ਨਿਊਜ਼ ਡੈਸਕ: ਕੇਰਲ ਦੇ ਵਾਇਨਾਡ ਤੋਂ ਉਪ ਚੋਣ ਜਿੱਤਣ ਵਾਲੀ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਜਦੋਂ ਪ੍ਰਿਅੰਕਾ ਗਾਂਧੀ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣਗੇ ਤਾਂ ਉੱਥੇ ਉਨ੍ਹਾਂ ਦੇ ਭਰਾ ਰਾਹੁਲ ਅਤੇ ਮਾਂ ਸੋਨੀਆ ਵੀ ਸੰਸਦ ਮੈਂਬਰ ਵਜੋਂ ਮੌਜੂਦ ਰਹਿਣਗੇ।
ਕਾਂਗਰਸ ਉਮੀਦਵਾਰ ਪ੍ਰਿਅੰਕਾ ਗਾਂਧੀ ਨੇ ਹਾਲ ਹੀ ਵਿੱਚ ਵਾਇਨਾਡ ਲੋਕ ਸਭਾ ਉਪ ਚੋਣ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਹੈ। ਰਾਹੁਲ ਗਾਂਧੀ ਦੇ ਵਾਇਨਾਡ ਸੀਟ ਛੱਡਣ ਤੋਂ ਬਾਅਦ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਇੱਥੇ ਚੋਣ ਲੜੀ ਸੀ। ਕਰੀਬ ਸਾਢੇ ਤਿੰਨ ਦਹਾਕਿਆਂ ਦਾ ਸਿਆਸੀ ਤਜਰਬਾ ਰੱਖਣ ਵਾਲੀ ਪ੍ਰਿਅੰਕਾ ਨੇ ਪਹਿਲੀ ਵਾਰ ਚੋਣ ਸਿਆਸਤ ‘ਚ ਪ੍ਰਵੇਸ਼ ਕੀਤਾ ਅਤੇ ਵਾਇਨਾਡ ਤੋਂ ਉਪ ਚੋਣ ਲੜੀ। ਵਾਇਨਾਡ ਵਿੱਚ, ਪ੍ਰਿਅੰਕਾ ਨੇ ਸੀਪੀਆਈ (ਐਮ) ਦੇ ਸੱਤਿਆਨ ਮੋਕੇਰੀ ਨੂੰ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।