ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟਸ ਦੇ ਪਰਿਵਾਰਕ ਮੈਂਬਰਾਂ ਦੇ ਦੇਸ਼ ਅੰਦਰ ਦਖਲ ਹੋਣ ਲਈ ਨਵੀਂ ਨੀਤੀ ਦਾ ਐਲਾਨ

TeamGlobalPunjab
2 Min Read

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੌਜੂਦਾ ਸਰਹੱਦੀ ਪਾਬੰਦੀਆਂ ਤੋਂ ਸੀਮਤ ਛੋਟ ਦਿੰਦਿਆਂ ਕੈਨੇਡਾ ਦੇ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਸੀਮਤ ਸ਼ਰਤਾਂ ਤਹਿਤ ਕੈਨੇਡਾ ‘ਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਹੈ। ਇਹ ਨਵੇਂ ਨਿਯਮ ਅੱਜ ਰਾਤ ਯਾਨੀ 9 ਜੂਨ ਤੋਂ ਹੀ ਪ੍ਰਭਾਵੀ ਹੋ ਜਾਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਐਲਾਨ ਅਨੁਸਾਰ ਇਸ ਨਵੀਂ ਨੀਤੀ ਤਹਿਤ ਅਮਰੀਕਾ ਤੇ ਹੋਰਨਾਂ ਦੇਸ਼ਾਂ ਤੋਂ ਕੈਨੇਡੀਅਨਾਂ ਦੇ ਨੇੜਲੇ ਪਰਿਵਾਰਕ ਮੈਂਬਰ ਨਵੀਂਆਂ ਸ਼ਰਤਾਂ ਤਹਿਤ ਕੈਨੇਡਾ ਦਾਖਲ ਹੋ ਸਕਣਗੇ।

ਇਨ੍ਹਾਂ ਨੇੜਲੇ ਰਿਸ਼ਤੇਦਾਰਾਂ ਵਿੱਚ ਪਤੀ-ਪਤਨੀ, ਕਾਮਨ ਲਾਅ ਪਾਰਟਨਰਜ਼, ਡਿਪੈਂਡੈਂਟ ਚਿਲਡਰਨ ਤੇ ਉਨ੍ਹਾਂ ਦੇ ਬੱਚੇ, ਮਾਪੇ ਤੇ ਲੀਗਲ ਗਾਰਡੀਅਨ ਸ਼ਾਮਲ ਹੋਣਗੇ। ਕੈਨੇਡਾ ਦਾਖਲ ਹੋਣ ਦੀ ਸ਼ਰਤ ਤਹਿਤ ਪਰਿਵਾਰਕ ਮੈਂਬਰਾਂ ਕੋਲ ਕੈਨੇਡਾ ਵਿੱਚ ਘੱਟੋ ਘੱਟ 15 ਦਿਨਾਂ ਲਈ ਰਹਿਣ ਦੀ ਯੋਜਨਾ ਹੋਵੇ। ਇਸ ਦੇ ਨਾਲ ਹੀ ਕੈਨੇਡਾ ਦਾਖਲ ਹੁੰਦੇ ਸਾਰ ਉਨ੍ਹਾਂ ਨੂੰ 14 ਦਿਨਾਂ ਲਈ ਖੁਦ ਨੂੰ ਕੁਆਰੰਟੀਨ ਕਰਨਾ ਹੋਵੇਗਾ।

ਦੂਜੇ ਪਾਸੇ ਕੈਨੇਡਾ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੈਨੇਡਾ ਦੀ ਚੀਫ਼ ਮੈਡੀਕਲ ਅਧਿਕਾਰੀ ਡਾ. ਥਰੇਸਾ ਟੈਮ ਨੇ ਦੱਸਿਆ ਕਿ ਮੁਲਕ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 95699 ਹੋ ਗਈ ਹੈ ਅਤੇ 54233 ਮਰੀਜ਼ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੇਸ਼ ‘ਚ ਹੁਣ ਤੱਕ ਕੋਰੋਨਾ ਨਾਲ 7800 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਡਾ. ਟੈਮ ਨੇ ਦੱਸਿਆ ਕਿ ਹੁਣ ਤੱਕ ਕੈਨੇਡਾ ਭਰ ਦੀਆਂ ਲੈੱਬਜ਼ 18 ਲੱਖ 90 ਹਜ਼ਾਰ ਟੈੱਸਟ ਕਰ ਚੁੱਕੀਆ ਹਨ। ਜਿਸ ਵਿੱਚੋਂ 5 ਪ੍ਰਤੀਸ਼ਤ ਪਾਜ਼ੀਟਿਵ ਆਈਆਂ ਹਨ। ਰੋਜਾਨਾਂ ਕੈਨੇਡਾ ਭਰ ਵਿੱਚ 33 ਹਜ਼ਾਰ ਟੈੱਸਟ ਕੀਤੇ ਜਾ ਰਹੇ ਹਨ। ਡਾ. ਥਰੇਸਾ ਨੇ ਆਖਿਆ ਕਿ ਬੇਸ਼ੱਕ ਕੈਨੇਡਾ ਭਰ ਦੇ ਵਿੱਚ ਕੇਸਾਂ ਦੀ ਗਿਣਤੀ ਘੱਟ ਰਹੀ ਹੈ ਪਰ ਸਭ ਤੋਂ ਜਿਆਦਾ ਪ੍ਰਭਾਵਿਤ ਕਿਊਬਿਕ ਅਤੇ ਓਨਟਾਰੀਓ ਵਿੱਚ ਨਵੇਂ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਲਈ ਲੋਕ ਸਾਵਧਾਨੀ ਜ਼ਰੂਰ ਰੱਖਣ।

Share this Article
Leave a comment