PUBG Mobile ਨੂੰ ਟੱਕਰ ਦੇਵੇਗੀ ਭਾਰਤੀ ਹਵਾਈ ਫੌਜ ਵੱਲੋਂ ਤਿਆਰ ਕੀਤੀ ਗੇਮ

TeamGlobalPunjab
2 Min Read

ਮੋਬਾਇਲ ਗੇਮਿੰਗ ਇੰਡਸਟਰੀ ਅਜੋਕੇ ਸਮੇਂ ‘ਚ ਮਾਲਾਮਾਲ ਹੋ ਚੁੱਕੀ ਹੈ PUBG Mobile ਦੇ ਆਉਣ ਤੋਂ ਬਾਅਦ ਤਾਂ ਇਸ ਦਾ ਕਰੇਜ਼ ਹੋਰ ਵੀ ਵਧ ਗਿਆ ਹੈ। PUBG, Fortnight ਤੇ Apex legend ਕੁੱਝ ਅਜਿਹੀਆਂ ਗੇਮਸ ਵਿੱਚੋਂ ਹਨ, ਜਿਸਨ੍ਹੇ ਦੁਨੀਆ ਨੂੰ ਵਿਖਾਇਆ ਹੈ ਕਿ ਮੋਬਾਇਲ ਗੇਮਿੰਗ ਦਾ ਬਾਜ਼ਾਰ ਕਿੰਨਾ ਵੱਡਾ ਹੈ। ਇਸ ਕੜੀ ‘ਚ ਹੁਣ ਇੰਡੀਅਨ ਏਅਰ ਫੋਰਸ ਨੇ ਐਲਾਨ ਕੀਤਾ ਹੈ ਕਿ ਉਹ ਵੀ ਮੋਬਾਇਲ ਗੇਮ ਇੰਡਸਟਰੀ ‘ਚ ਕਦਮ ਰੱਖਣ ਜਾ ਰਹੀ ਹੈ।

ਇੰਡੀਅਨ ਏਅਰ ਫੋਰਸ, ਐਂਡਰਾਇਡ ਅਤੇ ਆਈਓਐੱਸ ਪਲੇਟਫਾਰਮ ਲਈ ਗੇਮਿੰਗ ਐਪਲੀਕੇਸ਼ਨ ਲੈ ਕੇ ਆਵੇਗੀ। ਇੰਡੀਅਨ ਏਅਰ ਫੋਰਸ, ਯੂਥ ਨੂੰ ਉਨ੍ਹਾਂ ਦੇ ਕੰਮ ਦਾ ਚੰਗਾ ਤਜ਼ੁਰਬਾ ਦੇਣ, ਡਿਫੈਂਸ ‘ਚ ਆਉਣ ਲਈ ਪ੍ਰੇਰਿਤ ਕਰਨ ਤੇ ਸੋਸ਼ਲ ਇੰਪੈਕਟ ਬਣਾਉਣ ਲਈ ਮੋਬਾਇਲ ਗੇਮ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਰਤ ਸਰਕਾਰ ਦੇ ਏਅਰ ਡਿਫੈਂਸ ਪਾਰਟਨਰ ਨੇ ਇਹ ਫ਼ੈਸਲਾ ਲਿਆ ਕਿ 31 ਜੁਲਾਈ ਨੂੰ ਗੇਮ ਲਾਂਚ ਕੀਤੀ ਜਾਵੇਗੀ।

ਇਸ ਮੋਬਾਇਲ ਗੇਮ ਦੇ ਲਾਂਚ ਬਾਰੇ ਦੱਸਦੇ ਹੋਏ ਇੰਡੀਅਨ ਏਅਰ ਫੋਰਸ ਟਵੀਟ ਕੀਤਾ ਕਿ IAF ਮੋਬਾਇਲ ਗੇਮ ਦਾ ਐਂਡਰਾਇਡ ਅਤੇ ਆਈਓਐੱਸ ਵਰਜਨ 31 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਹਾਲੇ ਇਹ ਸਿੰਗਲ ਪਲੇਅਰ ਵਰਜਨ ਵਿੱਚ ਆਵੇਗਾ। ਛੇਤੀ ਹੀ ਇਸਨੂੰ ਮਲਟੀਪਲੇਅਰ ਵਰਜਨ ‘ਚ ਵੀ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਉਨ੍ਹਾਂ ਨੇ ਆਉਣ ਵਾਲੇ ਗੇਮ ਦਾ ਟੀਜ਼ਰ ਸੋਸ਼ਲ ਮੀਡੀਆ ਪਲੇਟਫਾਰਮਸ Youtube, Facebook, Twitter, Instagram ‘ਤੇ ਵੀ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ।

- Advertisement -

ਟੀਜ਼ਰ ‘ਚ ਵਿਖਾਇਆ ਗਿਆ ਹੈ ਕਿ ਗੇਮ ਨੂੰ ਰੀਅਲਟਾਇਮ ਬੈਟਲ ਐਕਸਪੀਰਿਅੰਸ ਦੇਣ ਲਈ ਬਣਾਇਆ ਗਿਆ ਹੈ। ਇਸ ਵਿੱਚ ਕਈ ਫਾਈਟਰ ਜੈੱਟ ਤੇ ਮਿਸ਼ਨ ‘ਤੇ ਆਧਾਰਿਤ ਹੈਲੀਕਾਪਟਰ ਹੋਣਗੇ। ਪਲੇਅਰਸ ਨੂੰ ਇਨ੍ਹਾਂ ਜੈੱਟਸ ਨੂੰ ਉਡਾਉਣਾ ਹੋਵੇਗਾ ਤੇ ਦੁਸ਼ਮਣ ਦੇ ਇਲਾਕੇ ਨੂੰ ਖਤਮ ਕਰਨਾ ਹੋਵੇਗਾ। ਪਲੇਅਰਸ ਨੂੰ ਅਜਿਹਾ ਬਿਨਾਂ ਟਰੇਸ ਹੋਏ ਕਰਨਾ ਹੋਵੇਗਾ ਉਮੀਦ ਹੈ ਕਿ ਯੂਜ਼ਰਸ ਨੂੰ ਇਹ ਗੇਮ ਪਸੰਦ ਆਵੇਗੀ।

Share this Article
Leave a comment