ਪ੍ਰਿਅੰਕਾ ਗਾਂਧੀ ਨੇ ਯੋਗੀ ਦੇ ਕੱਪੜਿਆਂ ਨੂੰ ਲੈ ਕੇ ਦਿੱਤਾ ਬਿਆਨ! ਉਪ ਮੁੱਖ ਮੰਤਰੀ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ

TeamGlobalPunjab
2 Min Read

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਭਗਵੇਂ ਕਪੜਿਆਂ ਅਤੇ ਹਿੰਦੂਤਵ ਵਿਰੁੱਧ ਬਿਆਨ ਇਤਰਾਜ਼ਯੋਗ ਹੈ। ਦਿਨੇਸ਼ ਸ਼ਰਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਪ੍ਰਿਅੰਕਾ ਗਾਂਧੀ ਭਗਵੇ ਰੰਗ ਅਤੇ ਇਸਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਅਤੇ ਉਹ ਦੇਸ਼ ਦੀ ਸੰਸਕ੍ਰਿਤੀ, ਹਿੰਦੂ ਸਭਿਆਚਾਰ ਬਾਰੇ ਨਹੀਂ ਜਾਣਦੇ।

ਦੱਸ ਦਈਏ ਕਿ ਪ੍ਰਿਯੰਕਾ ਗਾਂਧੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ, “ਇਹ ਦੇਸ਼ ਕ੍ਰਿਸ਼ਨ ਅਤੇ ਭਗਵਾਨ ਰਾਮ ਦਾ ਹੈ ਜੋ ਹਮਦਰਦੀ ਅਤੇ ਕੁਰਬਾਨੀ ਦੇ ਪ੍ਰਤੀਕ ਹਨ। ਪਰ ਯੋਗੀ ਬਦਲਾ ਲੈਣ ਦੀ ਗੱਲ ਕਰਦੇ ਹਨ। ਉਹ ਭਗਵਾ ਕੱਪੜੇ ਪਹਿਨਦੇ ਹਨ, ਪਰ ਇਹ ਭਗਵਾ ਰੰਗ ਉਨ੍ਹਾਂ ਦਾ ਨਿੱਜੀ ਨਹੀਂ ਹੈ, ਬਲਕਿ ਹਿੰਦੂ ਧਰਮ ਦਾ ਪ੍ਰਤੀਕ ਹੈ”। ਪ੍ਰਿਅੰਕਾ ਨੇ ਇਹ ਵੀ ਕਿਹਾ ਸੀ ਕਿ ਅਜਿਹੀ ਸਥਿਤੀ ਵਿੱਚ ਉਨ੍ਹਾਂ (ਯੋਗੀ) ਨੂੰ ਹਿੰਦੂ ਧਰਮ ਦੇ ਅਰਥ ਸਮਝਣੇ ਚਾਹੀਦੇ ਹਨ।

ਇਸ ਬਿਆਨ ‘ਤੇ ਜਵਾਬ ਦਿੰਦਿਆਂ ਦਿਨੇਸ਼ ਸ਼ਰਮਾ ਨੇ ਕਿਹਾ ਕਿ ਪ੍ਰਿਅੰਕਾ ਨੂੰ ਪਤਾ ਨਹੀਂ ਹੈ ਕਿ ਭਗਵਾ ਕੀ ਹੈ ਅਤੇ ਭਗਵੇ ਚੋਲੇ ਦੀ ਮਹੱਤਤਾ ਕੀ ਹੈ। ਦਿਨੇਸ਼ ਸ਼ਰਮਾਂ ਨੇ ਕਿਹਾ ਕਿ ਕਾਂਗਰਸ, ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਸਮਾਜਵਾਦੀ ਪਾਰਟੀ (ਸਪਾ) ਵਿਚਕਾਰ ਘੱਟਗਿਣਤੀਆਂ ਦੀਆਂ ਵੋਟਾਂ ਨੂੰ ਲੈ ਕੇ ਅੱਜ 20-20 ਮੈਚ ਚੱਲ ਰਿਹਾ ਹੈ। ਇਹ ਲੋਕ ਆਪਣੀਆਂ ਵੋਟਾਂ ਲਈ ਪ੍ਰਸੰਨ ਹੋ ਰਹੇ ਹਨ।

Share this Article
Leave a comment