punjab govt punjab govt
Home / ਜੀਵਨ ਢੰਗ / ਜਾਣੋ ਬੱਚਿਆਂ ਦੇ ਚਿੱਟੇ ਹੋ ਰਹੇ ਵਾਲਾਂ ਦੇ ਪਿੱਛੇ ਕੀ ਹਨ ਕਾਰਨ ਤੇ ਉਪਾਅ

ਜਾਣੋ ਬੱਚਿਆਂ ਦੇ ਚਿੱਟੇ ਹੋ ਰਹੇ ਵਾਲਾਂ ਦੇ ਪਿੱਛੇ ਕੀ ਹਨ ਕਾਰਨ ਤੇ ਉਪਾਅ

ਨਿਊਜ਼ ਡੈਸਕ: ਵਾਲਾਂ ਦਾ ਚਿੱਟੇ ਹੋਣਾ ਵਧਦੀ ਉਮਰ ਦੀ ਨਿਸ਼ਾਨੀ ਹੈ ਪਰ ਅੱਜ-ਕੱਲ੍ਹ ਕਈ ਬੱਚੇ ਵੀ ਇਸ ਸਮੱਸਿਆ ਦੇ ਸ਼ਿਕਾਰ ਹੋ ਰਹੇ ਹਨ। ਇਸਦੇ ਕਈ ਕਾਰਨ ਹੋ ਸਕਦੇ ਹਨ। ਵਧਦੀ ਉਮਰ ‘ਚ ਤਾਂ ਲੋਕ ਆਪਣੇ ਚਿੱਟੇ ਵਾਲਾਂ ਨੂੰ ਲੁਕਾਉਣ ਲਈ ਡਾਈ ਜਾਂ ਕਲਰ ਲਗਾ ਲੈਂਦੇ ਹਨ ਪਰ ਘੱਟ ਉਮਰ ‘ਚ ਕੈਮੀਕਲ ਯੁਕਤ ਕਲਰ ਲਗਾਉਣਾ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰੇਗਾ।

ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ਿਆਂ ਦੇ ਬਾਰੇ  ਦੱਸਦੇ ਹਾਂ, ਜਿਸ ਨਾਲ ਬੱਚਿਆਂ ਦੇ ਚਿੱਟੇ ਵਾਲਾਂ ਤੋਂ ਛੁਟਕਾਰਾ ਮਿਲਣ ‘ਚ ਮਦਦ ਮਿਲੇਗੀ ।

ਉਮਰ ਤੋਂ ਪਹਿਲਾਂ ਵਾਲਾਂ ਦੇ ਚਿੱਟੇ ਹੋਣ ਦੇ ਕਾਰਨ

-ਜੈਨੇਟਿਕ

-ਪੋਸ਼ਕ ਤੱਤਾਂ ਦੀ ਕਮੀ

-ਤਣਾਅ

-ਪ੍ਰੋਟੀਨ ਅਤੇ ਕਾਪਰ ਦੀ ਕਮੀ

-ਹਾਰਮੋਨਲ ਅਸੰਤੁਲਿਤ ਹੋਣਾ

-ਥਾਇਰਾਈਡ

-ਸਰੀਰ ਵਿਚ ਖੂਨ ਦੀ ਕਮੀ

ਘਰੇਲੂ ਨੁਸਖੇ

ਪੌਸ਼ਟਿਕ ਖਾਣੇ ਦਾ ਸੇਵਨ : ਪੋਸ਼ਕ ਤੱਤਾਂ ਦੀ ਕਮੀ ਦੀ ਹਾਲਤ ਵਿੱਚ ਬੱਚੇ ਨੂੰ ਖਾਸਕਰ ਆਇਰਨ, ਵਿਟਾਮਿਨ ਬੀ, ਸੋਡਿਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਖਾਣੇ ਦਾ ਸੇਵਨ ਕਰਵਾਓ।

ਕੜ੍ਹੀ ਪੱਤਾ : ਇਸ ਨੂੰ ਇਸਤੇਮਾਲ ਕਰਨ ਲਈ ਪਾਣੀ ‘ਚ 8-10 ਕੜ੍ਹੀ ਪੱਤਿਆਂ ਨੂੰ ਉਬਾਲੋ। ਪਾਣੀ ਦਾ ਰੰਗ ਬਦਲ ਜਾਣ ਦੇ ਬਾਅਦ ਗੈਸ ਨੂੰ ਬੰਦ ਕਰ ਦਿਓ। ਫਿਰ ਤਿਆਰ ਮਿਸ਼ਰਣ ਨੂੰ ਠੰਡਾ ਕਰਕੇ ਛਾਣਨੀ ਦੀ ਮਦਦ ਨਾਲ ਛਾਣ ਲਓ। ਹੁਣ ਪੱਤਿਆਂ ਵਿਚ ਨਾਰੀਅਲ ਤੇਲ ਦੀ ਕੁੱਝ ਬੂੰਦਾਂ ਅਤੇ ਜ਼ਰੂਰਤ ਅਨੁਸਾਰ ਪਾਣੀ ਪਾ ਕੇ ਮਿਕਸੀ ‘ਚ ਪੀਸ ਲਓ। ਤਿਆਰ ਪੇਸਟ ਨੂੰ ਵਾਲਾਂ ‘ਤੇ 1-2 ਘੰਟਿਆਂ ਤੱਕ ਲਗਾਓ। ਬਾਅਦ ਵਿਚ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਪੇਸਟ ਨੂੰ ਹਫ਼ਤੇ 2 ਵਾਰ ਜ਼ਰੂਰ ਲਗਾਓ।

ਆਂਵਲਾ : ਇਕ ਭਾਂਡੇ ‘ਚ 2 ਚਮਚ ਆਂਵਲਾ ਪਾਊਡਰ, 1 ਚਮਚ ਨਾਰੀਅਲ ਦਾ ਤੇਲ, ਜ਼ਰੂਰਤ ਮੁਤਾਬਕ ਪਾਣੀ ਪਾ ਕੇ ਮਿਕਸ ਕਰੋ। ਤਿਆਰ ਪੇਸਟ ਨੂੰ 1 ਘੰਟੇ ਲਈ ਰੱਖ ਦਵੋ। ਤੈਅ ਸਮੇਂ ਦੇ ਬਾਅਦ ਇਸ ਨੂੰ ਵਾਲਾਂ ‘ਤੇ 1-2 ਘੰਟਿਆਂ ਲਈ ਲਗਾਓ ‘ਤੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਵੋ। ਇਸ ਪੇਸਟ ਨੂੰ ਹਫ਼ਤੇ ‘ਚ 2-3 ਵਾਰ ਜ਼ਰੂਰ ਲਗਾਓ।

ਗੁੜਹਲ ਦਾ ਫੁੱਲ: 2 ਚਮਚ ਆਂਵਲਾ ਪਾਊਡਰ, 2 ਗੁੜਹਲ ਦੇ ਫੁੱਲ, 1 ਚਮਚ ਤਿੱਲ ਨੂੰ ਮਿਕਸੀ ਵਿਚ ਪਾ ਕੇ ਪੀਸ ਲਵੋ। ਤਿਆਰ ਪੇਸਟ ਨੂੰ ਭਾਂਡੇ ‘ਚ ਕੱਢ ਕੇ ਉਸ ਵਿਚ 5-6 ਬੂੰਦਾਂ ਨਾਰੀਅਲ ਦਾ ਤੇਲ ਅਤੇ ਲੋੜ ਮੁਤਾਬਕ ਪਾਣੀ ਮਿਕਸ ਕਰਕੇ ਵਾਲਾਂ ‘ਤੇ ਲਗਾਓ। ਇਸ ਨੂੰ 1-2 ਘੰਟਿਆਂ ਤੱਕ ਲੱਗਿਆ ਰਹਿਣ ਦਵੋ ਤੇ ਸ਼ੈਂਪੂ ਨਾਲ ਧੋ ਲਵੋ। ਇਹ ਤੁਹਾਡੇ ਵਾਲਾਂ ਨੂੰ ਜੜੋਂ ਪੋਸ਼ਣ ਦੇਣ ਦੇ ਨਾਲ ਕਾਲੇ, ਲੰਮੇ, ਸੰਘਣੇ ਕਰਣ ਵਿਚ ਮਦਦ ਕਰਦਾ ਹੈ।

ਬਦਾਮ ਤੇ ਤਿੱਲ ਦਾ ਤੇਲ : 2 ਚਮਚ ਬਦਾਮ ਦਾ ਤੇਲ ਅਤੇ 2 ਚਮਚ ਤਿੱਲ ਮਿਕਸਰ ‘ਚ ਪਾ ਕੇ ਪੀਸ ਲਵੋ। ਫਿਰ ਇਸ ਪੇਸਟ ਨੂੰ ਵਾਲਾਂ ਦੀਆਂ ਜੜਾਂ ਤੋਂ ਲਗਾਉਂਦੇ ਹੋਏ ਸਾਰੇ ਵਾਲਾਂ ਵਿਚ ਲਗਾਓ। 30 ਮਿੰਟ ਤੱਕ ਇਸ ਨੂੰ ਇੰਝ ਹੀ ਲੱਗਾ ਰਹਿਣ ਦਿਓ। ਉਸਦੇ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਵੋ। ਬਦਾਮ ਵਾਲੇ ਤੇਲ ਵਿਚ ਮੌਜੂਦ ਪੋਸ਼ਕ ਤੱਤ ਵਾਲਾਂ ਨੂੰ ਜੜਾਂ ਤੋਂ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ।

Check Also

ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਮਿਸ਼ਰੀ

ਨਿਊਜ਼ ਡੈਸਕ: ਗੁਣਾਂ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ’ਚ ਹੁੰਦੀ ਹੈ। ਮਿੱਠੀ ਹੋਣ …

Leave a Reply

Your email address will not be published. Required fields are marked *