‘ਕੌਮਾਂਤਰੀ ਨਰਸ ਦਿਵਸ’ – ਲੈਂਪ ਵਾਲੀ ਦੇਵੀ

TeamGlobalPunjab
4 Min Read

-ਅਵਤਾਰ ਸਿੰਘ

ਫਲੋਰੈਂਸ ਨਾਈਟਿੰਗੇਲ ਜਿਸ ਨੂੰ ‘ਲੈਂਪ ਵਾਲੀ ਦੇਵੀ’ ਵੀ ਕਿਹਾ ਜਾਂਦਾ ਹੈ, ਦਾ ਜਨਮ ਫਲੋਂਰੈਂਸ, ਇਟਲੀ ਵਿੱਚ 12-5-1820 ਨੂੰ ਹੋਇਆ। ਬਚਪਨ ਤੋਂ ਹੀ ਪੜ੍ਹਨ ਲਿਖਣ ਅਤੇ ਸਮਾਜ ਸੇਵਾ ਵੱਲ ਰੁਚੀ ਸੀ। 1853 ਵਿੱਚ ਉਸ ਨੇ ਨਰਸਿੰਗ ਦੀ ਟਰੇਨਿੰਗ ਕੀਤੀ ਅਤੇ ਇੰਗਲੈਂਡ ਦੇ ਇਕ ਹਸਪਤਾਲ ਵਿੱਚ ਕੰਮ ਕਰਨ ਲੱਗੀ।

ਹਸਪਤਾਲ ਦੇ ਵਾਰਡਾਂ ਦੀ ਸਫਾਈ, ਰੋਗੀਆਂ ਲਈ ਗਰਮ ਪਾਣੀ, ਪੌਸ਼ਟਿਕ ਭੋਜਨ ਆਦਿ ਦਾ ਖਿਆਲ ਰੱਖਣਾ ਉਸਦਾ ਨਿੱਤ ਨੇਮ ਸੀ। 1854 ਵਿਚ ਬਰਤਾਨੀਆ ਤੇ ਫਰਾਂਸ ਨੇ ਰੂਸ ਤੇ ਹਮਲਾ ਕਰ ਦਿੱਤਾ। ਜੰਗ ਸ਼ੁਰੂ ਹੋਈ ਤੇ ਵੱਡੀ ਗਿਣਤੀ ਵਿਚ ਫੌਜੀ ਜਖ਼ਮੀ ਹੋਏ। ਬਰਤਾਨੀਆ ਸਰਕਾਰ ਨੇ ਫਲੋਂਰੈਂਸ ਦੀ ਅਗਵਾਈ ਹੇਠ ਨਰਸਾਂ ਦੀ ਇਕ ਟੋਲੀ ਤੁਰਕੀ ਜਿਥੇ ਲੜਾਈ ਹੋ ਰਹੀ ਸੀ ਭੇਜੀ।

ਹਸਪਤਾਲ ਦੀ ਹਾਲਤ ਬਹੁਤ ਖਸਤਾ ਸੀ ਪਰ ਉਸਨੇ ਦਿਨ ਰਾਤ ਨੀਂਦ ਦੀ ਪ੍ਰਵਾਹ ਕੀਤੇ ਤੜਫ ਰਹੇ ਫੌਜੀਆਂ ਦੀ ਮਲਮ ਪੱਟੀ ਤੇ ਸੇਵਾ ਕੀਤੀ। ਫੌਜੀਆਂ ਨੇ ਇਸ ਖੁਸ਼ਨੁਮਾ ਔਰਤ ਦਾ ਨਾਂ ‘ਲੇਡੀ ਵਿਦ ਦਾ ਲੈਂਪ’ ਰੱਖਿਆਗਿਆ।

- Advertisement -

ਉਸੇ ਸਾਲ 1854 ਵਿੱਚ ਕਰੀਮੀਆ ਦਾ ਯੁੱਧ ਛਿੜ ਗਿਆ ਜਿਥੇ ਫੌਜੀਆਂ ਦਾ ਇਲਾਜ ਨਾ ਕਾਫੀ ਸੀ ਤਾਂ ਯੁੱਧ ਮੰਤਰੀ ਸਿਡਨੀ ਹਰਬਰਟ ਨੇ ਫਲੋਰੈਂਸ ਨੂੰ ਪੱਤਰ ਲਿਖਿਆ ਕਿ ਉਹ ਰਣਭੂਮੀ ਵਿੱਚ ਪਹੁੰਚ ਕੇ ਜਖ਼ਮੀ ਫੌਜੀਆਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਲਵੇ। ਉਹ ਉਥੇ ਪਹੁੰਚ ਕੇ ਸਿਰ ਤੇ ਸਫੈਦ ਟੋਪ ਪਾ ਕੇ ਤੇ ਕਾਲਾ ਚੋਲਾ ਪਹਿਨ ਕੇ ਫੌਜੀਆਂ ਦੀ ਹੱਥ ਵਿੱਚ ਲੈਂਪ ਲੈ ਕੇ ਰਾਤ ਦਿਨ ਮਲਮ ਪਟੀ ਤੇ ਸੇਵਾ ਕਰਦੀ।

1907 ਵਿੱਚ ਉਸਨੂੰ ਇੰਗਲੈਂਡ ਦੀ ਮਹਾਰਾਣੀ ਨੇ ਨਿਜੀ ਤੌਰ ‘ਤੇ ਬੁਲਾ ਕੇ ‘ਆਰਟ ਆਫ ਮੈਰਿਟ’ ਅਤੇ 1908 ਵਿੱਚ ‘ਫਰੀਡਮ ਆਫ ਦਾ ਸਿਟੀ ਆਫ ਲੰਡਨ’ ਦੀ ਉਪਾਧੀ ਦਿੱਤੀ।

ਫਲੋਰੈਂਸ ਨੂੰ ਰੈੱਡ ਕਰਾਸ ਸੁਸਾਇਟੀ ਨੇ ‘ਰੈੱਡ ਕਰਾਸ ਅੰਦੋਲਨ’ ਦੀ ਆਗੂ ਐਲਾਨਿਆ। ਇਸ ਕੰਮ ਵਿਚ ਰਹਿੰਦੇ ਹੋਏ ਉਨ੍ਹਾਂ ਨੂੰ ਬਹੁਤ ਸਾਰੇ ਐਵਾਰਡਾਂ ਰਾਇਲ ਰੈਡ ਕਰਾਸ, ਆਡਰ ਆਫ ਮੈਰਿਟ ਆਦਿ ਨਾਲ ਵੀ ਸਨਮਾਨਿਆ ਗਿਆ। 13 ਅਗਸਤ 1910 ਵਿੱਚ ਲੈਂਪ ਵਾਲੀ ਦੇਵੀ ਫਲੋਰੈਂਸ ਨਾਈਟਿੰਗੇਲ ਇੰਗਲੈਂਡ ਵਿਚ ਸੰਸਾਰ ਨੂੰ ਅਲਵਿਦਾ ਕਹਿ ਗਈ।

”ਕੌਮਾਂਤਰੀ ਨਰਸਿਜ਼ ਦਿਵਸ (ਨਰਸ ਦਿਵਸ) ਮਨਾਉਣ ਦੀ ਸ਼ੁਰੂਆਤ 1953 ਤੋਂ ਹੋਈ ਜੋ ਯੂਨਾਈਟਡ ਸਟੇਟਸ ਦੇ ਸਿਹਤ ਸਿਖਿਆ ਵਿਭਾਗ ਦੇ ਇਕ ਅਫਸਰ ਨੇ ਆਪਣੇ ਪੱਧਰ ‘ਤੇ ਕੀਤੀ ਸੀ। ਇੰਟਰਨੈਸ਼ਨਲ ਕੌਂਸਲ ਆਫ ਨਰਸਿਜ਼ ਨੇ 1965 ਵਿੱਚ ਪਹਿਲੀ ਵਾਰ ਨਰਸਿਜ਼ ਦਿਵਸ ਮਨਾਇਆ। 1974 ਤੋਂ ਇਸ ਸੰਸਥਾ ਨੇ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਨਰਸਿਜ਼ ਦਿਵਸ ਮਨਾਉਣ ਦੀ ਪ੍ਰਵਾਨਗੀ ਦਿੱਤੀ” ਕਈ ਦੇਸ਼ਾਂ ਵਿਚ 2003 ਤੋਂ 6 ਮਈ ਤੋਂ 12 ਮਈ ਤਕ ਨਰਸਿਜ਼ ਹਫਤਾ ਮਨਾਇਆ ਜਾਂਦਾ ਹੈ।

ਇਸ ਦਿਨ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਪੈਰਾ-ਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ ਹੈ। ਡਾਕਟਰ ਦੇ ਕਹਿਣ ‘ਤੇ ਨਰਸ ਆਪਣੇ ਵਾਰਡ ਵਿਚ ਦਾਖਲ ਮਰੀਜਾਂ ਨੂੰ ਸਮੇਂ ਸਿਰ ਦਵਾਈ ਦਿੰਦੀ ਤੇ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ। ਮਰੀਜਾਂ ਨਾਲ ਉਸਦਾ ਵਿਹਾਰ ਦੋਸਤਾਨਾ ਹੁੰਦਾ ਹੈ ਜੋ ਜਰੂਰੀ ਵੀ ਹੈ ਕਿਉਕਿ ਦਵਾਈ ਦੇ ਨਾਲ ਹੌਂਸਲਾ ਵੀ ਜਰੂਰੀ ਹੈ।

- Advertisement -

ਜਨਤਕ ਸਿਹਤ ਕੇਂਦਰਾਂ ਵਿਚ ਕੁਝ ਕੁ ਨਰਸਾਂ ਦਾ ਵਿਹਾਰ ਸਦਾ ਸ਼ਕ ਦੇ ਘੇਰੇ ਵਿੱਚ ਰਿਹਾ ਹੈ ਕਿਉਕਿ ਇਨ੍ਹਾਂ ਕੇਂਦਰਾਂ ਵਿੱਚ ਜਾਣ ਵਾਲੇ ਮਰੀਜ ਅਨਪੜ੍ਹ ਤੇ ਗਰੀਬ ਹੁੰਦੇ ਹਨ ਉਹ ਇਨ੍ਹਾਂ ਨੂੰ ਟਿਚ ਹੀ ਜਾਣਦੀਆਂ ਹਨ। ਸਿੱਧੇ ਮੂੰਹ ਗੱਲ ਤਕ ਨਹੀਂ ਕਰਦੀਆਂ। ਦੇਸ਼ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ 2020 ਤੱਕ 4 ਲੱਖ ਡਾਕਟਰਾਂ ਤੇ 10 ਲੱਖ ਨਰਸਾਂ ਦੀ ਘਾਟ ਹੈ। ਨਰਸ ਦਿਵਸ ਮੌਕੇ ਤੇ ਨਰਸਾਂ ਨੂੰ ਇਹ ਪ੍ਣ ਕਰਨਾ ਚਾਹੀਦਾ ਹੈ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ‘ਚ ਲਾਉਣ ਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ।

ਸੰਪਰਕ : 7888973676

Share this Article
Leave a comment