ਬਠਿੰਡਾ : ਗੱਲ ਕਰ ਲੈੰਦੇ ਹਾਂ ਬਠਿੰਡਾ ਦੀ ਜਿਥੇ ਅੱਜ ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਦੇ ਸਤਸੰਗ ਘਰ ਨੂੰ ਲੈ ਕੇ ਇਕ ਵਿਵਾਦ ਛਿੜ ਗਿਆ । ਦਰਅਸਲ ਇੱਥੇ ਡੇਰਾ ਪ੍ਰੇਮੀ ਪਿੰਡ ਜਲਾਲ ਵਿਖੇ ਮੌਜੂਦ ਸਲਾਬਤਪੁਰਾ ਡੇਰਾ ਵਿੱਚ ਸਤਿਸੰਗਤ ਦੇ ਲਈ ਜਾ ਰਹੇ ਸਨ ਪਰ ਸਿੱਖ ਜਥੇਬੰਦੀਆ ਵੱਲੋਂ ਇਸਦਾ ਵਿਰੋਧ ਕੀਤਾ ਗਿਆ।
ਸਿੱਖ ਜਥੇਬੰਦੀਆਂ ਵਲੋਂ ਰੋਡ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਰਾਮ ਰਹੀਮ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਬਰਗਾੜੀ ਇਨਸਾਫ ਨਹੀਂ ਮਿਲਿਆ ਅਤੇ ਦੂਜੇ ਪਾਸੇ ਬਲਾਤਕਾਰੀ ਰਾਮ ਰਹੀਮ ਦੀਆ ਸਤਿਸੰਗਤ ਜਿਉਂ ਦੀਆਂ ਤਿਉਂ ਲੱਗ ਰਹੀਆਂ ਹਨ।ਸਿੱਖ ਜਥੇਬੰਦੀ ਵੱਲੋਂ ਨਾਅਰੇਬਾਜ਼ੀ ਕਰਦਿਆਂ ਡੇਰਾ ਸਲਾਬਤਪੁਰਾ ਨੂੰ ਬੰਦ ਕਰਨ ਦੀ ਵੀ ਮੰਗ ਕੀਤੀ ਗਈ ।
ਦੱਸ ਦੇਈਏ ਕਿ ਬਰਗਾੜੀ ਵਿੱਚ ਵਾਪਰੀਆਂ ਬੇਅਬਦੀ ਕਾਂਡ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਕਈ ਵਾਰ ਪੁਲੀਸ ਵੱਲੋਂ ਜੇਲ੍ਹ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਸਿੱਖ ਕੌਮ ਨੂੰ ਨਹੀਂ ਮਿਲ ਸਕਿਆ ਅਤੇ ਉਨ੍ਹਾਂ ਵੱਲੋਂ ਇਸ ਨੂੰ ਲੈ ਕੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖ ਬੰਦੀ ਅੱਜ ਤੀਹ ਤੋਂ ਪੈਂਤੀ ਸਾਲ ਦਾ ਸਮਾਂ ਜੇਲ੍ਹ ਵਿੱਚ ਬਿਤਾ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਜੇ ਵੀ ਉਨ੍ਹਾਂ ਨੂੰ ਪੈਰੋਲ ਤੱਕ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਬਲਾਤਕਾਰੀ ਰਾਮ ਰਹੀਮ ਨੂੰ ਇੱਕ ਸਾਲ ਦੇ ਦੇ ਵਿੱਚ ਤਿੰਨ ਤਿੰਨ ਵਾਰ ਪੈਰੋਲ ਦਿੱਤੀ ਜਾਂਦੀ ਹੈ ।