ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਮੁੱਠਭੇੜ ਦੌਰਾਨ ਕਰਨਲ, ਮੇਜਰ ਸਮੇਤ ਪੰਜ ਜਵਾਨ ਸ਼ਹੀਦ, ਦੋ ਅੱਤਵਾਦੀ ਢੇਰ

TeamGlobalPunjab
2 Min Read

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ‘ਚ ਮੁੱਠਭੇੜ ਦੌਰਾਨ ਲਾਪਤਾ ਹੋਏ ਦੋ ਅਧਿਕਾਰੀਆਂ ਸਮੇਤ ਸੁਰੱਖਿਆ ਬਲਾਂ ਦੇ ਪੰਜ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਹੈ। ਜਦਕਿ ਇਸ ਮੁੱਠਭੇੜ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਵੀ ਢੇਰ ਕੀਤਾ ਹੈ।

ਮਾਰੇ ਗਏ ਸੁਰੱਖਿਆ ਬਲਾਂ ਵਿਚ ਫੌਜ ਦਾ ਇੱਕ ਕਰਨਲ,  ਇਕ ਮੇਜਰ, ਜੰਮੂ-ਕਸ਼ਮੀਰ ਪੁਲੀਸ ਦਾ ਇੱਕ ਅਧਿਕਾਰੀ ਅਤੇ ਫੌਜ ਦੇ ਦੋ ਜਵਾਨ ਸ਼ਾਮਲ ਹਨ। ਇਸ ਮੁਕਾਬਲੇ ਵਿਚ ਦੋ ਅਤਿਵਾਦੀ ਵੀ ਮਾਰੇ ਗਏ ਹਨ। ਸੁਰੱਖਿਆ ਬਲਾਂ ਅਤੇ ਫੌਜ ‘ਚ ਮੁਕਾਬਲਾ ਸ਼ਨੀਵਾਰ ਸ਼ਾਮ 3:30 ਵਜੇ ਸ਼ੁਰੂ ਹੋਇਆ ਸੀ। ਮੁਕਾਬਲੇ ‘ਚ ਮਾਰੇ ਗਏ ਲੋਕਾਂ ‘ਚ 21 ਨੈਸ਼ਨਲ ਰਾਈਫਲ ਦੇ ਕਮਾਂਡਿੰਗ ਆਰਮੀ ਅਫਸਰ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ, ਇੱਕ ਲਾਂਸ ਨਾਇਕ, ਇੱਕ ਰਾਈਫਲ ਮੈਨ, ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਸਬ-ਇੰਸਪੈਕਟਰ ਸ਼ਕੀਲ ਕਾਜੀ ਦੇ ਨਾਮ ਵਰਣਨਯੋਗ ਹਨ।

ਮਿਲੀ ਜਾਣਕਾਰੀ ਅਨੁਸਾਰ ਕੱਟੜਪੰਥੀਆਂ ਨੇ ਹੰਦਵਾੜਾ ਦੇ ਚਾਂਗੀਮੂਲ ਵਿੱਚ ਇੱਕ ਘਰ ਦੇ ਲੋਕਾਂ ਨੂੰ ਆਪਣੇ ਕਬਜ਼ੇ ‘ਚ ਰੱਖਿਆ ਹੋਇਆ ਸੀ ਤੇ ਆਪਣੇ ਮਨਸੂਬਿਆਂ ਲਈ ਉਸ ਘਰ ਦਾ ਇਸਤੇਮਾਲ ਕਰ ਰਹੇ ਸੀ। ਜਿਸ ਦੇ ਚੱਲਦਿਆਂ ਜੰਮੂ-ਕਸ਼ਮੀਰ ਪੁਲੀਸ ਅਤੇ ਸੈਨਾ ਦੀ ਸਾਂਝੀ ਟੁਕੜੀ ਨੇ ਘਰ ‘ਤੇ ਛਾਪੇਮਾਰੀ ਕੀਤੀ।ਸੈਨਾ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਖੁਫੀਆ ਏਜੰਸੀ ਤੋਂ ਇਸ ਬਾਰੇ ਜਾਣਕਾਰੀ ਮਿਲੀ ਸੀ। ਬਿਆਨ ਦੇ ਅਨੁਸਾਰ ਸੈਨਾ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਪੰਜ ਜਵਾਨ ਘਰ ‘ਤੇ ਕੀਤੀ ਗਈ ਛਾਪੇਮਾਰੀ ਵਿੱਚ ਸ਼ਾਮਲ ਸਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਸੈਨਾ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਰਾਜਨਾਥ ਸਿੰਘ ਨੇ ਟਵੀਟ ਕੀਤਾ, “ਫੌਜੀ ਕਾਰਵਾਈ ਵਿੱਚ ਸ਼ਾਮਲ ਫੌਜੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ। ਉਨ੍ਹਾਂ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ ਜਿਨ੍ਹਾਂ ਨੇ ਇਸ ਹਮਲੇ ‘ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਚੁੱਕੇ ਹਨ। ਇਨ੍ਹਾਂ ਬਹਾਦਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਭਾਰਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।”

- Advertisement -

Share this Article
Leave a comment