ਇਸਰਾਇਲ-ਫਿਲਸਤੀਨ ਸੰਘਰਸ਼ : Joe Biden ਨੇ ਬੇਂਜਾਮਿਨ ਨੇਤਨਯਾਹੂ ਨਾਲ ਕੀਤੀ ਗੱਲ, ਤਨਾਅ ਘਟਾਉਣ ਲਈ ਕਿਹਾ

TeamGlobalPunjab
2 Min Read

ਵਾਸ਼ਿੰਗਟਨ : ਇਸਰਾਈਲ ਅਤੇ ਫਿਲਸਤੀਨ ਦਰਮਿਆਨ ਦਿਨੋਂ ਦਿਨ ਤੇਜ਼ ਹੁੰਦੇ ਜਾ ਰਹੇ ਸੰਘਰਸ਼ ਨੂੰ ਰੋਕਣ ਲਈ ਅਨੇਕਾਂ ਦੇਸ਼ ਕੋਸ਼ਿਸ਼ਾਂ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ Joe Biden ਵੀ ਦੋਹਾਂ ਦੇਸ਼ਾਂ ਦਰਮਿਆਨ ਪੈਦਾ ਤਨਾਅ ਨੂੰ ਘਟਾਉਣ ਲਈ ਉਪਰਾਲੇ ਕਰ ਰਹੇ ਹਨ। Biden ਨੇ ਫਿਲਸਤੀਨੀਆਂ ਨਾਲ 10 ਦਿਨਾਂ ਦੀ ਹਿੰਸਕ ਝੜਪਾਂ ਨੂੰ ਖਤਮ ਕਰਨ ਲਈ ਇਜ਼ਰਾਈਲ ਉੱਤੇ ਦਬਾਅ ਵਧਾਉਂਦਿਆਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਬੁੱਧਵਾਰ ਨੂੰ ਫੋਨ ‘ਤੇ ਗੱਲਬਾਤ ਕੀਤੀ ਅਤੇ ਸਪੱਸ਼ਟ ਕੀਤਾ ਕਿ ਉਸ ਨੂੰ ਦਿਨ ਦੇ ਅੰਤ ਤੱਕ “ਮਹੱਤਵਪੂਰਨ ਡੀ-ਏਸਕੇਲੇਸ਼ਨ” ਦੀ ਉਮੀਦ ਹੈ।

ਵ੍ਹਾਈਟ ਹਾਊਸ ਵਲੋਂ ਉਨ੍ਹਾਂ ਦੀ ਗੱਲਬਾਤ ਦੇ ਵੇਰਵੇ ਅਨੁਸਾਰ ਦੱਸਿਆ ਗਿਆ ਹੈ ਕਿ Biden ਨੇ ਨੇਤਨਯਾਹੂ ਨੂੰ “ਜੰਗਬੰਦੀ ਦੇ ਰਾਹ ਵੱਲ” ਤੁਰਨ ਲਈ ਕਿਹਾ ਹੈ।

ਦੋਹਾਂ ਮੁਲਕਾਂ ਵਲੋਂ ਕੀਤੀ ਜਾ ਰਹੀ ਲੜਾਈ ਦਰਮਿਆਨ 200 ਤੋਂ ਵੱਧ ਲੋਕ ਮਾਰੇ ਜਾਣ ਕਾਰਨ Biden ਉੱਤੇ ਵੀ ਹੋਰ ਕੰਮ ਕਰਨ ਦਾ ਦਬਾਅ ਹੈ। ਬੁੱਧਵਾਰ ਤੱਕ, Biden ਨੇ ਜੰਗਬੰਦੀ-ਗੋਲੀਬਾਰੀ ਲਈ ਅਮਰੀਕੀ ਸਹਿਯੋਗੀ ਨੂੰ ਵਧੇਰੇ ਸਿੱਧੇ ਅਤੇ ਜਨਤਕ ਤੌਰ ਤੇ ਦਬਾਅ ਪਾਉਣ ਤੋਂ ਪਰਹੇਜ਼ ਕੀਤਾ ਸੀ । ਮੌਜੂਦਾ ਤਨਾਅ ਦਰਮਿਆਨ ਅਮਰੀਕਾ ਨੇ ਸੰਘਣੀ ਆਬਾਦੀ ਵਾਲੇ ਗਾਜ਼ਾ ਪੱਟੀ ਵਿੱਚ ਹਮਾਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਜ਼ਰਾਈਲ ਦੇ ਹਵਾਈ ਹਮਲੇ ਰੋਕਣ ਲਈ ਪਹਿਲਾਂ ਨਹੀਂ ਕਿਹਾ ਸੀ।।

 

- Advertisement -

Biden ਪ੍ਰਸ਼ਾਸਨ ਇਸ ਗੱਲ ‘ਤੇ ਨਿਰਭਰ ਕੀਤਾ ਸੀ ਜਿਸ ਨੂੰ ਅਧਿਕਾਰੀਆਂ ਨੇ “ਸ਼ਾਂਤ, ਤੀਬਰ” ਕੂਟਨੀਤੀ ਦੱਸਿਆ ਸੀ, ਜਿਸ ਵਿੱਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਬਿਆਨ ਨੂੰ ਰੱਦ ਕਰਨਾ ਵੀ ਸ਼ਾਮਲ ਸੀ, ਜੋ ਜੰਗਬੰਦੀ ਨੂੰ ਸੰਬੋਧਿਤ ਕਰਦਾ ਸੀ।

ਫਿਲਹਾਲ ਮੌਜੂਦਾ ਸਥਿਤੀ ਨੇ Biden ਅਤੇ ਅਨੇਕਾਂ ਡੈਮੋਕਰੇਟਿਕ ਸੰਸਦ ਮੈਂਬਰਾਂ ਵਿਚਾਲੇ ਪਾੜਾ ਵਧਾ ਦਿੱਤਾ ਹੈ, ਜਿਨ੍ਹਾਂ ਵਿਚੋਂ ਕਈਆਂ ਨੇ ਜੰਗਬੰਦੀ ਦੀ ਮੰਗ ਕੀਤੀ ਹੈ।

Share this Article
Leave a comment