ਦੇਸ਼ ਨੂੰ ਰਾਸ਼ਟਰਪਤੀ ਦਾ ਸੰਬੋਧਨ: ‘ਵੱਖ-ਵੱਖ ਫ਼ਿਰਕਿਆਂ ਤੇ ਭਾਸ਼ਾਵਾਂ ਨੇ ਵੰਡਿਆ ਨਹੀਂ, ਸਗੋਂ ਇਕਜੁੱਟ ਕੀਤਾ

Global Team
1 Min Read

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਰਾਸ਼ਟਰਪਤੀ ਮੁਰਮੂ ਨੇ ਸਾਰੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗਣਤੰਤਰ ਦਿਵਸ ਮਨਾਉਂਦੇ ਹਾਂ ਤਾਂ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਮਿਲ ਕੇ ਕੀਤੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਾਂ।

ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਅਸੀਂ ਸਾਰੇ ਇੱਕ ਹਾਂ, ਅਤੇ ਅਸੀਂ ਸਾਰੇ ਭਾਰਤੀ ਹਾਂ। ਬਹੁਤ ਸਾਰੇ ਧਰਮਾਂ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਨੇ ਸਾਨੂੰ ਵੰਡਿਆ ਨਹੀਂ ਬਲਕਿ ਇੱਕ ਕੀਤਾ ਹੈ। ਇਸੇ ਕਰਕੇ ਅਸੀਂ ਲੋਕਤੰਤਰੀ ਗਣਰਾਜ ਵਜੋਂ ਕਾਮਯਾਬ ਹੋਏ ਹਾਂ। ਇਹ ਭਾਰਤ ਦਾ ਸਾਰ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਇੱਕ ਗਰੀਬ ਅਤੇ ਅਨਪੜ੍ਹ ਰਾਸ਼ਟਰ ਤੋਂ ਵਿਸ਼ਵ ਪੱਧਰ ‘ਤੇ ਇੱਕ ਆਤਮ ਵਿਸ਼ਵਾਸੀ ਰਾਸ਼ਟਰ ਬਣ ਗਿਆ ਹੈ। ਇਹ ਤਰੱਕੀ ਸੰਵਿਧਾਨ ਦੇ ਨਿਰਮਾਤਾਵਾਂ ਦੀ ਸਮੂਹਿਕ ਬੁੱਧੀ ਤੋਂ ਅਗਵਾਈ ਤੋਂ ਬਿਨਾਂ ਸੰਭਵ ਨਹੀਂ ਸੀ।

 

Share this Article
Leave a comment