ਮਹਾਰਾਸ਼ਟਰ ਨੇ 1 ਜੂਨ ਅਤੇ ਬਿਹਾਰ ਨੇ 25 ਮਈ ਤੱਕ ਵਧਾਈ ਤਾਲਾਬੰਦੀ

TeamGlobalPunjab
3 Min Read

 

ਮਹਾਰਾਸ਼ਟਰ ‘ਚ ਪ੍ਰਵੇਸ਼ ਲਈ ਨੈਗੇਟਿਵ ਆਰਟੀ-ਪੀਸੀਆਰ (RT-PCR) ਟੈਸਟ ਲਾਜ਼ਮੀ

ਬਿਹਾਰ ਸਰਕਾਰ ਨੇ ਤਾਲਾਬੰਦੀ 25 ਮਈ ਤੱਕ ਵਧਾਈ

ਮੁੰਬਈ : ਦੇਸ਼ ਦੇ ਕਈ ਸੂਬਿਆਂ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਸਥਿਤੀ ਹੁਣ ਵੀ ਗੰਭੀਰ ਨਜ਼ਰ ਆ ਰਹੀ ਹੈ। ਮਹਾਰਾਸ਼ਟਰ ਅਤੇ ਬਿਹਾਰ ਸਰਕਾਰਾਂ ਨੇ ਤਾਲਾਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਹੈ।

- Advertisement -

 

ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿਚ ਤਾਲਾਬੰਦੀ 1 ਜੂਨ ਸਵੇਰੇ 7 ਵਜੇ ਤੱਕ ਵਧਾ ਦਿੱਤੀ ਹੈ। ਇਸਦੇ ਨਾਲ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਲਈ ਨੈਗੇਟਿਵ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ।ਨਵੇਂ ਆਦੇਸ਼ ਅਨੁਸਾਰ, ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਢੰਗ ਨਾਲ ਮਹਾਰਾਸ਼ਟਰ ਰਾਜ ਦੀ ਸਰਹੱਦ ਵਿੱਚ ਦਾਖਲ ਹੋਣ ਤੋਂ ਪਹਿਲਾਂ ਨੈਗੇਟਿਵ ਕੋਰੋਨਾ ਰਿਪੋਰਟ ਦਿਖਾਉਣੀ ਲਾਜ਼ਮੀ ਹੈ।

ਸੂਬੇ ਅੰਦਰ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਵਧਦੀ ਮੌਤ ਦਰ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 816 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਅਤੇ 46781 ਨਵੇਂ ਮਰੀਜ਼ ਪਾਏ ਗਏ ਹਨ । ਹੁਣ ਰਾਜ ਵਿੱਚ ਕੁੱਲ ਸਕਾਰਾਤਮਕ ਮਾਮਲੇ 52.2 ਲੱਖ ਤੱਕ ਜਾ ਪੁੱਜੇ ਹਨ। ਮ੍ਰਿਤਕਾਂ ਦੀ ਕੁਲ ਗਿਣਤੀ 78007 ਤੱਕ ਪਹੁੰਚ ਗਈ ਹੈ।

ਉਧਰ ਮੁੰਬਈ ਵਿਖੇ ਬੁੱਧਵਾਰ ਨੂੰ ਹੋਈ ਰਾਜ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਮੌਤਾਂ ਦੀ ਗਿਣਤੀ ਵਿੱਚ ਵਾਧੇ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।

ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੁੰਬਈ ਵਿੱਚ

- Advertisement -

14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਮੌਤ ਦਰ 0.6% ਸੀ,

ਜੋ 21 ਅਪ੍ਰੈਲ ਤੋਂ 27 ਅਪ੍ਰੈਲ ਤੱਕ 1.14% ਹੋ ਗਈ।

ਇਸ ਤੋਂ ਬਾਅਦ 28 ਅਪ੍ਰੈਲ ਤੋਂ 4 ਮਈ ਤੱਕ ਇਹ 2.27% ਹੈ ।

 

ਮੌਤ ਦਰ ਦੇ ਲਗਾਤਾਰ ਵਧਦੇ ਜਾਣ ਕਾਰਨ ਸੂਬਾ ਸਰਕਾਰ ਵਲੋਂ ਸਖ਼ਤੀ ਕਰਨ ਦਾ ਫੈਸਲਾ ਲਿਆ ਗਿਆ ਹੈ।

 

ਇਧਰ ਮਹਾਰਾਸ਼ਟਰ ਤੋਂ ਬਾਅਦ, ਬਿਹਾਰ ਸਰਕਾਰ ਨੇ ਵੀ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਲੜੀ ਨੂੰ ਤੋੜਨ ਲਈ ਤਾਲਾਬੰਦੀ 25 ਮਈ ਤੱਕ ਵਧਾ ਦਿੱਤੀ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਤਾਲਾਬੰਦੀ ਵਿੱਚ ਵਾਧੇ ਦਾ ਐਲਾਨ ਕੀਤਾ ਹੈ।

 

 

ਵੀਰਵਾਰ ਨੂੰ ਬਿਹਾਰ ਮੰਤਰੀ ਮੰਡਲ ਦੀ ਮੀਟਿੰਗ ਹੋਈ, ਸੂਬੇ ਅੰਦਰ ਕੋਰੋਨਾ ਦੇ ਹਾਲਾਤਾਂ ਦੀ ਸਮੀਖਿਆ ਕੀਤੀ ਗਈ, ਜਿਸ ਤੋਂ ਬਾਅਦ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਗਿਆ।

 

Share this Article
Leave a comment