Breaking News

ਢੱਡਰੀਆਂਵਾਲੇ ਦੇ ਨਾਮ ਜ਼ਮੀਨ ਹੋਣ ਦਾ ਖੁਲਾਸਾ! ਦੇਖੋ ਕੀ ਬੋਲੇ ਭਾਈ ਰਣਜੀਤ ਸਿੰਘ!

ਸ਼ੇਖੂਪੁਰ (ਪਟਿਆਲਾ) : ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਹਰ ਦਿਨ ਕਿਸੇ ਨਾ ਕਿਸੇ ਵਿਵਾਦ ‘ਚ ਘਿਰੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਉਨ੍ਹਾਂ ਖਿਲਾਫ ਸ਼ਿਕਾਇਤਾਂ ਵੀ ਹੋਈਆਂ ਹਨ। ਪਰ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਉਨ੍ਹਾਂ ਵੱਲੋਂ ਹਰ ਦਿਨ ਸਟੇਜ਼ ਤੋਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਨਾਮ ਕੋਈ ਵੀ ਜ਼ਮੀਨ ਨਹੀਂ ਹੈ ਅਤੇ ਜੇਕਰ ਕੋਈ ਵੀ ਉਨ੍ਹਾਂ ਦੇ ਨਾਮ ਜ਼ਮੀਨ ਲੱਭਦਾ ਹੈ ਤਾਂ ਉਹ ਸਟੇਜ਼ ਛੱਡ ਦੇਣਗੇ। ਇਸ ਦੇ ਚਲਦਿਆਂ ਅੱਜ ਅਖਬਾਰਾਂ ਵਿੱਚ ਸਰਚਾਂਦ ਸਿੰਘ ਵੱਲੋਂ ਕੁਝ ਸਬੂਤ ਕੱਢਦਿਆਂ ਭਾਈ ਰਣਜੀਤ ਸਿੰਘ ਦੇ ਨਾਮ ਕੁਝ ਜ਼ਮੀਨ ਹੋਣ ਦਾ ਖੁਲਾਸਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਰਚਾਂਦ ਸਿੰਘ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਹੋਰ ਵੀ ਫਾਇਦੇ ਹੋਣ ਦੇ ਦਾਅਵੇ ਕੀਤੇ ਗਏ ਹਨ। ਇਸ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ।

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਾਮ ਦੋ ਕਿੱਲੇ ਜ਼ਮੀਨ ਬੋਲਦੀ ਹੈ। ਇੱਥੇ ਉਨ੍ਹਾਂ ਸਰਚਾਂਦ ਸਿੰਘ ਨੂੰ ਸਿੱਧਾ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਹ 150 ਵਿੱਘਾ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਵਾ ਸਕਦੇ ਹਨ ਤਾਂ ਫਿਰ ਦੋ ਕਿੱਲੇ (12 ਵਿੱਘੇ) ਲਗਵਾਉਣੇ ਕੀ ਮੁਸ਼ਕਲ ਕੰਮ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਇਹ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਇਹ ਜ਼ਮੀਨ ਕਰਵਾਈ ਗਈ ਸੀ ਉਸ ਸਮੇਂ ਇਸ ‘ਤੇ ਲੋਨ ਲਿਆ ਹੋਇਆ ਸੀ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋ ਕਿੱਲਿਆਂ ਤੋਂ ਰਜ਼ਿਸ਼ਟਰੀ ਕਰਵਾਉਣ ਵਾਲੇ ਵਿਅਕਤੀ ਨੇ 2016 ਵਿੱਚ ਉਸ ਦਾ ਲੋਨ ਉਤਾਰਿਆ ਸੀ ਤੇ ਉਦੋਂ ਉਸ ਵਿਅਕਤੀ ਨੇ ਹੀ ਜਾ ਕੇ ਉਹ ਦੋ ਕਿੱਲੇ ਭਾਵ 12 ਵਿੱਘੇ ਜ਼ਮੀਨ ਉਨ੍ਹਾਂ ਦੇ ਨਾਮ ਕਰਵਾ ਦਿੱਤੀ ਹੋਣੀ ਹੈ। ਉਨ੍ਹਾਂ ਕਿਹਾ ਕਿ ਉਹ ਕਚਹਿਰੀਆਂ ‘ਚ ਨਹੀ ਗਏ।

https://www.facebook.com/BhaiRanjitSinghKhalsaDhadrianwale/videos/2664877297077749/

ਉਨ੍ਹਾਂ ਕਿਹਾ ਕਿ ਇਹ ਜ਼ਮੀਨ ਵੀ ਲੋਨ ਹੋਣ ਕਾਰਨ ਰਹਿ ਗਈ ਸੀ ਅਤੇ ਇਸੇ ਦਾ ਹੀ ਇਨ੍ਹਾਂ ਨੇ ਈਸ਼ੂ ਬਣਾ ਲਿਆ ਹੈ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਦੋ ਕਿੱਲੇ ਜ਼ਮੀਨ ਰਹਿੰਦੀ ਵੀ ਹੈ ਤਾਂ ਉਹ ਇੱਕ ਮਿੰਟ ਦਾ ਕੰਮ ਹੈ ਉਹ ਵੀ ਉਹ ਜਲਦ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦੇਣਗੇ। ਢੱਡਰੀਆਂਵਾਲਿਆਂ ਨੇ ਖੁਲਾਸਾ ਕੀਤਾ ਕਿ ਉਸ ਜਗ੍ਹਾ ‘ਤੇ ਵੀ ਅੱਜ ਹਸਪਤਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਜਿਹਾ ਕੋਈ ਲਾਲਚ ਹੁੰਦਾ ਤਾਂ ਉਹ ਪਿਛਲੇ 21 ਸਾਲ ਤੋਂ ਪ੍ਰਚਾਰ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਦੇ ਨਾਮ 150 ਵਿੱਘਾ ਨਹੀਂ 150 ਕਿੱਲਾ ਜ਼ਮੀਨ ਹੋਣੀ ਸੀ।

Check Also

CM ਮਾਨ ਨੇ ਗੋਰਸੀਆਂ ਕਾਦਰਬਖ਼ਸ਼ ‘ਚ ਰੇਤ ਦੀ ਖੱਡ ਦਾ ਨੇ ਉਦਘਾਟਨ

ਜਗਰਾਉਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਗਰਾਓਂ ਦੇ ਬਲਾਕ ਸਿਧਵਾਂ ਬੇਟ ਦੇ …

Leave a Reply

Your email address will not be published. Required fields are marked *