ਸਰਕਾਰ ਦੇ ਲਾਅਰਿਆਂ ਤੋਂ ਅੱਕੇ ਅਧਿਆਪਕਾਂ ਨੇ ਕੈਪਟਨ ਦੇ ਸ਼ਹਿਰ ‘ਚ ਲਾਇਆ ਪੱਕਾ ਜਾਮ

TeamGlobalPunjab
2 Min Read

 ਮੰਗਾਂ ਪੂਰੀਆਂ ਹੋਣ ਤੱਕ ਰੋਡ ਜਾਮ ਲਗਾਈ ਰੱਖਣ ਦਾ ਐਲਾਨ

  ਪਟਿਆਲਾ : ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕਾਂ ਨੇ ਸ਼ਨੀਵਾਰ ਨੂੰ ਪਟਿਆਲਾ ਵਿੱਚ ਜਾਮ ਲਗਾ ਦਿੱਤਾ। ਅਧਿਆਪਕਾਂ ਵੱਲੋਂ ਨਾਭਾ ਸਰਹਿੰਦ ਰੋਡ ਜਾਮ ਕਰ ਦਿੱਤਾ ਗਿਆ । ਇਸ ਧਉ ਪੂਰੇ ਪੰਜਾਬ ਤੋਂ ਐਨ ਐਸ ਕਿਊ ਐਫ ਅਧਿਆਪਕ ਪਟਿਆਲਾ ਵਿਖੇ ਪਹੁੰਚੇ, ਪੰਜਾਬ ਸਰਕਾਰ ਪ੍ਰਤੀ ਅਧਿਆਪਕਾਂ ਵਿੱਚ ਤਿੱਖਾ ਰੋਸ ਦੇਖਣ ਨੂੰ ਮਿਲਿਆ।

ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਅਸੀਂ ਪਿਛਲੇ 95 ਦਿਨਾਂ ਤੋਂ ‘ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ’ ਨਜ਼ਦੀਕ ਪੱਕਾ ਧਰਨਾ ਲਾਕੇ ਬੈਠੇ ਹੋਏ ਹਾਂ ਪਰ ਸਰਕਾਰ ਵਲੋਂ ਅੱਜ ਤੱਕ ਸਾਡੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ।

- Advertisement -

ਸ਼ਨੀਵਾਰ ਨੂੰ ਐਨ ਐਸ ਕਿਊ ਐਫ ਅਧਿਆਪਕਾਂ ਵਲੋਂ ਸਰਕਾਰ ਦੇ ਨਾਂਹ ਪੱਖੀ ਰਵੱਈਏ ਤੋਂ ਤੰਗ ਆ ਕੇ ਪਟਿਆਲਾ ਦੇ ਨਾਭਾ ਸਰਹਿੰਦ ਰੋਡ ਨੂੰ ਜਾਮ ਕਰ ਦਿੱਤਾ।

 

ਯੂਨੀਅਨ ਪ੍ਰਧਾਨ ਵਲੋਂ ਦੱਸਿਆ ਗਿਆ ਕਿ ਸਾਡੀ ਮੁੱਖ ਮੰਗ ਹੈ:  ਸਰਕਾਰੀ ਸਕੂਲਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ ਅਤੇ ਐਨ ਐਸ ਕਿਊ ਐਫ ਅਧਿਆਪਕਾਂ ਨੂੰ ਪੂਰੇ ਸਕੇਲ ਤੇ ਰੈਗੂਲਰ ਕੀਤਾ ਜਾਵੇ।

 

- Advertisement -

ਅਧਿਆਪਕ ਆਗੂ ਨੇ ਦੱਸਿਆ ਕਿ ਕਈ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਇਹਨਾਂ ਮੰਗਾਂ ਦੀ ਪੂਰਤੀ ਲਈ ਅੱਜ ਸਾਰੇ ਅਧਿਆਪਕ ਦੁੱਖ ਨਿਵਾਰਨ ਸਾਹਿਬ ਚੌਂਕ ਵਿੱਚ ਬੈਠ ਗਏ ਹਨ ਜਿਨਾਂ ਸਮਾਂ ਸਰਕਾਰ ਸਾਡੀ ਮੰਗ ਦੀ ਪੂਰਤੀ ਨਹੀਂ ਕਰਦੀ ਓਨਾ ਸਮਾਂ ਅਸੀਂ ਇਥੇ ਹੀ ਬੈਠੇ ਰਹਾਂਗੇ।

Share this Article
Leave a comment