ਬ੍ਰਿਟੇਨ ‘ਚ ਕਰੋਨਾ ਵਾਇਰਸ ਵਿਰੁੱਧ ਇਕ ਹੋਰ ਨਵੀਂ ਐਂਟੀਬਾਡੀ ਦਵਾਈ ਦਾ ਟੈਸਟ ਸ਼ੁਰੂ

TeamGlobalPunjab
1 Min Read

 ਵਰਲਡ ਡੈਸਕ –  ਬ੍ਰਿਟੇਨ ‘ਚ ਕਰੋਨਾ ਵਾਇਰਸ ਦੇ ਦੋ ਨਵੇਂ ਭਿਆਨਕ ਰੂਪ ਸਾਹਮਣੇ ਆਉਣ ਕਰਕੇ ਵਿਗਿਆਨੀਆਂ ਨੇ ਕਰੋਨਾ ਵਾਇਰਸ ਵਿਰੁੱਧ ਇਕ ਹੋਰ ਨਵੀਂ ਐਂਟੀਬਾਡੀ ਦਵਾਈ ਦਾ ਟੈਸਟ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਦਾ ਨਵਾਂ ਰੂਪ ਦੁਨੀਆ ਦੇ ਕਈ ਦੇਸ਼ਾਂ ‘ਚ ਪਾਇਆ ਗਿਆ ਹੈ, ਜਿਸ ਕਰਕੇ  ਟੀਕਾਕਰਣ ਮੁਹਿੰਮ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ।

 ਇੱਕ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲ ਐਨਐਚਐਸ ਟਰੱਸਟ ਤੇ ਪੀਟੀਆਈ ਨੇ ਕਿਹਾ ਕਿ ਵਿਗਿਆਨੀਆਂ ਨੂੰ ਆਸ ਹੈ ਕਿ ਇਹ ਐਂਟੀਬਾਡੀ ਡਰੱਗ ਕੋਰੋਨਾ ਵਿਰੁੱਧ ਲੋਕਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰੇਗੀ।

ਇਸਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਕੋਰੋਨਾ ਵਿਸ਼ਾਣੂ ਦਾ ਨਵਾਂ ਰੂਪ ਯੂਰਪ ਦੇ ਅੱਠ ਦੇਸ਼ਾਂ ‘ਚ ਪਹੁੰਚ ਗਿਆ ਹੈ। ਨਵਾਂ ਕੋਰੋਨਾ ਵਾਇਰਸ ਨੌਜਵਾਨਾਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਪਹਿਲਾਂ ਨਾਲੋਂ 70 ਪ੍ਰਤੀਸ਼ਤ ਵਧੇਰੇ ਸੰਕਰਮਿਤ ਦੱਸਿਆ ਜਾ ਰਿਹਾ ਹੈ। ਅਜਿਹੀ ਸਥਿਤੀ ‘ਚ ਬਚਾਅ ਲਈ ਮਾਸਕ ਅਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਜਰੂਰੀ ਹੈ।

ਦੱਸ ਦਈਏ ਇਰਾਕ ਨੇ ਬ੍ਰਿਟੇਨ, ਦੱਖਣੀ ਅਫਰੀਕਾ, ਆਸਟਰੇਲੀਆ, ਡੈਨਮਾਰਕ, ਨੀਦਰਲੈਂਡਜ਼, ਬੈਲਜੀਅਮ, ਈਰਾਨ, ਜਪਾਨ ਆਦਿ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ।

- Advertisement -

Share this Article
Leave a comment