 ਮਈ ਨੂੰ ਪੁਣੇ ਦੇ ਕਲਿਆਣੀ ਨਗਰ ‘ਚ ਪੋਰਸ਼ ਕਾਰ ਚਲਾ ਰਹੇ ਇਕ 17 ਸਾਲਾ ਨਾਬਾਲਗ ਨੇ ਮੋਟਰਸਾਈਕਲ ਸਵਾਰ ਦੋ ਸਾਫਟਵੇਅਰ ਇੰਜੀਨੀਅਰਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਕਾਰ ਚਲਾ ਰਿਹਾ ਸੀ। ਮਾਮਲੇ ਦੇ 17 ਸਾਲਾ ਦੋਸ਼ੀ ਨੂੰ ਸੁਧਾਰ ਘਰ ਭੇਜਿਆ ਗਿਆ ਸੀ। ਜਦਕਿ ਉਸ ਦੇ ਪਿਤਾ ਅਤੇ ਰੀਅਲ ਅਸਟੇਟ ਕਾਰੋਬਾਰੀ ਵਿਸ਼ਾਲ ਅਗਰਵਾਲ ਅਤੇ ਦਾਦਾ ਸੁਰਿੰਦਰ ਅਗਰਵਾਲ ਨੂੰ ਪਰਿਵਾਰਕ ਡਰਾਈਵਰ ਨੂੰ ਹਾਦਸੇ ਦੀ ਜ਼ਿੰਮੇਵਾਰੀ ਲੈਣ ਲਈ ਦਬਾਅ ਪਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment