ਪ੍ਰਿਯੰਕਾ ਨੇ ਨਵਜੋਤ ਸਿੱਧੂ ਲਈ ਜੇਲ੍ਹ ’ਚ ਭੇਜੀ ਚਿੱਠੀ, ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਦੇ ਚਰਚੇ

Rajneet Kaur
2 Min Read

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਜੇਲ੍ਹ ਵਿਚ ਚਿੱਠੀ ਭੇਜੀ ਹੈ।ਮੰਨਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਨੇ ਇਹ ਚਿੱਠੀ ਸਾਬਕਾ ਵਿਧਾਇਕ ਨਵਤੇਜ ਚੀਮਾ ਰਾਹੀਂ ਭੇਜੀ ਹੈ। ਚੀਮਾ ਤਿੰਨ ਦਿਨ ਪਹਿਲਾਂ ਹੀ ਸਿੱਧੂ ਨਾਲ ਮੁਲਾਕਾਤ ਕਰਕੇ ਗਏ ਹਨ ਅਤੇ ਚਰਚਾ ਹੈ ਕਿ ਇਸ ਦੌਰਾਨ ਹੀ ਉਨ੍ਹਾਂ ਨੇ ਪ੍ਰਿਯੰਕਾ ਵੱਲੋਂ ਭੇਜੀ ਚਿੱਠੀ ਸਿੱਧੂ ਨੂੰ ਸੋਂਪੀ ਹੈ।  ਹਾਲਾਂਕਿ ਇਸ ਸਬੰਧੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।

ਸੂਤਰਾਂ ਮੁਤਾਬਕ ਹਾਲੇ ਇਹ ਨਹੀਂ ਪਤਾ ਕਿ ਚਿੱਠੀ ਵਿਚ ਕੀ ਲਿਖਿਆ ਹੈ ਪਰ ਇੰਝ ਲੱਗ ਰਿਹਾ ਹੈ ਕਿ  ਸਿੱਧੂ ਦੀ ਸਜ਼ਾ ਖ਼ਤਮ ਹੋਣ ਮਗਰੋਂ ਭਵਿੱਖ ਵਿਚ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਦਸ ਦਈਏ ਕਿ ਸਿੱਧੂ ਰੋਡ ਰੇਜ਼ ਦੇ 34 ਵਰ੍ਹੇ ਪੁਰਾਣੇ ਮਾਮਲੇ ‘ਚ  ਸਾਲ ਦੀ ਕੈਦ ਕੱਟ ਰਹੇ ਹਨ ਤੇ ਇਸ ਸਮੇਂ ਪਟਿਆਲਾ ਜੇਲ੍ਹ ਵਿਚ ਬੰਦ ਹਨ। ਸਿੱਧੂ ਮਈ-2022 ਵਿਚ ਜੇਲ੍ਹ ਗਏ ਸਨ ਤੇ ਉਹ 6 ਮਹੀਨੇ ਦੀ ਸਜ਼ਾ ਕੱਟ ਚੁੱਕੇ ਹਨ। ਮਈ 2023 ਵਿਚ ਸਜ਼ਾ ਦੀ ਮਿਆਦ ਮੁਕੰਮਲ ਹੋ ਜਾਵੇਗੀ।

ਪ੍ਰਿਯੰਕਾ ਵੱਲੋਂ ਭੇਜੀ ਚਿੱਠੀ ‘ਚ  ਸਿੱਧੂ ਨੂੰ 2024 ’ਚ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਏ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ। ਪਹਿਲਾਂ ਉਹ ਤਿੰਨ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਰਹੇ ਹਨ । ਫਰਵਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸਨ। ਹਾਲਾਂਕਿ ਕਾਂਗਰਸ ਨੇ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੁੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment