ਮੁਜ਼ੱਫਰਾਬਾਦ: ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੇ ਪਾਕਿਸਤਾਨ ਸਰਕਾਰ ਵੱਲੋਂ ਇਸ ਨੂੰ ਸੂਬਾ ਬਣਾ ਕੇ ਇਥੋਂ ਦੀ ਹਾਲਤ ਨੂੰ ਬਦਲਣ ਦੀ ਕੋਸ਼ਿਸ਼ ਦੇ ਖਿਲਾਫ ਪੀਓਕੇ ਦੇ ਮੁਜ਼ੱਫਰਾਬਾਦ ਵਿੱਚ ਕਰਾਚੀ ਤੇ ਹੁੰਜਾ ਵਿੱਚ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਬਾ ਜਾਨ ਵਰਗੇ ਮਾਨਵ ਅਧਿਕਾਰ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦਾ ਵਿਰੋਧ ਕੀਤਾ।
ਦਸ ਦਈਏ ਕਿ ਪਾਕਿਸਤਾਨ ਗਿਲਗਿਤ ਬਾਲਟਿਸਤਾਨ ਨੂੰ ਪੰਜਵਾਂ ਸੂਬਾ ਬਣਾਉਣਾ ਚਾਹੁੰਦਾ ਹੈ। ਇਹ ਐਲਾਨ ਪਹਿਲੀ ਵਾਰ ਦੇਸ਼ ਦੇ ਕਸ਼ਮੀਰ ਅਤੇ ਗਿਲਗਿਤ ਬਾਲਟਿਸਤਾਨ ਮਾਮਲਿਆਂ ਦੇ ਮੰਤਰੀ ਵੱਲੋਂ ਕੀਤਾ ਗਿਆ ਸੀ। ਮੰਤਰੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਜਲਦ ਹੀ ਇਸ ਖੇਤਰ ਦਾ ਦੌਰਾ ਕਰਨਗੇ ਅਤੇ ਇਸ ਸਬੰਧੀ ਰਸਮੀ ਐਲਾਨ ਕਰਨਗੇ।
ਮੰਤਰੀ ਨੇ ਗਿਲਗਿਤ ਬਾਲਟਿਸਤਾਨ ਦੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਸਾਰੇ ਹਿੱਤਾਂ ਨੂੰ ਧਿਆਨ ‘ਚ ਰਖਦੇ ਹੋਏ ਸਲਾਹ ਤੋਂ ਬਾਅਦ ਸਮੂਹ ਸਰਕਾਰ ਨੇ ਗਿਲਗਿਤ ਬਾਲਟਿਸਤਾਨ ਨੂੰ ਸੰਵਿਧਾਨਕ ਅਧਿਕਾਰ ਦੇਣ ਲਈ ਸਿਧਾਂਤਕ ਰੂਪ ਨਾਲ ਫੈਸਲਾ ਲਿਆ ਹੈ ਸਾਡੀ ਸਰਕਾਰ ਨੇ ਉੱਥੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਹੈ ।