ਹੱਥਾਂ ਨਾਲ ਆਪਣੀ ਕਿਸਮਤ ਲਿਖਣ ਵਾਲੇ ਵਿਨੋਦ ਫਕੀਰਾ ਸਭ ਲਈ ਬਣੇ ਮਿਸਾਲ

TeamGlobalPunjab
3 Min Read

ਜਲੰਧਰ: ਕਹਿੰਦੇ ਨੇ ਜੇ ਇਨਸਾਨ ਦੇ ਅੰਦਰ ਉੱਡਣ ਦਾ ਹੌਸਲਾ ਹੋਵੇ ਤਾਂ ਪੰਖ ਮਾਇਨੇ ਨਹੀਂ ਰੱਖਦੇ, ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕਈ ਤੰਦਰੁਸਤ ਲੋਕ ਜ਼ਿੰਦਗੀ ਤੋਂ ਹਿੰਮਤ ਹਾਰ ਕੇ ਨਸ਼ਿਆਂ ਵਿੱਚ ਪੈ ਗਏ। ਉੱਥੇ ਹੀ ਦੂਜੇ ਪਾਸੇ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕਰਕੇ ਦਿਖਾਇਆ ਜੋ ਹਰ ਆਮੋ ਖ਼ਾਸ ਲਈ ਇੱਕ ਮਿਸਾਲ ਹੈ। ਅਜਿਹੇ ਇੱਕ ਵਿਅਕਤੀ ਨੇ ਜਲੰਧਰ ਦੇ ਵਿਨੋਦ ਫਕੀਰਾ।

ਵਿਨੋਦ ਫਕੀਰਾ ਆਪਣੇ ਪੈਰਾਂ ਤੇ ਨਾਂ ਤਾਂ ਚੱਲ ਸਕਦੇ ਨੇ ਅਤੇ ਨਾ ਹੀ ਖੜ੍ਹੇ ਹੋ ਸਕਦੇ ਨੇ ਪਰ ਸ਼ਖ਼ਸੀਅਤ ਐਸੀ ਹੈ ਕਿ ਖ਼ੁਦ ਭਾਵੇਂ ਉਹ ਲੋਕਾਂ ਕੋਲ ਚੱਲ ਕੇ ਨਾ ਜਾ ਸਕਣ ਪਰ ਲੋਕ ਆਪ ਉਨ੍ਹਾਂ ਕੋਲ ਚੱਲ ਕੇ ਆਉਂਦੇ ਹਨ। ਵਿਨੋਦ ਕੁਮਾਰ ਜਲੰਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਪੀਏ ਹਨ।

ਵਿਨੋਦ ਕੁਮਾਰ ਨੂੰ ਲੋਕ ਵਿਨੋਦ ਫਕੀਰਾ ਦੇ ਨਾਮ ਤੋਂ ਵੀ ਜਾਣਦੇ ਨੇ ਕਿਉਂਕਿ ਉਨ੍ਹਾਂ ਦਾ ਲਿਖਣ ਦਾ ਸ਼ੌਕ ਉਨ੍ਹਾਂ ਨੂੰ ਲੋਕਾਂ ਵਿੱਚ ਖਾਸਾ ਮਸ਼ਹੂਰ ਕਰ ਚੁੱਕਿਆ ਹੈ। ਉਹ ਰੋਜ਼ ਸਵੇਰੇ ਜਲੰਧਰ ਤੋਂ ਕਰੀਬ ਵੀਹ ਕਿਲੋਮੀਟਰ ਦੂਰ ਕਰਤਾਰਪੁਰ ਤੋਂ ਆਟੋ ਤੇ ਬਹਿ ਕੇ ਆਪਣੇ ਦਫ਼ਤਰ ਪਹੁੰਚਦੇ ਨੇ ਅਤੇ ਹੱਥਾਂ ਦੇ ਸਹਾਰੇ ਚੱਲ ਕੇ ਦਫਤਰ ਦੇ ਅੰਦਰ ਪ੍ਰਵੇਸ਼ ਕਰਦੇ ਹਨ।

- Advertisement -

ਵਿਨੋਦ ਕੁਮਾਰ ਇੱਕ ਐਸੇ ਇਨਸਾਨ ਹਨ ਜੋ ਆਪ ਆਪਣੇ ਪੈਰਾਂ ਤੇ ਨਹੀਂ ਚੱਲ ਸਕਦੇ ਪਰ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਸਲਾਹ ਅਤੇ ਮਾਰਗ ਦਰਸ਼ਨ ਤੋਂ ਬਿਨਾਂ ਇਕ ਕਦਮ ਵੀ ਨਹੀਂ ਚੱਲਦਾ। ਆਪਣੀ ਜ਼ਿੰਦਗੀ ਬਾਰੇ ਦੱਸਦੇ ਹੋਏ ਵਿਨੋਦ ਫਕੀਰਾ ਨੇ ਦੱਸਿਆ ਕਿ ਜਨਮ ਦੇ ਦੋ ਸਾਲ ਬਾਅਦ ਹੀ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ। ਜਿਸ ਕਾਰਨ ਉਹ ਚੱਲ ਫਿਰ ਨਹੀਂ ਸਕਦੇ ਸੀ ਪਰ ਇਸ ਦੇ ਬਾਵਜੂਦ ਆਪਣੇ ਮਾਤਾ ਪਿਤਾ ਦੇ ਸਹਿਯੋਗ ਨਾਲ ਉਨ੍ਹਾਂ ਨੇ ਆਪਣੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੋਂ ਕੀਤੀ। ਇਸ ਤੋਂ ਬਾਅਦ ਉਹ ਜਨਤਾ ਕਾਲਜ ਕਪੂਰਥਲੇ ਤੋਂ ਬੀਏ ਕਰਨ ਤੋਂ ਬਾਅਦ ਉਨ੍ਹਾਂ ਦੀ ਸਰਕਾਰੀ ਨੌਕਰੀ ਨਗਰ ਨਿਗਮ ਦਫ਼ਤਰ ਵਿੱਚ ਲੱਗ ਗਈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪੜ੍ਹਾਈ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਨੇ ਬਹੁਤ ਸਹਿਯੋਗ ਕੀਤਾ। ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਸਕੂਲ ਛੱਡ ਕੇ ਅਤੇ ਚੱਕ ਕੇ ਸਕੂਲੋਂ ਲੈ ਕੇ ਆਉਂਦੇ ਸੀ, ਜਿਨ੍ਹਾਂ ਦੀ ਬਦੌਲਤ ਉਹ ਅੱਜ ਪੜ੍ਹ ਲਿਖ ਕੇ ਇਸ ਮੁਕਾਮ ਤੇ ਪੁੱਜੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਤੇ ਕਵਿਤਾਵਾਂ ਤੇ ਰਚਨਾਵਾਂ ਪੜ੍ਹਨ ਦਾ ਵੀ ਬਹੁਤ ਸ਼ੌਕ ਹੈ। ਉਹ ਕਵੀ ਸੰਮੇਲਨ ਵਿੱਚ ਵੀ ਭਾਗ ਲੈਂਦੇ ਹਨ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 23 ਮਈ 2019 ਵਿੱਚ ਮੇਰਾ ਦਰਦ ਮੇਰਾ ਸਰਮਾਇਆ ਨਾਮ ਦੀ ਇੱਕ ਕਿਤਾਬ ਵੀ ਲਿਖੀ ਹੈ ਜਿਸ ਨੂੰ ਕਾਫੀ ਪਿਆਰ ਮਿਲਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੂੰ 26 ਜਨਵਰੀ 2014, 15 ਅਗਸਤ 2015 ਅਤੇ 26 ਜਨਵਰੀ 2019 ਪੰਜਾਬ ਡਿਸਟ੍ਰਿਕ ਅਵਾਰਡ ਦੇ ਨਾਲ ਨਵਾਜਿਆ ਗਿਆ ਹੈ ਅਤੇ 3 ਦਸੰਬਰ 2015 ਨੂੰ ਡਿਸਐਬਿਲਟੀ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।

- Advertisement -
Share this Article
Leave a comment