ਸਰਕਾਰੀ ਪੈਸਿਆਂ ਦੀ ਫਿਜ਼ੂਲਖਰਚੀ ਦੇ ਦੋਸ਼ ‘ਚ ਪਾਕਿ ਦੇ ਸਾਬਕਾ ਪੀਐੱਮ ਅੱਬਾਸੀ ਗ੍ਰਿਫਤਾਰ

TeamGlobalPunjab
1 Min Read

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬੀਤੇ ਦੱਸ ਸਾਲਾਂ ‘ਚ ਦੇਸ਼ ‘ਤੇ ਰਾਜ ਕਰਨ ਵਾਲਿਆਂ ਨੇ ਜਿਸ ਤਰ੍ਹਾਂ ਦੀ ਫਜ਼ੂਲਖਰਚੀ ਕੀਤੀ ਸੀ, ਉਸ ਦੀ ਇਨ੍ਹਾਂ ਤੋਂ ਵਸੂਲੀ ਕੀਤੀ ਜਾਵੇਗੀ।

ਇੱਕ ਰਿਪੋਰਟ ਦੇ ਮੁਤਾਬਕ,ਕੈਬੀਨਟ ਦੀ ਬੈਠਕ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਮੀਡੀਆ ਨੂੰ ਪ੍ਰਧਾਨਮੰਤਰੀ ਦੀ ਸੂਚਨਾ ਅਤੇ ਪ੍ਰਸਾਰਣ ਮਾਮਲਿਆਂ ਦੇ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਅਤੇ ਸੰਚਾਰ ਮੰਤਰੀ ਮੁਰਾਦ ਸਈਦ ਨੇ ਦਿੱਤੀ ਸੀ।

ਸ਼ਾਹਿਦ ਖਾਕਾਨ ਅਬੱਸੀ ਨੂੰ ਜਿਸ ਸਮੇਂ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਉਹ ਪਾਕਿਸਤਾਨ ਮੁਸਲਿਮ ਲੀਗ ਨਵਾਜ (ਪੀਐਮਐਲ–ਐਨ) ਦੇ ਪ੍ਰਧਾਨ ਸ਼ਾਹਬਾਜ ਸ਼ਰੀਫ ਦੀ ਲਾਹੌਰ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ।

Share this Article
Leave a comment