Breaking News

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਬਣੀ ਬਰਤਾਨੀਆ ਦੀ ਗ੍ਰਹਿ ਮੰਤਰੀ

ਲੰਦਨ: ਸਾਬਕਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੀ ਬ੍ਰੇਗਜ਼ਿਟ ਨੀਤੀ ਦੀ ਮੁੱਖ ਆਲੋਚਕਾਂ ‘ਚ ਸ਼ਾਮਲ ਪ੍ਰੀਤੀ ਪਟੇਲ ਨੂੰ ਨਵੇਂ ਪ੍ਰਧਾਨ ਮੰਤਰੀ ਜਾਨਸਨ ਦੀ ਕੈਬੀਨਟ ‘ਚ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਪ੍ਰੀਤੀ ਪਟੇਲ ਗ੍ਰਹਿ ਮੰਤਰੀ ਦੇ ਇਸ ਅਹੁਦੇ ‘ਤੇ ਕਾਬਿਜ਼ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਗ੍ਰਹਿ ਮੰਤਰੀ ਪਾਕਿਸਤਾਨ ਮੂਲ ਦੇ ਸਾਜਿਦ ਜਾਵਿਦ ਸਨ ਜਿਨ੍ਹਾਂ ਨੂੰ ਇਸ ਵਾਰ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।

ਪ੍ਰੀਤੀ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਮੇਰੀ ਪਹਿਲੀ ਕੋਸ਼ਿਸ਼ ਇਹੀ ਹੋਵੇਗੀ ਕਿ ਸਾਡਾ ਦੇਸ਼ ਤੇ ਇੱਥੋਂ ਦੇ ਲੋਕ ਸੁਰੱਖਿਅਤ ਰਹਿਣ। ਬੀਤੇ ਕੁਝ ਸਮੇਂ ‘ਚ ਸੜਕਾਂ ‘ਤੇ ਵੀ ਹਿੰਸਾ ਦੇਖਣ ਨੂੰ ਮਿਲੀ, ਅਸੀ ਇਸ ‘ਤੇ ਵੀ ਰੋਕ ਲਗਾਵਾਂਗੇ। ਸਾਡੇ ਸਾਹਮਣੇ ਕੁਝ ਚੁਣੌਤੀਆਂ ਜ਼ਰੂਰ ਹਨ ਪਰ ਅਸੀਂ ਸਾਰੇ ਇਸ ਨਾਲ ਨਜਿੱਠਾਂਗੇ।

ਦੱਸ ਦੇਈਏ ਪ੍ਰੀਤੀ ਪਟੇਲ ਸਾਲ 2010 ‘ਚ ਪਹਿਲੀ ਵਾਰ ਅਸੇਕਸ ਦੇ ਵਿਥੇਮ ਤੋਂ ਕੰਜ਼ਰਵੈਟਿਵ ਸੰਸਦ ਮੈਂਬਰ ਸੀ। ਡੇਵਿਡ ਕੈਮਰਨ ਦੀ ਨੁਮਾਇੰਦਗੀ ਵਾਲੀ ਸਰਕਾਰ ‘ਚ ਉਨ੍ਹਾਂ ਨੂੰ ਭਾਰਤੀ ਭਾਈਚਾਰੇ ‘ਚ ਜੁੜੀ ਜ਼ਿੰਮੇਦਾਰੀ ਮਿਲੀ। 2014 ‘ਚ ਟ੍ਰੇਜਰੀ ਮਿਨਸਟਰੀ ਅਤੇ 2015 ‘ਚ ਰੋਜ਼ਮਾਰ ਮਿਨਸਟਰ ਬਣਾਇਆ ਗਿਆ। ਜਿਸ ਤੋਂ ਬਾਅਦ ਸਾਲ 2016 ‘ਚ ਥੇਰੇਸਾ ਨੇ ਉਨ੍ਹਾਂ ਦਾ ਪ੍ਰਮੋਸ਼ਨ ਕਰ ਉਨ੍ਹਾਂ ਨੂੰ ਡਿਪਾਰਟਮੈਂਟ ਆਫ਼ ਇੰਟਰਨੈਸ਼ਨਲ ਡੇਵਲਪਮੈਂਟ ‘ਚ ਵਿਦੇਸ਼ੀ ਮੰਤਰੀ ਬਣਾਇਆ ਅਤੇ 2017 ‘ਚ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।

Check Also

ਅਮਰੀਕਾ ‘ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦਾ ਕੀਤਾ ਸਮਰਥਨ,ਕਹੀ ਇਹ ਗੱਲ

ਨਿਊਜ਼ ਡੈਸਕ: ਇੰਨ੍ਹੀ ਦਿਨੀ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ‘ਤੇ ਹਨ । ਦਰਅਸਲ, ਰਾਹੁਲ ਗਾਂਧੀ …

Leave a Reply

Your email address will not be published. Required fields are marked *