ਕੈਪਟਨ ਦੀ ਕੈਬਨਿਟ ਵਿੱਚ ਮੌਜੂਦ ਹਨ ਅੱਤਵਾਦੀ : ਪ੍ਰੋ: ਬਲਜਿੰਦਰ ਕੌਰ

TeamGlobalPunjab
2 Min Read

ਚੰਡੀਗੜ੍ਹ : ਇੰਨੀ ਦਿਨੀਂ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ ਤੇ ਇਸ ਦੌਰਾਨ ਖੂਬ ਹੰਗਾਮੇ  ਹੋ ਰਹੇ ਹਨ। ਜੇਕਰ ਗੱਲ ਕਰੀਏ ਵਿਰੋਧੀ ਪਾਰਟੀ ਆਪ ਦੀ ਤਾਂ ਉਨ੍ਹਾਂ ਵੱਲੋਂ ਸੱਤਾਧਾਰੀ ਕਾਂਗਰਸ ਪਾਰਟੀ ‘ਤੇ ਖੂਬ ਨਿਸ਼ਾਨੇ ਲਗਾਏ ਜਾ ਰਹੇ ਹਨ। ਇਸ ਦੇ ਚਲਦਿਆਂ ਅੱਜ ਆਪ ਵਿਧਾਇਕਾਂ ਵੱਲੋਂ ਵੱਖਰਾ ਹੀ ਪੈਂਤੜਾ ਅਪਣਾਇਆ ਗਿਆ। ਉਹ ਵਿਧਾਨ ਸਭਾ ਦੇ ਬਾਹਰ ਮੂੰਹਾਂ ‘ਤੇ ਪੱਟੀਆਂ ਬੰਨ੍ਹ ਕੇ ਪਹੁੰਚੇ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਬੋਲਦਿਆਂ  ਕਿਹਾ ਕਿ ਅਕਾਲੀਆਂ ਦੇ ਮਾਫੀਆ ਰਾਜ ਤੋਂ ਤੰਗ ਆ ਕੇ ਲੋਕਾਂ ਨੇ 2017 ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਸੁਣਾਇਆ ਸੀ ਪਰ ਹੁਣ ਕਾਂਗਰਸ ਦੀ ਸਰਕਾਰ ਨੇ ਵੀ ਉਨ੍ਹਾਂ ਵੱਲੋਂ ਸ਼ਰਾਬ ਮਾਫੀਆ ਖਤਮ ਕਰਨ ਲਈ ਦਿੱਤਾ ਗਿਆ ਬਿੱਲ ਨਾ ਮਨਜੂਰ ਕਰ ਦਿੱਤਾ ਗਿਆ ਹੈ। ਸੰਧਵਾਂ ਨੇ ਕਿਹਾ ਕਿ ਉਸ ਦੇ ਵਿਰੁੱਧ ਹੀ ਉਹ ਇਹ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ।

ਇਸ ਦੇ ਨਾਲ ਹੀ ਪ੍ਰਦਰਸ਼ਨ ਦੌਰਾਨ ਪ੍ਰੋ: ਬਲਜਿੰਦਰ ਕੌਰ ਨੇ ਵੀ ਖੂਬ ਨਿਸ਼ਾਨੇ ਲਾਏ। ਦੱਸਣਯੋਗ ਹੈ ਕਿ ਕਈ ਸਾਂਝੇ ਮੁੱਦਿਆਂ ਹੀ ‘ਤੇ ਹੀ ਅੱਜ ਅਕਾਲੀ ਦਲ ਵੱਲੋਂ ਵੀ੍ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਦੋਂ ਪ੍ਰੋ: ਕੌਰ ਨੂੰ ਇਹ ਪੁੱਛਿਆ ਗਿਆ ਜਦੋਂ ਮੁੱਦੇ ਇੱਕੋ ਹਨ ਤਾਂ ਦੋਵੇਂ (ਆਪ ਅਤੇ ਅਕਾਲੀ ਦਲ) ਪਾਰਟੀ ਇਕੱਠੇ ਲੜਾਈ ਕਿਉਂ ਨਹੀਂ ਲੜ ਰਹੀਆਂ ਤਾਂ ਪ੍ਰੋ: ਕੌਰ ਨੇ ਕਿਹਾ ਕਿ ਅਕਾਲੀਆਂ ਨੂੰ ਪੰਜਾਬ ਦੇ ਲੋਕਾਂ ਨੇ 10 ਸਾਲ ਦਾ ਸਮਾਂ ਦਿੱਤਾ ਸੀ ਅਤੇ ਉਹ ਉਦੋਂ ਕੁਝ ਵੀ ਕਰ ਸਕਦੇ ਸਨ। ਬਲਜਿੰਦਰ ਕੌਰ ਨੇ ਕਿਹਾ ਕਿ ਜਿਹੜਾ ਮਾਫੀਆ ਰਾਜ ਉਸ ਸਮੇਂ ਚੱਲਿਆ ਸੀ ਉਹ ਉਵੇਂ ਹੀ ਚੱਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਫ ਪਤਾ ਚੱਲ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਵਿੱਚ ਅੱਤਵਾਦੀ ਬਿਠਾਏ ਹੋਏ ਹਨ।

Share this Article
Leave a comment