AIG ਰਾਜਜੀਤ ਨੇ ਪਤਨੀ ਬੇਟੀ ਅਤੇ ਰਿਸ਼ਤੇਦਾਰਾਂ ਦੇ ਨਾਂਅ ’ਤੇ ਬਣਾਈ ਜਾਇਦਾਦ ,7 ਰਿਸਤਸੇਦਾਰ ਹਿਰਾਸਤ ‘ਚ , ਪੁੱਛਗਿੱਛ ਜਾਰੀ

navdeep kaur
4 Min Read

ਚੰਡੀਗੜ੍ਹ :ਪੰਜਾਬ ‘ਚ ਡਰੱਗਜ਼ ਰੈਕੇਟ ਮਾਮਲੇ ‘ਚ ਬਰਖਾਸਤ ਪੁਲਿਸ ਦੇ AIG ਰਾਜਜੀਤ ਸਿੰਘ ਹੁੰਦਲ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਰਾਜਜੀਤ ਸਿੰਘ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ । ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਰਾਜਜੀਤ ਸਿੰਘ ਰੂਪੋਸ਼ ਹੈ। ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ ਤਾਂ ਜੋ ਰਾਜਜੀਤ ਸਿੰਘ ਵਿਦੇਸ਼ ਭੱਜ ਨਾ ਸਕੇ। ਪੰਜਾਬ ਸਰਕਾਰ ਨੇ ਐਨਡੀਪੀਸੀ ਐਕਟ ਕੇਸ ਵਿੱਚ ਤਰਨਤਾਰਨ ਦੇ ਤਤਕਾਲੀ ਐਸਐਸਪੀ ਰਾਜਜੀਤ ਸਿੰਘ ਨੂੰ ਨਾਮਜ਼ਦ ਕਰਕੇ ਇੱਕ ਮਹੀਨੇ ਵਿੱਚ ਜਾਂਚ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਸਨ।

ਪੰਜਾਬ ਸਰਕਾਰ ਨੇ ਨਸ਼ਿਆਂ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਮਦਦ ਕਰਨ ਵਾਲੇ, ਏਆਈਜੀ ਰਾਜਜੀਤ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਬਰਖਾਸਤ ਕਰਨ ਵਾਲੇ ਅਫਸਰਾਂ ਦੀ ਤਿੰਨ ਦਿਨਾਂ ਵਿੱਚ ਸੂਚੀ ਤਲਬ ਕਰ ਲਈ ਹੈ, ਤਾਂ ਜੋ ਉਨ੍ਹਾਂ ਦੀ ਮਨਚਾਹੀ ਪੋਸਟਾਂ ਹਾਸਲ ਕੀਤੀਆਂ ਜਾ ਸਕਣ। ਸਰਕਾਰ ਦਾ ਮੰਨਣਾ ਹੈ ਕਿ ਵੱਡੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਦੇ ਮਾਮਲਿਆਂ ਵਿੱਚ ਇੰਸਪੈਕਟਰ ਪੱਧਰ ਦਾ ਅਧਿਕਾਰੀ ਜਬਰੀ ਵਸੂਲੀ ਦਾ ਇੰਨਾ ਵੱਡਾ ਰੈਕੇਟ ਇਕੱਲਾ ਨਹੀਂ ਚਲਾ ਸਕਦਾ।

ਦੱਸ ਦਿੰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਏਆਈਜੀ ਰਾਜਜੀਤ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਵਿਜੀਲੈਂਸ ਨੇ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ, ਜਿਸ ਦੀ ਅਗਵਾਈ ਏਆਈਜੀ ਪੱਧਰ ਦੇ ਅਧਿਕਾਰੀ ਕਰਨਗੇ। ਜਿਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਪਤਾ ਲਗਾ ਹੈ ਪਤਾ ਲੱਗਾ ਹੈ ਕਿ ਰਾਜਜੀਤ ਸਿੰਘ ਨੇ ਆਪਣੀ ਬੇਟੀ ਅਤੇ ਪਤਨੀ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੋਈ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਜ਼ਮੀਨ ਦੇ ਹਰੇਕ ਸੌਦੇ ‘ਚ ਕਰੋੜਾਂ ਰੁਪਏ ਲਏ ਗਏ ਅਤੇ ਨਕਦ ਦਿੱਤੇ ਗਏ। ਪੁਲਿਸ ਰਾਜਜੀਤ ਦੇ 7 ਰਿਸ਼ਤੇਦਾਰਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਵੀਰਵਾਰ ਨੂੰ ਮੋਹਾਲੀ ‘ਚ ਰਾਜਜੀਤ ਦੀ ਕੋਠੀ ਅਤੇ ਜੱਦੀ ਪਿੰਡ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।
ਮਾਲ ਰਿਕਾਰਡ ਮੁਤਾਬਕ 40 ਲੱਖ ਦੀ ਜਾਇਦਾਦ ਰਾਜਜੀਤ ਦੀ ਪਤਨੀ ਨੂੰ ਉਸ ਦੇ ਭਰਾਵਾਂ ਨੇ ਤੋਹਫ਼ੇ ਵਜੋਂ ਦਿੱਤੀ ਹੈ। ਰਾਜਜੀਤ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਐਨਆਰਆਈ ਦੋਸਤ ਮਨੀ ਸਿੰਘ ਤੋਂ 20 ਲੱਖ ਵਿੱਚ 500 ਗਜ਼ ਦਾ ਪਲਾਟ ਖਰੀਦਿਆ ਸੀ।

ਮੋਹਾਲੀ ਦੇ ਸੈਕਟਰ 69 ‘ਚ ਪਲਾਟ ਨੰਬਰ 1606 ਪਤਨੀ ਦੇ ਨਾਂ ‘ਤੇ 15 ਲੱਖ ‘ਚ ਖਰੀਦਿਆ। ਰਾਜਜੀਤ ਨੇ ਮਨੀਮਾਜਰਾ ਵਿੱਚ 773.33 ਵਰਗ ਗਜ਼ ਦਾ ਪਲਾਟ 55 ਲੱਖ ਵਿੱਚ ਖਰੀਦਿਆ ਸੀ। ਇਹ ਅਦਾਇਗੀ ਜਲੰਧਰ ਦੇ ਪਿੰਡ ਰਵਾਲੀ ਵਿੱਚ ਵੇਚੇ 8 ਕਨਾਲ 18 ਮਰਲੇ ਨਾਲ ਵਿਖਾਈ। ਇਨ੍ਹਾਂ ਜਾਇਦਾਦਾਂ ਤੋਂ ਇਲਾਵਾ ਰਾਜਜੀਤ ਦੀ ਪਤਨੀ ਨੇ ਪੰਜ ਪਲਾਟ ਵੇਚੇ ਜੋ ਈਕੋ ਸਿਟੀ ਸਥਿਤ ਸਨ। ਇਨ੍ਹਾਂ ਦੀ ਕੀਮਤ 1.6 ਕਰੋੜ ਰੁਪਏ ਸੀ। ਮੋਹਾਲੀ ਦੇ ਪਿੰਡ ਹੁਸ਼ਿਆਰਪੁਰ ‘ਚ ਜੋ ਜਾਇਦਾਦ 40 ਲੱਖ ‘ਚ ਖਰੀਦੀ ਦੱਸੀ ਗਈ ਹੈ, ਉਹ ਅਸਲ ‘ਚ 1 ਕਰੋੜ ਪ੍ਰਤੀ ਕਿਲਾ ਸੀ। ਜਦਕਿ 1 ਪਲਾਟ 20 ਲੱਖ ਵਿੱਚ ਖਰੀਦਿਆ ਦਿਖਾਇਆ ਗਿਆ ਹੈ।

- Advertisement -

ਦਸੰਬਰ 2013 ਵਿੱਚ ਰਾਜਜੀਤ ਨੇ ਆਪਣੀ ਲੜਕੀ ਦੇ ਨਾਂ ’ਤੇ ਕਰਜ਼ਾ ਲੈ ਕੇ 20 ਲੱਖ ਵਿੱਚ ਭਾਦੌਜੀਆਂ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ 500 ਵਰਗ ਗਜ਼ ਦਾ ਪਲਾਟ ਖਰੀਦਿਆ। ਜਾਂਚ ਜਾਰੀ ਹੈ ਕਿ ਕਰਜ਼ਾ ਦਿਖਾਵੇ ਲਈ ਲਿਆ ਗਿਆ ਸੀ, ਜਾਂ ਅਸਲ ਵਿੱਚ ਲੋੜ ਸੀ। ਪਿਤਾ ਦੀ ਮੌਤ ਤੋਂ ਬਾਅਦ 5 ਕਨਾਲ 14 ਮਰਲੇ ਦਾ ਇੱਕ ਹੋਰ ਪਲਾਟ ਜੋ ਬਾਅਦ ਵਿੱਚ ਰਾਜਜੀਤ ਦੇ ਨਾਂ ‘ਤੇ ਤਬਦੀਲ ਹੋ ਗਿਆ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment