Home / ਓਪੀਨੀਅਨ / ਕਿਹੜੀ ਜੇਲ੍ਹ ਵਿੱਚ ਬੰਦ ਹਨ 30 ਸਾਲ ਤੋਂ ਘੱਟ ਉਮਰ ਦੇ ਕੈਦੀ

ਕਿਹੜੀ ਜੇਲ੍ਹ ਵਿੱਚ ਬੰਦ ਹਨ 30 ਸਾਲ ਤੋਂ ਘੱਟ ਉਮਰ ਦੇ ਕੈਦੀ

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਇਹ ਗੱਲ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਇਕ ਜੇਲ੍ਹ ਅਜਿਹੀ ਹੈ ਜਿਸ ਵਿੱਚ 52 ਪ੍ਰਤੀਸ਼ਤ ਦੋਸ਼ੀ ਕੈਦੀਆਂ ਦੀ ਉਮਰ ਕੇਵਲ 30 ਸਾਲ ਤੋਂ ਵੀ ਘੱਟ ਹੈ। ਰਿਪੋਰਟਾਂ ਮੁਤਾਬਿਕ ਸਾਲ 2018 ਦੇ 31 ਦਸੰਬਰ ਤਕ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਆਉਣ ਵਾਲੇ ਦੋਸ਼ੀ ਮੁਲਜ਼ਮਾਂ ਵਿੱਚ 52.7 ਫ਼ੀਸਦ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੈ। ਇਹ ਉਮਰ ਇਨਸਾਨ ਨੂੰ ਸਮਾਜ ਦੇ ਬੇਹਤਰੀਨ ਕੰਮਾਂ ਵਿੱਚ ਲਾਉਣ ਦੀ ਹੁੰਦੀ ਹੈ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਕੈਦੀਆਂ ਸੰਬੰਧੀ ਜਾਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜੇਲ੍ਹ ਵਿੱਚ ਆਉਣ ਵਾਲੇ 440 ਕੈਦੀਆਂ ਵਿੱਚ 53 ਕੋਰੇ ਅਨਪੜ੍ਹ ਅਤੇ 284 ਨੇ ਦਸ ਜਮਾਤਾਂ ਵੀ ਪੂਰੀਆਂ ਨਹੀਂ ਕੀਤੀਆਂ ਹੋਈਆਂ।

ਕੈਦੀਆਂ ਬਾਰੇ ਜਾਰੀ ਹੋਈ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁੱਲ ਦੋਸ਼ੀ ਮੁਲਜ਼ਮਾਂ ਵਿੱਚੋਂ 232 ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਦੱਸੀ ਗਈ ਹੈ, ਜਦੋਂਕਿ 170 ਜਿਹੜੇ ਕਿ ਕੁੱਲ ਦੇ 38.6 ਫ਼ੀਸਦ ਹਨ, ਦੀ ਉਮਰ 30 ਅਤੇ 50 ਸਾਲ ਹੈ। ਇਸ ਤੋਂ ਇਲਾਵਾ 38 ਦੀ ਉਮਰ 50 ਸਾਲ ਤੋਂ ਉਪਰ ਦੱਸੀ ਗਈ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦੋਸ਼ੀ ਮੁਲਜ਼ਮਾਂ ਵਿੱਚ 289 ਚੰਡੀਗੜ੍ਹ ਨਾਲ ਸੰਬੰਧਤ ਹਨ ਜਦਕਿ 148 ਦੂਜੇ ਰਾਜਾਂ ਅਤੇ ਬਾਹਰਲੇ ਦੇਸ਼ਾਂ ਨਾਲ ਸੰਬੰਧ ਰੱਖਦੇ ਹਨ। ਰਿਪੋਰਟ ਅਨੁਸਾਰ 36 ਦੋਸ਼ੀ ਮੁਲਜ਼ਮ ਗ੍ਰੈਜੂਏਟ, 14 ਟੈਕਨੀਕਲ ਡਿਗਰੀ ਜਾਂ ਡਿਪਲੋਮਾ ਹੋਲਡਰ ਜਦਕਿ 10 ਪੋਸਟ ਗ੍ਰੈਜੂਏਟ ਹਨ। ਬੁੜੈਲ ਜੇਲ੍ਹ ਵਿੱਚ 31 ਦਸੰਬਰ, 2018 ਤਕ ਆਏ 595 ਵਿਚਾਰਾਧੀਨ ਕੈਦੀਆਂ ਵਿੱਚ 60 ਅਨਪੜ੍ਹ ਸਨ, ਜਦਕਿ 460 ਦਸਵੀਂ ਵੀ ਪਾਸ ਨਹੀਂ ਸਨ। ਇਹਨਾਂ ਵਿਚੋਂ 48 ਮੈਟ੍ਰਿਕ ਸਨ ਤੇ ਗ੍ਰੈਜੂਏਟ ਕੋਈ ਵੀ ਨਹੀਂ ਸੀ। ਰਿਪੋਰਟ ਅਨੁਸਾਰ 18 ਵਿਚਾਰਾਧੀਨ ਕੈਦੀ ਗ੍ਰੈਜੂਏਟ ਸਨ ਤੇ ਦੋ ਟੈਕਨੀਕਲ ਡਿਗਰੀ ਜਾਂ ਡਿਪਲੋਮਾ ਹੋਲ੍ਡਰ ਅਤੇ ਸਿਰਫ ਸੱਤ ਪੋਸਟ ਗ੍ਰੈਜੂਏਟ ਸਨ।

ਇਹ ਬੜੀ ਚਿੰਤਾ ਵਾਲੀ ਰਿਪੋਰਟ ਹੈ। ਜਿਸ ਉਮਰ ਵਿਚ ਨੌਜਵਾਨਾਂ ਨੂੰ ਸਮਾਜ ਅਤੇ ਪਰਿਵਾਰ ਦੀ ਭਲਾਈ ਵਾਲੇ ਕੰਮ ਕਰਨੇ ਹੁੰਦੇ ਉਹ ਉਮਰ ਜੇਲ੍ਹਾਂ ਵਿੱਚ ਗਾਲੀ ਜਾ ਰਹੀ ਹੈ। ਅਜੋਕੇ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਸਮਾਜਿਕ ਬੁਰਾਈ ਤੋਂ ਪਿੱਠ ਕਰਕੇ ਉਸ ਨੂੰ ਸਮਾਜ ਦੇ ਭਲਾਈ ਵਾਲੇ ਕੰਮ ਕਰਨੇ ਚਾਹੀਦੇ ਹਨ। ਇਸ ਨਾਲ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਨਾਂ ਤਾਂ ਰੋਸ਼ਨ ਹੋਵੇਗਾ ਹੀ ਉਹਨਾਂ ਦੀ ਆਪਣੀ ਵੀ ਇਕ ਪਛਾਣ ਬਣੇਗੀ।

Check Also

ਆਜ਼ਾਦੀ ਦੀ ਆਤਮ ਕਥਾ: ਬਰਤਾਨਵੀ ਫੌਜ ਦੇ ਬਾਗੀ ਮੇਜਰ ਜੈਪਾਲ ਸਿੰਘ ਦੀ ਸਵੈ-ਜੀਵਨੀ

-ਜਗਦੀਸ਼ ਸਿੰਘ ਚੋਹਕਾ ਮੇਜਰ ਜੈ ਪਾਲ ਸਿੰਘ ਮਰਹੂਮ ਦੀ ਆਤਮਕਥਾ ਇਕ ਸ਼ਖਸ ਦੇ ਖਾਲੀ ਜੀਵਨ …

Leave a Reply

Your email address will not be published. Required fields are marked *