ਹਰਿਆਣਾ ਦੀ ਇਸ ਯੂਨੀਵਰਸਿਟੀ ਨੂੰ ਮਿਲਿਆ ਵਧੀਆ ਬਾਗਬਾਨੀ ਦਾ ਅਵਾਰਡ

Prabhjot Kaur
2 Min Read

ਚੰਡੀਗੜ੍ਹ: ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਵੱਲੋਂ ਬਾਗਬਾਨੀ ਖੇਤਰਾਂ ਵਿਚ ਕੀਤੇ ਜਾ ਰਹੇ ਵਧੀਆ  ਕੰਮਾਂ ਨੁੰ ਦੇਖਦੇ ਹੋਏ ਖੇਤੀਬਾੜੀ ਵਪਾਰ ਸਿਖਰ ਸਮੇਲਨ ਅਤੇ ਪੁਰਸਕਾਰ ਨਾਮਕ ਸੰਸਥਾ ਵੱਲੋਂ ਹੋਟਲ ਪਾਰਕ ਹਿਯਾਤ , ਹੈਦਰਾਬਾਦ ਭਾਰਤ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਪੂਰੇ ਦੇਸ਼ ਦੇ ਬਾਗਬਾਨੀ ਵਿਭਾਗਾਂ ਵਿੱਚੌਂ ਐਮਐਚਯੂ ਨੂੰ ਵਧੀਆ ਬਾਗਬਾਨੀ ਯੂਨੀਵਰਸਿਟੀ ਦਾ ਪੁਰਸਕਾਰ ਨਾਲ ਨਵਾਜਿਆ ਗਿਆ ਜੋ ਹਰਿਆਣਾ ਲਈ ਬਹੁਤ ਮਾਣ ਦੀ ਗੱਲ ਹੈ।

   ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਮਐਚਯੂ ਬਾਗਬਾਨੀ ਦੇ ਖੇਤਰਫਲ, ਸਬਜੀਆਂ, ਫੁੱਲਾਂ ਅਤੇ ਔਸ਼ਧੀ ਪੌਧਿਆਂ ‘ਤੇ ਮਹਤੱਵਪੂਰਣ ਕੰਮ ਕਰ ਰਿਹਾ ਹੈ। ਐਮਐਚਯੂ ਰਾਜ ਦੀ ਜਰੂਰਤਾਂ ਪੂਰੀ ਕਰਨ ਲਈ ਗੰਭੀਰਤਾ ਨਾਲ ਲਗਿਆ ਹੋਇਆ ਹੈ। ਯੂਨੀਵਰਸਿਟੀ ਨੇ ਪਿਛਲੇ ਸਾਲਾਂ ਵਿਚ ਕਈ ਨਵੀਂ ਤਕਨੀਕਾਂ ਨੂੰ ਬਨਾਉਣ ਲਈ ਖੋਜ ਕੰਮ ਕੀਤੇ ਹਨ। ਜਿਨ੍ਹਾਂ ਦੇ ਹੁਣ ਸੁਖਦ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ।

ਉਨ੍ਹਾਂ ਨੇ ਦਸਿਆ ਕਿ ਸੱਭ ਤੋਂ ਵੱਡੀ ਉਪਲਬਧੀ ਪਿਛਲੇ ਦਿਨਾਂ ਜੈਵਿਕ ਸੂਖਮ ਜੀਵਾਂ ਵਿਚ ਖੋਜ ਵਿਚ ਮਿਲੀ। ਐਮਐਚਯੂ ਨੇ ਕਈ ਚੰਗੇ ਸੂਖਮ ਜੀਵ ਸਬੰਧਿਤ ਜੈਵ ਆਦਾਨਾਂ ਦੀ ਪਹਿਚਾਣ ਕੀਤੀ ਹੈ। ਜਿਸ ਦਾ ਸਫਲਤਾਪੂਰਵਕ ਬਾਗਬਾਨੀ ਦੇ ਖੇਤਰ ਵਿਚ ਵਰਤੋ ਕਰ ਕੇ ਫਸਲਾਂ ਨੂੰ ਸਰੰਖਿਤ ਅਤੇ ਗੁਣਵੱਤਾ ਦਾ ਉਤਪਾਦਨ ਕੀਤਾ ਜਾ ਸਕੇਗਾ, ਜਿਵੇਂ ਕਿ ਇਸ ਦੀ ਵਰਤੋ ਨਾ ਖੇਤਾਂ ਵਿਚ 20 ਤੋਂ 25 ਫੀਸਦੀ ਘੱਟ ਰਸਾਇਨਿਕ ਫਰਟੀਲਾਈਜਰਾਂ ਦੀ ਜਰੂਰਤ ਹੋਵੇਗੀ। ਇੰਨ੍ਹਾਂ ਉਪਲਬਧੀਆਂ ਦੇ ਕਾਰਨ ਖੇਤੀਬਾੜੀ ਵਪਾਰ ਸਿਖਰ ਸਮੇਲਨ ਅਤੇ ਪੁਰਸਕਾਰ ਨਾਮਕ ਸੰਸਥਾ ਨੇ ਐਮਐਚਯੂ ਨੂੰ ਵਧੀਆ ਹੋਰਟੀਕਲਚਰ ਯੂਨੀਵਰਸਿਟੀ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ।

 ਐਮਐਚਯੂ ਦੀ ਪੂਰੀ ਟੀਮ ਕਿਸਾਨਾਂ ਤਕ ਬਾਗਬਾਨੀ ਦੇ ਖੇਤਰ ਵਿਚ ਵਰਤੋ ਹੋਣ ਵਾਲੀ ਉਨੱਤ ਤਕਨੀਕਾਂ ਨੂੰ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐਮਐਚਯੂ ਦਾ ਮੁੱਖ ਉਦੇਸ਼ ਗੁਣਵੱਤਾ ਯੂਕਤ ਪੈਦਾਵਾਰ ਨੂੰ ਵਧਾਉਣਾ ਹੈ। ਜਿਸ ਨਾਲ ਘੱਟ ਖਰਚ ਵਿਚ ਆਮਦਨੀ ਵਧੇ , ਕਿਸਾਨ ਆਰਥਕ ਤੌਰ ‘ਤੇ ਖੁਸ਼ਹਾਲ ਹੋਵੇ।

- Advertisement -

  ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਵਿਚ ਬਾਗਬਾਨੀ ਖੇਤੀ ਦੇ ਵੱਲ ਰੁਝਾਨ ਵੱਧ ਰਿਹਾ ਹੈ, ਜੋ ਆਉਣ ਵਾਲੇ ਪੀੜੀਆਂ ਦੇ ਲਈ ਕਿਸੇ ਵੱਡੇ ਉਪਹਾਰ ਤੋਂ ਘੱਟ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਭਰਾਵਾਂ ਨੁੰ ਅਪੀਲ ਕੀਤੀ ਕਿ ਬਾਗਬਾਨੀ ਸਬੰਧਿਤ ਸਮਸਿਆਵਾਂ ਲਈ ਉਹ ਐਮਐਚਯੂ ਦੇ ਵਿਗਿਆਨਕਾਂ ਨਾਲ ਸੰਪਰਕ ਕਰਨ, ਸਮਸਿਆ ਦਾ ਹੱਲ ਪਾਉਣ ਵਿਚ ਸਹਿਯੋਗ ਪ੍ਰਾਪਤ ਕਰਨ।

Share this Article
Leave a comment