ਚੰਡੀਗਡ੍ਹ: ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਚੌਥੀ ਉਦਯੋਗਿਕ ਕ੍ਰਾਂਤੀ ਦੀ ਚਨੌਤੀਆਂ ਦਾ ਸਾਹਮਣਾ ਕਰਨ ਅਤੇ ਇਸ ਤੋਂ ਪੈਦਾ ਹੋਣ ਵਾਲੇ ਮੌਕਿਆਂ ਦਾ ਲਾਭ ਚੁੱਕਣ ਲਈ ਦੇਸ਼ ਵਿਚ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੁਨੀਵਰਸਿਟੀ ਵਰਗੇ ਵਿਦਿਅਕ ਸੰਸਥਾਨਾਂ ਨੂੰ ਮਹਤੱਵਪੂਰਨ ਭੁਕਿਕਾਤ ਨਿਭਾਉਣੀ ਹੋਵੇਗੀ। ਰਾਸ਼ਟਰਪਤੀ ਨੇ ਵਿਦਿਅਕ ਸੰਸਥਾਨਾਂ ਨੁੰ ਪੂਰਵ ਛਾਤਰ ਸੰਘ ਦੇ ਯੋਗਦਾਨ ਨੂੰ ਵੀ ਮਜਬੂਤ ਅਤੇ ਪ੍ਰਭਾਵਸ਼ਾਲੀ ਬਨਾਉਣ ਦੀ ਅਪੀਲ ਕੀਤੀ।
ਰਾਸ਼ਟਰਪਤੀ ਮੁਰਮੂ ਅੱਜ ਹਰਿਆਣਾ ਦੇ ਫਰੀਦਾਬਾਦ ਸਥਿਤ ਜੇਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੁਨੀਵਰਸਿਟੀ, ਵਾਈਐਮਸੀਏ ਦੇ ਪੰਜਵੇਂ ਕੰਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕਰ ਰਹੀ ਸੀ। ਯੁਨੀਵਰਸਿਟੀ ਦੇ ਕੰਨਵੋਕੇਸ਼ਨ ਸਮਾਰੋਹ ਦੀ ਅਗਵਾਈ ਰਾਜਪਾਲ ਹਰਿਆਣਾ ਅਤੇ ਯੂਨੀਵਰਸਿਟੀ ਦੇ ਚਾਂਸਲਰ ਬੰਡਾਰੂ ਦੱਤਾਤੇਅ ਨੇ ਕੀਤੀ। ਇਸ ਮੌਕੇ ‘ਤੇ ਵਾਇਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਵੀ ਮੌਜੂਦ ਰਹੇ।
ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਵਿਦਿਆਰਥੀਆਂ ਨੁੰ ਉਪਾਧੀ , ਮੈਡਲ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ। ਕੰਨਵੋਕੇਸ਼ਨ ਸਮਾਰੋਹ ਵਿਚ ਸਾਰੇ ਵਿਦਿਆਰਥੀ- ਵਿਦਿਆਰਥਣ ਰਿਵਾਇਤੀ ਭਾਰਤੀ ਵੇਸ਼ਭੂਸ਼ਾ ਵਿਚ ਨਜਰ ਆਏ। ਕੰਨਵੋਕੇਸ਼ਨ ਸਮਾਰੋਹ ਦੌਰਾਨ ਸਾਲ 2023 ਵਿਚ ਆਪਣੀ ਡਿਗਰੀ ਪੂਰੀ ਕਰਨ ਵਾਲੇ 1536 ਵਿਦਿਆਰਥੀਆਂ ਅਤੇ ਖੋਜਕਾਰਾਂ ਨੁੰ ਉਪਾਧੀਆਂ ਪ੍ਰਦਾਨ ਕੀਤੀਆਂ ਗਈ, ਜਿਸ ਵਿਚ 998 ਗਰੈਜੂਏਟ, 525 ਪੋਸਟ ਗਰੈਜੂਏਟ ਅਤੇ 13 ਪੀਐਚਡੀ ਸ਼ਾਮਿਲ ਰਹੇ। ਡਿਗਰੀ ਪ੍ਰਾਪਤ ਕਰਨ ਵਾਲਿਆਂ ਵਿਚ 874 ਮੁੰਡੇ ਅਤੇ 662 ਕੁੜੀਆਂ ਹਨ। ਇਸ ਤੋਂ ਇਲਾਵਾ, ਸਮਾਰੋਹ ਵਿਚ ਦੋ ਮੇਧਾਵੀ ਵਿਦਿਆਰਥੀਆਂ ਨੁੰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ।
ਰਾਸ਼ਟਰਪਤੀ ਮੁਰਮੂ ਨੇ ਯੂਨੀਵਰਸਿਟੀ ਵਿਚ ਜੇਸੀ ਬੋਸ ਯੰਗ ਸਾਈਂਟਿਸਟ ਅਵਾਰਡ ਦੀ ਸ਼ੁਰੂਆਤ ਅਤੇ ਖੋਜ ਦੇ ਲਈ ਸੀਡ ਮਨੀ ਵਰਗੇ ਪ੍ਰਾਵਧਾਨਾਂ ਦਾ ਵਰਨਣ ਕਰਦੇ ਹੋਏ ਖੋਜ ਨੂੰ ਪ੍ਰੋਤਸਾਹਨ ਦੇਣ ਲਈ ਕੀਤੇ ਜਾ ਰਹੇ ਯਤਨਾਂ ‘ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਯੁਨੀਵਰਸਿਟੀ ਵੱਲੋਂ ਉਦਯੋਗਿਕ ਅਤੇ ਅਕਾਦਮਿਕ ਸੰਸਥਾਨਾਂ ਦੇ ਨਾਲ ਸਮਝੌਤਿਆਂ ਅਤੇ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਯੁਨੀਵਰਸਿਟੀ ਵਿਚ ਸਥਾਪਿਤ ਸੈਂਟਰ ਆਫ ਐਕਸੀਲੈਂਸ ਵਰਗੀ ਪਹਿਲਾਂ ਦਾ ਵੀ ਵਰਨਣ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਹਰਿਆਣਾ ਹਰਿਤ ਕ੍ਰਾਂਤੀ ਦਾ ਸੂਬਾ ਹੈ। ਇਸ ਸੂਬੇ ਨੇ ਦੇਸ਼ ਨੂੰ ਅਨਾਜ ਆਤਮਨਿਰਭਰਤਾ ਵਿਚ ਅਹਿਮ ਭੁਕਿਮਾ ਨਿਭਾਈ ਹੈ। ਚੌਥੀ ਉਦਯੋਗਿਕ ਕ੍ਰਾਂਤੀ ਵਿਚ ਵਿਦਿਅਕ ਸੰਸਥਾਨਾਂ ਦੀ ਭੁਕਿਮਾ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਸੀ ਬੋਸ ਯੂਨੀਵਰਸਿਟੀ ਖੋਜ ਵਿਚ ਮੋਹਰੀ ਭੁਕਿਮਾ ਨਿਭਾਉਂਦੇ ਹੋਏ ਹੋਰ ਸੰਸਥਾਵਾਂ ਨੂੰ ਰਾਹ ਦਿਖਾ ਸਕਦਾ ਹੈ।
- Advertisement -
ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਕਿਹਾ ਕਿ ਇਹ ਸੰਸਥਾਨ ਪੰਜ ਦਿਹਾਕੇ ਤੋਂ ਵੱਧ ਸਮੇਂ ਤੋਂ ਨੌਜੁਆਨਾਂ ਨੂੰ ਸਕਿਲ ਅਤੇ ਆਤਮਨਿਰਭਰ ਬਨਾਉਣ ਵਿਚ ਅਹਿਮ ਭੁਕਿਮਾ ਨਿਭਾ ਰਿਹਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਿਦਿਅਕ ਸੰਸਥਾਨਾਂ ਨੁੰ ਪੂਰਵ ਛਾਤਰ ਸੰਘ ਦੀ ਭੁਕਿਮਾ ਅਤੇ ਯੋਗਦਾਨ ਨੁੰ ਹੋਰ ਵੱਧ ਮਜਬੂਤ ਅਤੇ ਪ੍ਰਭਾਵਸ਼ਾਲੀ ਬਨਾਉਣ ਲਈ ਕਦਮ ਚੁਕਿਆ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਹਾਨ ਵਿਗਿਆਨਕ ਜਗਦੀਸ਼ ਚੰਦਰ ਬੋਸ ਨੂੰ ਆਧੁਨਿਕ ਵਿਗਿਆਨ ਦਾ ਦੂਤ ਦੱਸਦੇ ਹੋਏ ਕਿਹਾ ਕਿ ਜੇਸੀ ਬੋਸ ਦਾ ਨਾਂਅ ਸੁਣਦੇ ਹੀ ਹਰੇਕ ਭਾਂਰਤੀ ਨੂੰ ਮਾਣ ਹੁੰਦਾ ਹੈ। ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਮਹਾਨ ਵਿਗਿਆਨਕ ਜੇਸੀ ਬੋਸ ਦੇ ਨਾਂਅ ‘ਤੇ ਇਸ ਯੁਨੀਵਰਸਿਟੀ ਦਾ ਨਾਂਅ ਕਰਨ ਇਸ ਨੂੰ ਵਿਸ਼ਵ ਪਹਿਚਾਣ ਦਿਵਾਏਗਾ।
ਇਸ ਤੋਂ ਪਹਿਲਾਂ ਵਾੲਸ ਚਾਂਸਲਰ ਪ੍ਰੋਫੈਸਰ ਸੁਸ਼ੀਲ ਕੁਮਾਰ ਤੋਮਰ ਨੇ ਆਪਣਾ ਸਵਾਗਤ ਸੰਬੋਧਨ ਵਿਚ ਮਹਿਮਾਨਾਂ ਦਾ ਅਭਿਨੰਦਰ ਕੀਤਾ ਅਤੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦਾ ਸਮਾਪਨ ਰਾਸ਼ਟਰਗਾਨ ਨਾਲ ਹੋਇਆ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਪੁਲਿਸ ਕਮਿਸ਼ਨਰ ਓ ਪੀ ਨਰਵਾਲ, ਜਿਲ੍ਹਾ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀ ਦੇ ਮੈਂਬਰ, ਪੂਰਵ ਛਾਤਰ ਸੰਘ ਦੇ ਮੈਂਬਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ।