ਖਿਡੌਣਾ ਉਦਯੋਗ ਲਈ ਸੰਭਾਵਨਾਵਾਂ ‘ਮੇਕ ਇਨ ਇੰਡੀਆ’

TeamGlobalPunjab
6 Min Read

 

-ਆਰੂਸ਼ੀ ਅਗਰਵਾਲ

 

ਬਚਪਨ ਦੀਆਂ ਖੇਡਾਂ, ਮੂਰਤ ਜਾਂ ਅਮੂਰਤ, ਇੱਕ ਬੱਚੇ ਦੇ ਗਿਆਨ ਸਬੰਧੀ ਵਿਕਾਸ ਅਤੇ ਪ੍ਰਾਰੰਭਿਕ ਸਮਾਜੀਕਰਣ ਦੇ ਲਈ ਮਹੱਤਵਪੂਰਨ ਹਨ। ਉਹ ਬੱਚਿਆਂ ਨੂੰ ਬੌਕਸ ਦੇ ਬਾਹਰ ਸੋਚਣ ਦੀ ਆਗਿਆ ਦਿੰਦੇ ਹਨ, ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਕਲਪਨਾਸ਼ੀਲ ਸਮਰੱਥਾਵਾਂ ਨੂੰ ਅੱਗ ਵਿੱਚ ਝੋਕ ਦਿੱਤਾ ਜਾਂਦਾ ਹੈ ਇਸ ਲਈ, ਕੋਈ ਅਚੰਭਾ ਨਹੀਂ ਹੈ (ਅਤੇ ਇਹ ਅਸਲ ਵਿੱਚ ਇੱਕ ਸੁਆਗਤ ਯੋਗ ਕਦਮ ਹੈ) ਕਿ ਨਵੀਂ ਸਿੱਖਿਆ ਨੀਤੀ, 2019 ਵਿੱਚ ਬੱਚਿਆਂ ਲਈ ਖਿਡੌਣਿਆਂ ‘ਤੇ ਮੁੱਖ ਰੂਪ ਨਾਲ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੇ ਮਨ ਕੀ ਬਾਤ ਰੇਡੀਓ ਸ਼ੋਅ ਵਿੱਚ ਘਰੇਲੂ ਪੱਧਰ ‘ਤੇ ਖਿਡੌਣਿਆਂ ਦਾ ਅਧਿਕ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਖਿਡੌਣਿਆਂ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ।

- Advertisement -

 

ਖਿਡੌਣਿਆਂ ‘ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ

ਭਾਰਤ ਦਾ ਲਗਭਗ ਹਰ ਰਾਜ ਅਤੇ ਖੇਤਰ ਆਪਣੇ ਇੱਥੋਂ ਦੇ ਖਿਡੌਣਿਆਂ ‘ਤੇ ਮਾਣ ਕਰ ਸਕਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਵਧ ਰਹੇ ਹਨ। ਉਹ ਆਮ ਤੌਰ ‘ਤੇ ਆਪਣੇ ਖੇਤਰ ਦੀ ਅਨੁਕੂਲ ਸਥਿਤੀ ਦਾ ਲਾਭ ਉਠਾਉਂਦੇ ਹਨ: ਚਾਹੇ ਉਹ ਵਧੀਆ ਕੱਪੜੇ ਹੋਣ, ਲੱਕੜੀ ਦਾ ਕਠਿਨ ਕੰਮ ਹੋਵੇ ਜਾਂ ਮਿੱਟੀ ਦੇ ਪਰੰਪਰਾਗਤ ਬਰਤਨਾਂ ਨੂੰ ਮਿਹਨਤ ਨਾਲ ਬਣਾਉਣਾ ਹੋਵੇ। ਆਧੁਨਿਕ ਖਿਡੌਣਿਆਂ ਦੇ ਲਈ ਨਵੀਂ ਜਾਣਕਾਰੀ ਪ੍ਰਾਪਤ ਕਰਨ ਦੇ ਇਲਾਵਾ, ਭਾਰਤ ਦੀਆਂ ਵਿਭਿੰਨ ਸਥਾਨਕ ਅਰਥਵਿਵਸਥਾਵਾਂ ਦੀ ਇਸ ਅੰਤਰਨਿਹਿਤ ਸਮਰੱਥਾ ਦਾ ਰਾਸ਼ਟਰਵਿਆਪੀ ਪੈਮਾਨੇ ‘ਤੇ ਵਿਸਤਾਰ ਕਰਨ ਦੀ ਸੰਭਾਵਨਾ ਹੈ ਜੋ ਭਾਰਤ ਨੂੰ ਇੱਕ ਪ੍ਰਮੁੱਖ ਆਲਮੀ ਨਿਰਮਾਤਾ ਅਤੇ ਖਿਡੌਣਿਆਂ ਦੇ ਨਿਰਯਾਤਕ ਦੇ ਰੂਪ ਵਿੱਚ ਪੇਸ਼ ਕਰ ਸਕਦੀ ਹੈ। ਇਸ ਸਮਰੱਥਾ ਨੂੰ ਪਹਿਚਾਣਦੇ ਹੋਏ, ਕੇਂਦਰ ਸਰਕਾਰ ਨੇ 14 ਕੇਂਦਰੀ ਮੰਤਰਾਲਿਆਂ ਦੀ ਸਲਾਹ ਨਾਲ ਖਿਡੌਣਿਆਂ ਦੇ ਲਈ ਇੱਕ 17-ਸੂਤਰੀ ਰਾਸ਼ਟਰੀ ਕਾਰਜ ਯੋਜਨਾ ਤਿਆਰ ਕੀਤੀ ਹੈ ਜਿਸ ਵਿੱਚ 13 ਨਿਰਧਾਰਿਤ ਹਸਤਸ਼ਿਲਪ ਖਿਡੌਣਾ ਸਮੂਹਾਂ ਵਿੱਚ ਖਿਡੌਣਾ ਖੇਤਰ ਦੇ ਵਿਕਾਸ ਲਈ ਜ਼ਰੂਰਤ ਅਧਾਰਿਤ ਬਿਹਤਰ ਕਾਰਜ ਯੋਜਨਾ ਸ਼ਾਮਲ ਹੋਵੇਗੀ।

 

ਕਾਰਜ ਯੋਜਨਾ ਵਿੱਚ ਸਵਦੇਸ਼ੀ ਖਿਡੌਣਿਆਂ ਦੀ ਜਨਤਕ ਖਰੀਦ, ‘ਮੇਕ ਇੰਨ ਇੰਡੀਆ’ ਅਤੇ ਸਵਦੇਸ਼ੀ ਖਿਡੌਣਾ ਸਮੂਹਾਂ ਨੂੰ ਹੁਲਾਰਾ ਦੇਣਾ, ਉਪਭੋਗਤਾ ਜਾਗਰੂਕਤਾ ਮੁਹਿੰਮ ਚਲਾਉਣਾ, ਗੁਣਵੱਤਾ ਨਿਯੰਤ੍ਰਣ ਲਾਗੂ ਕਰਨਾ ਅਤੇ ਉਦਯੋਗ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ ਵੀ ਸ਼ਾਮਲ ਹੈ। ਇਸ ਕਾਰਜ ਯੋਜਨਾ ਦੇ ਤਹਿਤ, ਕੱਪੜਾ ਮੰਤਰਾਲੇ ਨੇ 27 ਫਰਵਰੀ ਤੋਂ 2 ਮਾਰਚ 2021 ਦੇ ਦਰਮਿਆਨ ਰਾਸ਼ਟਰੀ ਖਿਡੌਣਾ ਮੇਲੇ ਦਾ ਵੀ ਪ੍ਰਸਤਾਵ ਰੱਖਿਆ ਹੈ।

- Advertisement -

 

ਭਾਰਤ ਨੂੰ ਫਾਇਦਾ

ਭਾਰਤੀ ਖਿਡੌਣਾ ਉਦਯੋਗ ਲਗਭਗ 1 ਬਿਲੀਅਨ ਅਮਰੀਕੀ ਡਾਲਰ ਦਾ ਹੈ। ਇਹ ਸਥਾਨਕ ਅਤੇ ਆਲਮੀ ਦੋਹਾਂ ਖੇਤਰਾਂ ਵਿੱਚ ਮੈਨੂਫੈਕਚਰਿੰਗ ਦੇ ਜ਼ਬਰਦਸਤ ਅਵਸਰ ਪੇਸ਼ ਕਰਦਾ ਹੈ। ਮੁਕਾਬਲਤਨ ਕੀਮਤਾਂ ‘ਤੇ ਉਪਲੱਬਧ ਕੱਚੇ ਮਾਲ (ਪਲਾਸਟਿਕ, ਪੇਪਰਬੋਰਡ ਅਤੇ ਟੈਕਸਟਾਈਲ; ਭਾਰਤ ਪੌਲਿਏਸਟਰ ਅਤੇ ਸਬੰਧਿਤ ਫਾਇਬਰ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਹੈ) ਦੀ ਵਿਆਪਕ ਉਪਲੱਬਧਤਾ ਆਯਾਤ ਦੀ ਜ਼ਰੂਰਤ ਨੂੰ ਅਵੈਧ ਐਲਾਨ ਕੇ ਉਦਯੋਗ ਦੇ ਫਾਇਦੇਮੰਦ ਹੈ ਅਤੇ ਇਸ ਨਾਲ, ਮੈਨੂਫੈਕਚਰਿੰਗ ਲਾਗਤ ਘੱਟ ਹੁੰਦੀ ਹੈ। ਇਹ ਖੇਤਰ ਦੇ 4,000 ਨਿਰਮਾਤਾਵਾਂ ਦੇ ਲਈ ਮਹੱਤਵਪੂਰਨ ਹੈ, ਜਿਨ੍ਹਾਂ ਵਿੱਚੋਂ 75 ਪ੍ਰਤੀਸ਼ਤ ਮਾਈਕ੍ਰੋ ਯੂਨਿਟਾਂ ਹਨ ਅਤੇ 22 ਪ੍ਰਤੀਸ਼ਤ ਲਘੂ ਅਤੇ ਦਰਮਿਆਨੇ ਉੱਦਮ ਹਨ।

ਦੂਸਰਾ, ਭਾਰਤ ਵਿੱਚ ਵੱਡੀ ਸੰਖਿਆ ਵਿੱਚ ਨਿਰਮਾਤਾਵਾਂ ਦਾ ਹੋਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇੱਥੇ ਵੱਡੇ ਪੈਮਾਨੇ ‘ਤੇ ਖਿਡੌਣਿਆਂ ਦਾ ਨਿਰਮਾਣ ਕਰਨ ਦੇ ਤਕਨੀਕੀ ਗਿਆਨ ਦਾ ਵੱਡਾ ਜਾਲ ਹੈ। ਖੇਤਰ ਵਿੱਚ ਅੰਤਰਨਿਹਿਤ ਵਿਵਿਧਤਾ ਆਲਮੀ ਖਿਡੌਣਾ ਮੰਗ ਦੇ ਲਈ ਇੱਕ ਵਿਵਹਾਰਕ ਵਿਕਲਪਿਕ ਸਰੋਤ ਬਣਨ ਦੀ ਭਾਰਤ ਦੀ ਸਮਰੱਥਾ ਨੂੰ ਰੇਖਾਂਕਿਤ ਕਰਦੀ ਹੈ।

ਅੰਤ ਵਿੱਚ, ਵਿਭਿੰਨ ਬਜ਼ਾਰ ਮੁੱਲ ਅਤੇ ਪਰਿਵਰਤਨ ਮੈਨੂਫੈਕਚਰਿੰਗ ਟੀਚਿਆਂ ਦੇ ਰੂਪ ਵਿੱਚ ਭਾਰਤ ਦੀ ਵਧੀ ਹੋਈ ਬਜ਼ਾਰ ਅਨੁਕੂਲਤਾ ਦਾ ਸੰਕੇਤ ਦਿੰਦੇ ਹਨ। ਭਾਰਤ ਇਸ ਖੇਤਰ ਵਿੱਚ ਮੁਕਾਬਲੇਬਾਜ਼ ਨਿਰਮਾਤਾ ਦੇਸ਼ਾਂ ਦੀ ਤੁਲਨਾ ਵਿੱਚ ਸਸਤੀ ਦਰ ‘ਤੇ ਇੱਕ ਵਿਸ਼ਾਲ ਕੁਸ਼ਲ ਕਿਰਤੀ ਸ਼ਕਤੀ ਪ੍ਰਦਾਨ ਕਰਦਾ ਹੈ। ਸੰਨ 2025 ਤੱਕ 1.4 ਬਿਲੀਅਨ ਅਨੁਮਾਨਿਤ ਜਨਸੰਖਿਆ ਦੇ ਨਾਲ, ਭਾਰਤ ਰਾਸ਼ਟਰੀ ਸੀਮਾਵਾਂ ਦੇ ਇੱਕ ਸੈੱਟ ਦੇ ਅੰਦਰ ਜਲਦੀ ਹੀ ਸਭ ਤੋਂ ਵੱਡਾ ਇਕਲੌਤਾ ਏਕੀਕ੍ਰਿਤ ਬਜ਼ਾਰ ਬਣ ਜਾਵੇਗਾ; ਅਜਿਹੇ ਨਿਰਮਾਤਾਵਾਂ ਲਈ ਇੱਕ ਬੇਹੱਦ ਮਹੱਤਵਪੂਰਨ ਤੱਥ ਜੋ ਅਸਾਨੀ ਨਾਲ ਉਤਪਾਦਨ ਵਧਾਉਣ ਅਤੇ ਆਮਦਨ ਕਮਾਉਣ ‘ਤੇ ਨਜ਼ਰ ਰੱਖ ਰਹੇ ਹਨ।

 

ਭਾਰਤ ਦੀ ਘਰੇਲੂ ਮੈਨੂਫੈਕਚਰਿੰਗ ਸਮਰੱਥਾ

ਘਰੇਲੂ ਮੈਨੂਫੈਕਚਰਰਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ, ਸਬੰਧਿਤ ਖੇਤਰਾਂ ਨੇ ਵੀ ਜ਼ਰੂਰੀ ਕੱਚੇ ਮਾਲ ਅਤੇ ਆਟੋਮੈਟਿਕ ਉਪਕਰਣ ਤੇਜ਼ੀ ਨਾਲ ਪ੍ਰਦਾਨ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਪ੍ਰਕਾਰ,ਇਸ ਖੇਤਰ ਵਿੱਚ ਮੌਜੂਦਾ ਅਤੇ ਨਵੇਂ ਉੱਦਮੀਆਂ ਦਾ ਸਮਰਥਨ ਕਰਨ ਲਈ, ਰਾਜ ਸਰਕਾਰਾਂ ਨੇ ਸਾਫਟਵੇਅਰ ਜਾਂ ਹੋਰ ਉਪਕਰਣਾਂ ਨਾਲ ਜੁੜੀਆਂ ਸੁਵਿਧਾਵਾਂ ਦੇ ਨਾਲ ਖਿਡੌਣਾ ਕਲਸਟਰ, ਅਸਾਨ ਕੱਚੇ ਮਾਲ ਅਤੇ ਬੰਦਰਗਾਹ ਤੱਕ ਪਹੁੰਚ ਅਤੇ ਜ਼ਰੂਰੀ ਜਾਂਚ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਹਨ, ਜਾਂ ਸਥਾਪਿਤ ਕਰ ਰਹੀਆਂ ਹਨ।

 

ਨਿਰਯਾਤ ਦੇ ਮਾਮਲੇ ਵਿੱਚ, ਭਾਰਤ ਦੇ ਖਿਡੌਣਾ ਨਿਰਯਾਤ ਵਿੱਚ ਮਹਾਰਾਸ਼ਟਰ 32.6 ਪ੍ਰਤੀਸ਼ਤ ਅਤੇ ਉੱਤਰ ਪ੍ਰਦੇਸ਼ ਅਤੇ ਕਰਨਾਟਕ ਕ੍ਰਮਵਾਰ 19.3 ਅਤੇ 13.6 ਪ੍ਰਤੀਸ਼ਤ ਦੇ ਨਾਲ ਸਭ ਤੋਂ ਅੱਗੇ ਹਨ। ਇਸ ਖੇਤਰ ਦੇ ਹੋਰ ਉੱਭਰਦੇ ਰਾਜਾਂ ਵਿੱਚ ਤਮਿਲ ਨਾਡੂ, ਗੁਜਰਾਤ, ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਸ਼ਾਮਲ ਹਨ। ਇਹ ਕਲਸਟਰ ਸੰਸਾਧਨਾਂ ਅਤੇ ਨਿਧੀਆਂ ਦੀ ਸਮਾਨ ਵੰਡ ਦੇ ਨਾਲ ਪਰੰਪਰਾਗਤ ਅਤੇ ਆਧੁਨਿਕ ਦੋਹਾਂ ਤਰ੍ਹਾਂ ਦੇ ਖਿਡੌਣਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਣਗੇ। ਮੁੱਖ ਤੌਰ ‘ਤੇ ਇਹ ਰਾਜ ਸਰਕਾਰਾਂ ਪੂੰਜੀਗਤ ਨਿਵੇਸ਼ ਸਬਸਿਡੀ ਵਿੱਚ 30 ਪ੍ਰਤੀਸ਼ਤ ਤੱਕ ਦੀ ਪੇਸ਼ਕਸ਼ ਕਰ ਰਹੀਆਂ ਹਨ ਜੋ ਸਾਰੇ ਉਤਪਾਦਕਾਂ ਲਈ ਇੱਕ ਆਕਰਸ਼ਕ ਪ੍ਰੋਤਸਾਹਨ ਹੈ।

 

ਭਾਰਤ ਨੂੰ ਡਿਜੀਟਲ ਬਣਾਉਣ ‘ਤੇ ਵਧਦਾ ਧਿਆਨ ਖਿਡੌਣਾ ਉਦਯੋਗ ਲਈ ਸੰਭਾਵਨਾਵਾਂ ਪ੍ਰਗਟ ਕਰਦਾ ਹੈ। ਇੱਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਕਈ ਸਵਦੇਸ਼ੀ ਖਿਡੌਣਾ ਸਮੂਹਾਂ ਦੇ ਲਈ ਗਿਆਨ ਅਤੇ ਪਹੁੰਚ ਵਧਾ ਸਕਦਾ ਹੈ। ਮੰਗ ਵਿੱਚ ਇਹ ਵਾਧਾ ਉਨ੍ਹਾਂ ਹਜ਼ਾਰਾਂ ਪਰੰਪਰਾਗਤ ਹਸਤਕਲਾ ਕਾਰੀਗਰਾਂ ਦੀ ਸਹਾਇਤਾ ਕਰੇਗਾ ਜਿਨ੍ਹਾਂ ‘ਤੇ ਪਰੰਪਰਾਗਤ ਖਿਡੌਣਾ ਉਦਯੋਗ ਟਿਕਿਆ ਹੋਇਆ ਹੈ। ਬਹੁਤ ਸਾਰੇ ਖਿਡੌਣੇ ਬਚਪਨ ਦੇ ਸ਼ੁਰੂਆਤੀ ਵਿਕਾਸ ਵਿੱਚ ਸਾਥ ਦਿੰਦੇ ਹਨ, ਖਿਡੌਣਾ ਉਦਯੋਗ ਦੇਸ਼ ਦੇ ਕਈ ਆਰਥਿਕ ਪਹਿਲੂਆਂ ਦਾ ਸਮਰਥਨ ਕਰਦਾ ਹੈ। ਉਦਯੋਗ ਦੇ ਸਥਾਨੀਕਰਣ ਲਈ ਇਹ ਏਕੀਕ੍ਰਿਤ ਦ੍ਰਿਸ਼ਟੀਕੋਣ ਸਹੀ ਅਰਥਾਂ ਵਿੱਚ ਭਾਰਤ ਦੀ ਆਤਮਨਿਰਭਰਤਾ ਨੂੰ ਪ੍ਰਗਟ ਕਰ ਸਕਦਾ ਹੈ।

 

*ਵੱਲੋਂ ਇਨਵੈਸਟ ਇੰਡੀਆ ਵਿੱਚ ਰਿਸਰਚਰ

Share this Article
Leave a comment