ਔਰਤਾਂ ਲਈ ਮੁਫ਼ਤ ਬੱਸ ਯਾਤਰਾ ਦਾ ਐਲਾਨ ਕੈਪਟਨ ਸਰਕਾਰ ਦਾ ਇੱਕ ਹੋਰ ਝੂਠਾ ਦਾਅਵਾ: ਰਾਘਵ ਚੱਢਾ

TeamGlobalPunjab
5 Min Read

ਚੰਡੀਗੜ੍ਹ,  1 ਅਪ੍ਰੈਲ 2021: ਕੈਪਟਨ ਸਰਕਾਰ ਵੱਲੋਂ ਔਰਤਾਂ ਲਈ ਫ਼ਰੀ ਬੱਸ ਸਫ਼ਰ ਦੇ ਐਲਾਨ ਉੱਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਖੋਖਲਾ ਵਾਅਦਾ ਹੈ। ਇਸ ਐਲਾਨ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਧੂਲ ਝੋਂਕ ਰਹੇ ਹਨ। ਪਾਰਟੀ ਮੁੱਖ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਪੰਜਾਬ ਦੇ ਸਹਿ-ਪ੍ਰਭਾਰੀ ਰਾਘਵ ਚੱਢਾ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਯੋਜਨਾਵਾਂ ਦੀ ਨਕਲ  ਕਰਦੇ ਹੋਏ ਪੰਜਾਬ ਦੀਆਂ ਮਹਿਲਾਵਾਂ ਲਈ ਫ਼ਰੀ ਬੱਸ ਸਫ਼ਰ ਦਾ ਐਲਾਨ? ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਕਰੀਬ ਦੋ ਸਾਲ ਪਹਿਲਾਂ ਹੀ ਦਿੱਲੀ ਦੀਆਂ ਆਮ ਔਰਤਾਂ ਲਈ ਡੀਟੀਸੀ ਦੀਆਂ ਬੱਸਾਂ ਵਿੱਚ ਸਫ਼ਰ ਮੁਫ਼ਤ ਕਰ ਦਿੱਤਾ ਸੀ, ਪਰੰਤੂ ਕੈਪਟਨ ਸਰਕਾਰ ਨੇ ਕੇਜਰੀਵਾਲ ਸਰਕਾਰ ਦੀਆਂ ਯੋਜਨਾਵਾਂ ਦੀ ਚੰਗੀ ਤਰ੍ਹਾਂ ਨਕਲ ਨਹੀਂ ਕੀਤੀ, ਇਸ ਲਈ ਇਹ ਵਾਅਦਾ ਖੋਖਲਾ ਬਣ ਗਿਆ ਹੈ, ਕਿਉਂਕਿ ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ। ਕੈਪਟਨ ਸਰਕਾਰ ਨੇ ਸਿਰਫ਼ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਫ਼ਰੀ ਸਫ਼ਰ ਕਰਨ ਦਾ ਐਲਾਨ ਕੀਤਾ ਹੈ, ਜਦੋਂ ਕਿ ਪੰਜਾਬ ਦੇ ਜ਼ਿਆਦਾਤਰ ਰੂਟਾਂ ਉੱਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ, ਪਰੰਤੂ ਸਰਕਾਰ ਨੇ ਪ੍ਰਾਈਵੇਟ ਬੱਸਾਂ ਨੂੰ ਫ਼ਰੀ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਦੇ ਕਿਰਾਏ ਵਿੱਚ ਕੋਈ ਕਮੀ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਬੱਸਾਂ ਵਿੱਚ ਵੀ ਏਸੀ ਅਤੇ ਵੋਲਵੋ ਬੱਸਾਂ ਨੂੰ ਫ਼ਰੀ ਨਹੀਂ ਕੀਤਾ ਗਿਆ ਹੈ। ਸਿਰਫ਼ ਸਾਧਾਰਨ ਸਰਕਾਰੀ ਬੱਸਾਂ ਨੂੰ ਫ਼ਰੀ ਕਰਕੇ ਕੈਪਟਨ ਸਰਕਾਰ ਆਪਣੀ ਵਾਹੋ-ਵਾਹੀ ਕਰ ਰਹੀ ਹੈ ।

ਇਸ ਯੋਜਨਾ ਉੱਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਇਹ ਘੋਸ਼ਣਾ ਪੂਰੀ ਤਰ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਹੈ। ਪੰਜਾਬ ਦੇ 70 ਫ਼ੀਸਦੀ ਤੋਂ ਜ਼ਿਆਦਾ ਰੂਟਾਂ ਉੱਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ। ਜ਼ਿਆਦਾਤਰ ਲਿੰਕ ਰੋਡ ਉੱਤੇ ਪ੍ਰਾਈਵੇਟ ਬੱਸਾਂ ਚੱਲਦੀਆਂ ਹਨ। ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀ ਅਤੇ ਪਿੰਡਾਂ ਨੂੰ ਦੂਜੇ ਪਿੰਡ ਨਾਲ ਜੋੜਨ ਵਾਲੀ ਸੜਕਾਂ ਉੱਤੇ ਤਾਂ ਲਗਭਗ ਬੱਸਾਂ ਪ੍ਰਾਈਵੇਟ ਹੀ ਹਨ,  ਤਾਂ ਫਿਰ ਕੈਪਟਨ ਸਰਕਾਰ ਔਰਤਾਂ ਨੂੰ ਕਿਸ ਤਰ੍ਹਾਂ ਫ਼ਰੀ ਬੱਸ ਸਹੂਲਤ ਦੇਣ ਦਾ ਦਾਅਵਾ ਕਰ ਰਹੀ ਹੈ?  ਉਨ੍ਹਾਂ ਨੇ ਸਰਕਾਰ ਤੋਂ  ਮੰਗ ਕਰਦੇ ਹੋਏ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਅਸਲ ਵਿੱਚ ਪੰਜਾਬ ਦੇ ਔਰਤਾਂ  ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣੀ ਚਾਹੁੰਦੀ ਹੈ ਤਾਂ ਸਰਕਾਰ ਸਾਰੇ ਪ੍ਰਾਈਵੇਟ ਬੱਸਾਂ ਨੂੰ ਫ਼ਰੀ ਕਰੇ ਅਤੇ ਸਰਕਾਰੀ ਬੱਸਾਂ ਚਾਹੇ ਉਹ ਵੋਲਵੋ ਬੱਸ ਹੋਵੇ ਜਾਂ ਕੋਈ ਹੋਰ ਏਸੀ ਬੱਸਾਂ ਸਾਰੀ ਦੀ ਸਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਵਿੱਚ ਸਫ਼ਰ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਜਾਵੇ।

- Advertisement -

ਉਨ੍ਹਾਂ ਨੇ ਕਿਹਾ ਕਿ ਕੈਪਟਨ ਜਦੋਂ ਅਰਵਿੰਦ ਕੇਜਰੀਵਾਲ ਦੀ ਨਕਲ ਕਰ ਹੀ ਰਹੇ ਹਨ ਤਾਂ ਪੂਰੀ ਨਕਲ ਕਰਨ। ਕੈਪਟਨ ਸਰਕਾਰ ਪੰਜਾਬ ਵਿੱਚ ਵੀ ਦਿੱਲੀ ਦੀ ਤਰ੍ਹਾਂ ਲੋਕਾਂ ਨੂੰ ਮੁਫ਼ਤ ਵਿੱਚ ਬਿਜਲੀ ਦੇਣ। ਦਿੱਲੀ ਸਰਕਾਰ ਦੂਜੇ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਲੋਕਾਂ ਨੂੰ ਮੁਫ਼ਤ ਵਿੱਚ ਬਿਜਲੀ ਉਪਲਬਧ ਕਰਵਾ ਰਹੀ ਹੈ, ਪਰੰਤੂ ਪੰਜਾਬ ਵਿੱਚ ਬਿਜਲੀ ਪੈਦਾ ਹੋਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਲੋਕਾਂ ਨੂੰ ਬਿਜਲੀ ਰਾਹੀਂ ਲੁੱਟ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਕੇਜਰੀਵਾਲ ਸਰਕਾਰ ਤੋਂ ਸਬਕ ਲੈਂਦੇ ਹੋਏ ਪੰਜਾਬ ਵਿੱਚ ਵੀ ਆਮ ਲੋਕਾਂ ਲਈ ਬਿਜਲੀ ਫ਼ਰੀ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਅਸੀਂ ਪੰਜਾਬ ਵਿੱਚ ਫ਼ਰੀ ਬਿਜਲੀ ਅਤੇ ਔਰਤਾਂ ਨੂੰ ਹਰ ਬੱਸਾਂ ਵਿੱਚ ਫ਼ਰੀ ਯਾਤਰਾ ਦੀ ਸਹੂਲਤ ਪ੍ਰਦਾਨ ਕਰਾਂਗੇ।

ਉਨ੍ਹਾਂ ਨੇ ਕਿਹਾ ਕਿ ਨਕਲ ਕਰਨ ਲਈ ਵੀ ਅਕਲ ਚਾਹੀਦੀ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੇਰੀ ਸਲਾਹ ਹੈ ਕਿ ਅਕਲ ਦੇ ਨਾਲ ਕੇਜਰੀਵਾਲ ਮਾਡਲ ਦੀ ਨਕਲ ਕਰੋ। ਜਿਸ ਤਰ੍ਹਾਂ ਦਿੱਲੀ ਦੀ ਸਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਬੱਸ ਸੇਵਾ ਦਿੱਤੀ ਜਾ ਰਹੀ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਹਰ ਤਰ੍ਹਾਂ ਦੀ ਬੱਸਾਂ ਚਾਹੇ ਉਹ ਏਸੀ ਹੋਵੇ, ਐਚਵੀਏਸੀ ਹੋਵੇ, ਲਿੰਕ ਰੋਡ ਵਾਲੀ ਬੱਸਾਂ ਹੋਣ ਜਾਂ ਪੇਂਡੂ ਖੇਤਰ ਵਿੱਚ ਚੱਲਣ ਵਾਲੀ ਬੱਸਾਂ ਹੋਣ, ਸਾਰੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਦੀ ਨਕਲ ਕਰਨੀ ਹੈ ਤਾਂ ਠੀਕ ਨਾਲ ਕਰੋ ਅਤੇ ਪੰਜਾਬ ਦੀ ਜਨਤਾ ਨੂੰ ਵੀ ਦਿੱਲੀ ਦੀ ਤਰ੍ਹਾਂ ਮੁਫ਼ਤ ਵਿੱਚ ਬਿਜਲੀ ਪ੍ਰਦਾਨ ਕਰੋ ।

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਨੇ ਪੰਜਾਬ ਦੀ ਸਰਕਾਰ ਨੂੰ ਇੱਕ ਸਾਬਕਾ ਨੌਕਰ ਸ਼ਾਹ ਅਤੇ ਇੱਕ ਝੂਠੇ ਵਾਅਦੇ ਕਰਵਾਉਣ ਵਾਲਾ ਚੋਣ ਰਣਨੀਤੀਕਾਰ ਦੇ ਹਵਾਲੇ ਕਰ ਦਿੱਤਾ ਹੈ ਅਤੇ ਉਹ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਬੈਠਕੇ ਆਰਾਮ ਫ਼ਰਮਾ ਰਹੇ ਹਨ। ਪਿਛਲੇ ਚਾਰ ਸਾਲ ਵਿੱਚ ਇੱਕ ਵਾਰ ਵੀ ਕੈਪਟਨ ਜਨਤਾ ਨਾਲ ਰੁ-ਬ-ਰੂ ਨਹੀਂ ਹੋਏ ਹਨ । ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਉਨ੍ਹਾਂ ਦੇ  ਝੂਠੇ ਵਾਅਦੇ ਲਈ ਕਰਾਰਾ ਜਵਾਬ ਦੇਵੇਗੀ ।

Share this Article
Leave a comment