ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਤਰੱਕੀ ਵੱਲ ਇੱਕ ਹੋਰ ਕਦਮ ਵਧਾਉਣ ਜਾ ਰਹੀ ਹੈ। PSEB ਸਾਲ 2023-24 ਦੀਆਂ ਸਾਲਾਨਾ ਪ੍ਰਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਡਿਜੀਟਲ ਮਾਧਿਅਮ ਰਹੀਂ ਤਿਆਰ ਕਰਨ ‘ਤੇ ਲੱਗੀ ਹੋਈ ਹੈ। ਜਿਸ ਦਾ ਕਾਰਜ ਮੁਕੰਮਲ ਕਰਨ ਦੇ ਲਈ ਪ੍ਰੀਖਿਆ ਅਮਲੇ ਤੇ ਹੋਰ ਸਟਾਫ ਦੀ ਅੱਜ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ। ਅਤੇ ਇਹ ਸਿਖਲਾਈ 24 ਨਵੰਬਰ ਤੱਕ ਹੋਵੇਗਾ। ਇਨ੍ਹਾਂ ਨੂੰ ਬਾਅਦ ‘ਚ 29 ਨਵੰਬਰ ਨੂੰ ਮੌਕ ਟੈਸਟ ‘ਚ ਸ਼ਾਮਲ ਕੀਤਾ ਜਾਵੇਗਾ।
ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਅਭਿਆਸ ਸੈਸ਼ਨ ਸ਼ੁਰੂ ਹੋਵੇਗਾ ਜਿਸ ਲਈ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਨ੍ਹਾਂ ਕੇਂਦਰਾਂ ਨੂੰ ਪਹਿਲਾਂ ਟ੍ਰੇਨਿੰਗ ‘ਚ ਸ਼ਾਮਲ ਕਰ ਕੇ ਇੱਥੇ ਡੰਮੀ ਪ੍ਰੀਖਿਆ ਲਈ ਜਾਵੇਗੀ। ਜੇਕਰ ਅਭਿਆਸ-ਸੈਸ਼ਨ ਕਾਮਯਾਬ ਰਿਹਾ ਤਾਂ ਚਾਲੂ ਅਕਾਦਮਿਕ ਸਾਲ ਨਾਲ ਸਬੰਧਤ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਡਿਜੀਟਲ ਮਾਧਿਅਮ ਰਾਹੀਂ ਭੇਜੇ ਜਾਣਗੇ।
ਮੰਨਿਆਂ ਜਾ ਰਿਹਾ ਹੈ ਕਿ ਅਜਿਹਾ ਹੋਣ ਨਾਲ ਬੋਰਡ ਖ਼ਰਚ ਘੱਟ ਕਰ ਸਕੇਗਾ ਤੇ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਹੋਣ ਦਾ ਡਰ ਵੀ ਖ਼ਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬੀ ਵਿਸ਼ੇ ਦਾ ਪੇਪਰ ਵੀ ਡਿਜੀਟਲ ਮਾਧਿਅਮ ਰਹੀਂ ਭੇਜਿਆ ਜਾ ਚੁੱਕਾ ਹੈ ਤੇ ਬੋਰਡ ਦਾ ਉਹ ਤਜਰਬਾ ਕਾਮਯਾਬ ਰਿਹਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।