ਅੰਬਾਲਾ ‘ਚ ਗੈਂਗਵਾਰ, ਭੂਪੀ ਰਾਣਾ ਤੇ ਬਿਸ਼ਨੋਈ ਗੈਂਗ ਵਿਚਾਲੇ ਤਾਬੜਤੋੜ ਫਾਇਰਿੰਗ

TeamGlobalPunjab
1 Min Read

ਹਰਿਆਣਾ : ਅੰਬਾਲਾ ਵਿੱਚ ਅੱਜ ਦੁਪਹਿਰ 12 ਸਾਲ ਬਾਅਦ ਗੈਂਗਵਾਰ ਦੀ ਘਟਨਾ ਸਾਹਮਣੇ ਆਈ। ਇਸ ਗੈਂਗਵਾਰ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਵਾਰਦਾਤ ਭੂਪੀ ਰਾਣਾ ਤੇ ਲੌਰੈਂਸ ਬਿਸ਼ਨੋਈ ਗੈਂਗ ਵਿਚਾਲੇ ਹੋਈ। ਗੈਂਗਵਾਰ ਅੰਬਾਲਾ ਦੇ ਕਾਲਕਾ ਚੌਕ ਨੇੜੇ ਵਾਪਰੀ।

ਦਰਅਸਲ ਭੂਪੀ ਗੈਂਗ ਨਾਲ ਸਬੰਧਤ ਨੌਜਵਾਨ ਇੱਕ ਪੇਸ਼ੀ ਦੇ ਲਈ ਚੰਡੀਗੜ੍ਹ ਤੋਂ ਅੰਬਾਲਾ ਆਏ ਹੋਏ ਸਨ। ਕੋਰੋਨਾ ਵਾਇਰਸ ਕਾਰਨ ਪੇਸ਼ੀ ਮੁਲਤਵੀ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਨੌਜਵਾਨ ਵਾਪਸ ਚੰਡੀਗੜ੍ਹ ਜਾ ਰਹੇ ਸਨ ਤਾਂ ਲੌਰੈਂਸ ਬਿਸ਼ਨੋਈ ਗੈਂਗ ਦੇ ਬਦਮਾਸ਼ਾਂ ਨੇ ਨੌਜਵਾਨਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਉਹਨਾਂ ਉੱਪਰ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਰਾਹੁਲ ਅਤੇ ਪੰਜਾ ਨਾਮ ਦੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਹਨਾਂ ਦੇ 2 ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਭੂਪੀ ਗੈਂਗ ਦੇ ਗੈਂਗਸਟਰ ਪੇਸ਼ੀ ਦੇ ਲਈ ਚੰਡੀਗੜ੍ਹ ਨੰਬਰ ਦੀ ਸਵਿੱਫਟ ਕਾਰ ਵਿੱਚ ਅੰਬਾਲਾ ਆਏ ਹੋਏ ਸਨ।

Share this Article
Leave a comment