ਜ਼ਿਲੇ ਵਿੱਚ ਚੱਲ ਰਹੇ ਕਰਫ਼ਿਊ ਅਤੇ ਲਾੱਕ ਡਾਊਨ ਦੌਰਾਨ ਤਰਨ ਤਾਰਨ ਸ਼ਹਿਰ ਵਿੱਚ ਜ਼ਰੂਰੀ ਦਵਾਈਆਂ ਦੀ ਹੋਮ ਡਲਿਵਰੀ ਲਈ ਜੋਮੈਟੋ ਕੰਪਨੀ ਦਾ ਲਿਆ ਸਹਿਯੋਗ

TeamGlobalPunjab
2 Min Read

ਤਰਨ ਤਾਰਨ : ਜ਼ਿਲਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਜ਼ਿਲੇ ਵਿੱਚ ਚੱਲ ਰਹੇ ਕਰਫ਼ਿਊ ਅਤੇ ਲਾੱਕ ਡਾਊਨ ਦੌਰਾਨ ਤਰਨ ਤਾਰਨ ਸ਼ਹਿਰ ਵਿੱਚ ਜ਼ਰੂਰੀ ਦਵਾਈਆਂ ਦੀ ਹੋਮ ਡਲਿਵਰੀ ਲਈ ਜੋਮੈਟੋ ਕੰਪਨੀ ਦਾ ਸਹਿਯੋਗ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਹੁਣ ਸ਼ਹਿਰ ਵਾਸੀ ਜ਼ਰੂਰੀ ਦਵਾਈਆਂ ਦੀ ਘਰ ਵਿੱਚ ਸਪਲਾਈ ਲਈ ਜੋਮੈਟੋ ਰਾਹੀਂ ਸੰਪਰਕ ਕਰ ਸਕਦੇ ਹਨ।ਇਸ ਲਈ ਆਰਡਰ ਕਰਨ ਵਾਲੇ ਵਿਅਕਤੀ ਨੂੰ ਡਲਿਵਰੀ ਚਾਰਜ ਵੀ ਦੇਣੇ ਪੈਣਗੇ।

ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਇਸ ਲਈ ਉਹ ਆਪਣੇ ਆਰਡਰ ਵੱਟਸਐਪ ਨੰਬਰ ‘ਤੇ ਦੇ ਸਕਦੇ ਹਨ ਅਤੇ ਆਰਡਰ ਸਿਰਫ਼ ਨੇੜੇ ਦੀ ਲੋਕੇਸ਼ਨ ‘ਤੇ ਹੀ ਮੁਹੱਈਆ ਕਰਵਾਏ ਜਾਣਗੇ।

ਉਹਨਾਂ ਦੱਸਿਆ ਕਿ ਇਸ ਲਈ ਨੋਡਲ ਅਫ਼ਸਰ ਅਵਤਾਰ ਸਿੰਘ ਦੇ ਮੋਬਾਇਲ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਿਰਫ਼ ਤਰਨ ਤਾਰਨ ਸ਼ਹਿਰ ਵਿੱਚ ਅੰਮਿ੍ਰਤਸਰ ਬਾਈਪਾਸ ਇਲਾਕੇ ਲਈ ਹਰਮਨ ਸਿੰਘ ਦੇ ਮੋਬਾਇਲ ਨੰਬਰ 98785-85850, ਗੂਰੂ ਕਾ ਖੂਹ ਇਲਾਕੇ ਲਈ ਅਵਤਾਰ ਸਿੰਘ ਦੇ ਮੋਬਾਇਲ ਨੰਬਰ 79734-54755, ਜੰਡਿਆਲਾ ਰੋਡ, ਤਰਨ ਤਾਰਨ ਇਲਾਕੇ ਲਈ ਮਨਜੀਤ ਸਿੰਘ ਦੇ ਮੋਬਾਇਲ ਨੰਬਰ 85579-45995, ਨੂਰਦੀ ਅੱਡਾ ਇਲਾਕੇ ਲਈ ਹਰਪਾਲ ਸਿੰਘ ਦੇ ਮੋਬਾਇਲ ਨੰਬਰ 62848-68250, ਗੋਇੰਦਵਾਲ ਬਾਈਪਾਸ ਇਲਾਕੇ ਲਈ ਪਰਮਿੰਦਰ ਸਿੰਘ ਦੇ ਮੋਬਾਇਲ ਨੰਬਰ 62390-29873, ਕਾਜ਼ੀਕੋਟ ਰੋਡ ਇਲਾਕੇ ਲਈ ਹਰਜਿੰਦਰ ਸਿੰਘ ਦੇ ਮੋਬਾਇਲ ਨੰਬਰ 9478169786, ਮੁਰਾਦਪੁਰ ਰੋਡ, ਤਰਨ ਤਾਰਨ ਇਲਾਕੇ ਲਈ ਵਿਕਰਮ ਸਿੰਘ ਦੇ ਮੋਬਾਇਲ ਨੰਮਬਰ 62391-15812, ਸੱਚਖੰਡ ਰੋਡ ਤਰਨ ਤਾਰਨ ਇਲਾਕੇ ਲਈ ਸ੍ਰੀ ਕਰਨ ਦੇ ਮੋਬਾਇਲ ਨੰਬਰ 70874-52488, ਜੋਧਪੁਰ ਰੋਡ ਤਰਨ ਤਾਰਨ ਇਲਾਕੇ ਲਈ ਇੰਦਰਜੀਤ ਸਿੰਘਦੇ ਮੋਬਾਇਲ ਨੰਬਰ 88376-21254, ਦੀਪ ਐਵੀਨਿਊ ਇਲਾਕੇ ਲਈ ਰਾਜੀਵ ਕੁਮਾਰ ਦੇ ਮੋਬਾਇਲ ਨੰਬਰ 83606-20567, ਬੱਸ ਸਟੈਂਡ ਸਾਈਡ ਤਰਨ ਤਾਰਨ ਏਰੀਏ ਲਈ ਨਾਨਕ ਸਿੰਘ ਦੇ ਮੋਬਾਇਲ ਨੰਬਰ 87259-93002 ਅਤੇ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਏਰੀਏ ਲਈ ਸ੍ਰੀ ਵਿਸ਼ਾਲ ਦੇ ਮੋਬਾਇਲ ਨੰਬਰ 96539-95658 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this Article
Leave a comment