ਜ਼ਿਆਦਾ ਉਬਾਸੀਆਂ ਆਉਣਾ ਵੀ ਹੋ ਸਕਦੈ ਸਿਹਤ ਲਈ ਖਤਰਨਾਕ

TeamGlobalPunjab
2 Min Read

ਨਿਊਜ਼ ਡੈਸਕ ਜਦੋਂ ਸਾਨੂੰ ਨੀਂਦ ਆਉਂਦੀ ਹੈ ਜਾਂ ਫਿਰ ਸਾਨੂੰ ਥਕਾਨ ਜ਼ਿਆਦਾ ਮਹਿਸੂਸ ਹੁੰਦੀ ਹੈ ਤਾਂ ਉਬਾਸੀ ਆਉਂਦੀ ਹੈ। ਪਰ ਨੀਂਦ ਪੂਰੀ ਹੋਣ ਦੇ ਬਾਵਜੂਦ ਤੇ ਥਕਾਨ ਵੀ ਨਾ ਹੋਣ ’ਤੇ ਵੀ ਵਾਰ-ਵਾਰ ਉਬਾਸੀ ਆਉਣਾ ਸਿਹਤ ਲਈ ਖ਼ਤਰਨਾਕ ਹੈ। ਦਿਨ ਭਰ ’ਚ 3 ਤੋਂ 4 ਵਾਰ ਉਬਾਸੀ ਆਉਣਾ ਆਮ ਗੱਲ ਹੈ, ਪਰ ਕੁਝ ਲੋਕਾਂ ਨੂੰ ਜ਼ਰੂਰਤ ਤੋਂ ਵੱਧ ਉਬਾਸੀ ਆਉਣ ਲੱਗਦੀ ਹੈ।

ਉਬਾਸੀ ਆਉਣ ਦੇ ਕਾਰਨ

ਡਾਕਟਰਾਂ ਅਨੁਸਾਰ, ਦਿਲ ਤੇ ਫੇਫੜਿਆਂ ਦੀਆਂ ਬਿਮਾਰੀਆਂ ਕਾਰਨ ਵੀ ਉਬਾਸੀ ਆਉਣ ਲੱਗਦੀ ਹੈ। ਜਦੋਂ ਦਿਲ ਤੇ ਫੇਫੜੇ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਤਾਂ ਦਮੇ ਦੀ ਸਮੱਸਿਆ ਹੋਣ ਲੱਗਦੀ ਹੈ। ਜੇਕਰ ਸਮਾਂ ਰਹਿੰਦੇ ਇਸਦਾ ਇਲਾਜ ਕਰਵਾ ਲਿਆ ਜਾਵੇ ਤਾਂ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਬੀਪੀ ਅਤੇ ਦਿਲ ਦੀ ਧੜਕਨ ਦਾ ਘੱਟ ਹੋਣਾ ਵੀ ਉਬਾਸੀਆਂ ਵੱਧ ਆਉਂਦੀਆਂ ਹਨ।

ਤਣਾਅ ਕਰਕੇ ਵੀ ਅਕਸਰ ਲੋਕਾਂ ਦਾ ਬਲੱਡ ਪ੍ਰੇਸ਼ਰ ਵੱਧ ਜਾਂਦਾ ਹੈ। ਅਜਿਹਾ ਹੋਣ ’ਤੇ ਆਕਸੀਜਨ ਬ੍ਰੇਨ ਤਕ ਨਹੀਂ ਪਹੁੰਚ ਪਾਉਂਦੀ। ਇਸ ਸਥਿਤੀ ’ਚ ਉਬਾਸੀ ਰਾਹੀਂ ਸਰੀਰ ’ਚ ਆਕਸੀਜਨ ਪਹੁੰਚਦੀ ਹੈ।

- Advertisement -

ਉਬਾਸੀ ਆਉਣਾ ਹਾਈਪੋਗਲਾਈਸੀਮਿਆ ਦਾ ਸ਼ੁਰੂਆਤੀ ਸੰਕੇਤ ਹੁੰਦਾ ਹੈ। ਬਲੱਡ ’ਚ ਗੁੱਲੂਕੋਜ਼ ਲੈਵਲ ਘੱਟ ਹੋਣ ਨਾਲ ਉਬਾਸੀ ਆਉਣੀ ਸ਼ੁਰੂ ਹੋ ਜਾਂਦੀ ਹੈ। ਵਾਰ-ਵਾਰ ਉਬਾਸੀ ਆਉਣ ਹਾਈਪੋਥਾਅਰਾਈਡਿਜ਼ਮ ਦੀ ਨਿਸ਼ਾਨੀ ਹੋ ਸਕਦੀ ਹੈ। ਸਰੀਰ ’ਚ ਥਾਈਰਾਇਡ ਹਾਰਮੌਨ ਘੱਟ ਬਣਨ ’ਤੇ ਅਜਿਹਾ ਹੁੰਦਾ ਹੈ।

 

 

ਉਬਾਸੀ ਤੋ ਬਚਾਓ

ਬੋਰੀਅਤ ਉਬਾਸੀ ਦਾ ਸਭ ਤੋਂ ਵੱਡਾ ਕਾਰਨ ਹੈ। ਜਦੋਂ ਤੁਸੀਂ ਬੋਰ ਹੁੰਦੇ ਹੋ ਤਾਂ ਜ਼ਿਆਦਾ ਉਬਾਸੀ ਆਉਂਦੀ ਹੈ। ਅਜਿਹੀ ਸਥਿਤੀ ’ਚ ਥੋੜ੍ਹੀ ਦੇਰ ਆਰਾਮ ਕਰੋ। ਆਪਣੀ ਸੀਟ ਛੱਡੋ ਤੇ ਆਪਣੇ-ਆਪ ਨੂੰ ਦੂਸਰੇ ਕੰਮਾਂ ’ਚ ਲਗਾਓ।

- Advertisement -

ਜੇਕਰ ਥਕਾਨ ਨਾਲ ਉਬਾਸੀ ਆਉਂਦੀ ਹੈ ਤਾਂ ਪਾਣੀ ਨਾਲ ਇਸਤੋਂ ਛੁਟਕਾਰਾ ਪਾਉਣ ਦਾ ਇਕ ਚੰਗਾ ਤਰੀਕਾ ਹੈ। ਪਾਣੀ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਕਰੇਗਾ ਤੇ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ।

 ਉਬਾਸੀ ਦਾ ਕਾਰਨ ਆਕਸੀਜਨ ਦੀ ਕਮੀ ਹੈ ਤਾਂ ਅਜਿਹੀ ਸਥਿਤੀ ’ਚ ਸਰੀਰ ’ਚ ਸਹੀ ਮਾਤਰਾ ’ਚ ਆਕਸੀਜਨ ਪਹੁੰਚਾਉਣ ਲਈ ਲੰਬਾ ਸਾਹ ਲਓ। ਸਾਹ ਨੂੰ ਕੁਝ ਦੇਰ ਤਕ ਰੋਕ ਕੇ ਰੱਖੋ ਤੇ ਫਿਰ ਛੱਡੋ। ਇਸ ਨਾਲ ਸਰੀਰ ਨੂੰ ਲੋੜੀਂਦੀ ਆਕਸੀਜ਼ਨ ਮਿਲੇਗੀ।

Share this Article
Leave a comment