Bollywood Drugs Case:ਬਾਬਾ ਰਾਮਦੇਵ ਨੇ ਫਿਲਮ ਇੰਡਸਟਰੀ ਨੂੰ ਲਿਆ ਨਿਸ਼ਾਨੇ ‘ਤੇ , ਕਿਹਾ- ‘ਸਲਮਾਨ ਖਾਨ ਲੈਂਦਾ ਹੈ ਡਰੱਗਜ਼…’

Rajneet Kaur
2 Min Read

ਨਿਊਜ਼ ਡੈਸਕ: ਮੁਰਾਦਾਬਾਦ ‘ਚ ਬਾਬਾ ਰਾਮਦੇਵ ਨੇ ਸਲਮਾਨ, ਸ਼ਾਹਰੁਖ ਅਤੇ ਆਮਿਰ ਖਾਨ ਨੂੰ ਬਾਲੀਵੁੱਡ ਡਰੱਗਜ਼ ਕਨੈਕਸ਼ਨ ਨੂੰ ਲੈ ਕੇ ਨਿਸ਼ਾਨੇ ‘ਤੇ ਲਿਆ ਹੈ। ਯੋਗ ਗੁਰੂ ਰਾਮਦੇਵ ‘ਨਸ਼ਾ ਮੁਕਤ ਭਾਰਤ’ ਸਮਾਗਮ ਵਿੱਚ ਗਏ ਸਨ।  ਜਿੱਥੇ ਉਨ੍ਹਾਂ ਨੇ ਨਸ਼ਾ ਮੁਕਤ ਭਾਰਤ ਪ੍ਰੋਗਰਾਮ ‘ਤੇ ਬੋਲਦੇ ਹੋਏ ਕਿਹਾ- ਸ਼ਾਹਰੁਖ ਖਾਨ ਦਾ ਬੱਚਾ ਨਸ਼ਾ ਲੈਂਦੇ ਹੋਏ ਫੜਿਆ ਗਿਆ । ਜੇਲ੍ਹ ਵਿੱਚ ਸਲਮਾਨ ਖਾਨ ਡਰੱਗਜ਼ ਲੈਂਦੇ ਹਨ,  ਆਮਿਰ ਦਾ ਪਤਾ ਨਹੀਂ ਅਤੇ ਹੋਰ ਪਤਾ ਨੀ ਕਿੰਨੇ ਵੱਡੇ-ਵੱਡੇ ਲੋਕ,  ਬਾਲੀਵੁੱਡ ਸਿਤਾਰੇ ਨਸ਼ਾ ਕਰਦੇ ਹਨ। ਅਭਿਨੇਤਰੀਆਂ ਦਾ ਤਾਂ ਰੱਬ ਹੀ ਮਾਲਕ ਹੈ।

ਉਨ੍ਹਾਂ ਕਿਹਾ, ‘ਫਿਲਮ ਇੰਡਸਟਰੀ ‘ਚ ਚਾਰੇ ਪਾਸੇ ਨਸ਼ੇ ਹਨ, ਰਾਜਨੀਤੀ ‘ਚ ਵੀ ਨਸ਼ੇ ਹਨ। ਚੋਣਾਂ ਦੌਰਾਨ ਸ਼ਰਾਬ ਵੰਡੀ ਜਾਂਦੀ ਹੈ। ਸਾਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਭਾਰਤ ਨੂੰ ਹਰ ਨਸ਼ੇ ਤੋਂ ਮੁਕਤ ਕਰਨਾ ਹੈ। ਇਸ ਦੇ ਲਈ ਅਸੀਂ ਅੰਦੋਲਨ ਸ਼ੁਰੂ ਕਰਾਂਗੇ। ਇਸ ਦੇ ਨਾਲ ਹੀ ਬਾਬਾ ਰਾਮਦੇਵ ਨੇ ਇਸ ਦੌਰਾਨ ਦੇਸ਼ ਦੇ ਕਈ ਹੋਰ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੈ ਕਿ ਯੋਗ ਗੁਰੂ ਨੇ ਬਾਲੀਵੁੱਡ ਇੰਡਸਟਰੀ ‘ਤੇ ਨਿਸ਼ਾਨਾ ਸਾਧਿਆ ਹੋਵੇ। ਉਹ ਅਕਸਰ ਸੈਲੇਬਸ ਦੀਆਂ ਗਤੀਵਿਧੀਆਂ ‘ਤੇ ਵੀ ਆਪਣੀ ਫੀਡਬੈਕ ਦਿੰਦੇ ਰਹਿੰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment