ਇੰਗਲੈਂਡ: ਇੰਗਲੈਂਡ ਦੇ ਵੈਸਟ ਮਿਡਲੈਂਡਸ ਦੇ ਸਮੇਥਵਿਕ ਸ਼ਹਿਰ ਵਿੱਚ ਇੱਕ ਹਿੰਦੂ ਮੰਦਰ ਦੇ ਬਾਹਰ ਮੰਗਲਵਾਰ ਨੂੰ ਮੁਸਲਿਮ ਭਾਈਚਾਰੇ ਦੇ 200 ਤੋਂ ਵੱਧ ਲੋਕਾਂ ਨੇ ਵਿਰੋਧ-ਪ੍ਰਦਰਸ਼ਨ ਕੀਤਾ। ਸੋਸ਼ਲ ਮੀਡੀਆ ਵਿੱਚ ਇਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਕਈ ਲੋਕ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਵੀ ਲਾਉਂਦੇ ਸੁਣੇ ਜਾ ਸਕਦੇ ਹਨ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਵੀਡੀਓਜ਼ ਵਿੱਚ ਲੋਕਾਂ ਦੀ ਵੱਡੀ ਭੀੜ ਨੂੰ ਸਪੌਨ ਲੇਨ ਸਥਿਤ ਦੁਰਗਾ ਭਵਨ ਹਿੰਦੂ ਮੰਦਰ ਵੱਲ ਵਧਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਲੋਕ ਲਗਾਤਾਰ ਨਾਅਰੇਬਾਜ਼ੀ ਵੀ ਕਰ ਰਹੇ ਸਨ। ਸਥਾਨਕ ਪ੍ਰਸ਼ਾਸਨ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹਰਕਤ ‘ਚ ਆਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਲੋਕਾਂ ਨੂੰ ਮੰਦਰ ਦੀਆਂ ਕੰਧਾਂ ‘ਤੇ ਚੜ੍ਹਦੇ ਵੀ ਦੇਖਿਆ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Look at this 👇
First Leicester, now Smethwick. Where next?
Around 200 people marching towards the Durga Bhawan Hindu Centre.
It is clearly intimidating and frightening for local Hindus.
The security services need to crackdown on these anti-Hindu thugs. pic.twitter.com/okafSjDsaR
— Wasiq Wasiq (@WasiqUK) September 20, 2022
ਅਸਲ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਗਸਤ ਦੇ ਅਖੀਰ ‘ਚ ਏਸ਼ੀਆ ਕੱਪ ਤੋਂ ਬਾਅਦ ਇੰਗਲੈਂਡ ‘ਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਇੰਗਲੈਂਡ ਦੇ ਲੈਸਟਰ ਸ਼ਹਿਰ ‘ਚ ਮੈਚ ਤੋਂ ਬਾਅਦ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵਿਚਾਲੇ ਝੜਪਾਂ ਹੋ ਗਈਆਂ। ਇਸ ਦੇ ਨਾਲ ਹੀ ਇੱਕ ਵਾਰ ਫਿਰ ਮੁਸਲਿਮ ਭਾਈਚਾਰੇ ਨੇ ਹਿੰਦੂ ਮੰਦਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
More footage shows the awful treatment British Hindus are somehow expected to tolerate.
Shameful. pic.twitter.com/Zwxj9oND4O
— Wasiq Wasiq (@WasiqUK) September 20, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.