ਯੂਕੇ ‘ਚ ਪੰਜਾਬ ਦੀ ਧੀ ਨੂੰ ਡਾਇਨਾ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

TeamGlobalPunjab
3 Min Read

ਲੰਦਨ : ਆਕਸਫੋਰਡ ਯੂਨੀਵਰਸਿਟੀ ‘ਚ ਪੜ੍ਹਾਈ ਕਰ ਰਹੀ ਪੰਜਾਬਣ ਮੁਟਿਆਰ ਨੂੰ ਇੰਟਰਨੈਸ਼ਨਲ ਡਾਇਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਯੂਨੀਵਰਸਿਟੀ ‘ਚ ਪੜ੍ਹਾਈ ਦੌਰਾਨ ਨੌਜਵਾਨਾਂ ਦੇ ਵਿਕਾਸ ਦੇ ਖੇਤਰ ‘ਚ ਯੋਗਦਾਨ ਪਾਉਣ ਲਈ ਪ੍ਰਤਿਸ਼ਠਾ ਨੂੰ ਡਾਇਨਾ ਐਵਾਰਡ ਲਈ ਚੁਣਿਆ ਗਿਆ। ਪ੍ਰਤਿਸ਼ਠਾ ਯੂਨੀਵਰਸਿਟੀ ‘ਚ ਮਾਸਟਰ ਇਨ ਪਬਲਿਕ ਪਾਲਿਸੀ ਦੀ ਪੜ੍ਹਾਈ ਕਰ ਰਹੀ ਹੈ।

ਪ੍ਰਤਿਸ਼ਠਾ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ, ‘ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਿਕਾਸ ਦੇ ਖੇਤਰ ‘ਚ ਯੋਗਦਾਨ ਪਾਉਣ ਲਈ ਮੈਨੂੰ ਸਨਮਾਨਿਤ ਕੀਤਾ ਗਿਆ ਹੈ।’ ਪ੍ਰਤੀਸ਼ਠਾ ਨੇ ਕਿਹਾ ਕਿ ਮੈਨੂੰ ਡਾਇਨਾ ਅਵਾਰਡ ਲਈ ਚੁਣਿਆ ਗਿਆ, ਜੋ ਰਾਜਕੁਮਾਰੀ ਡਾਇਨਾ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਸਥਾਪਤ ਕੀਤਾ ਗਿਆ ਸੀ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਇਹ ਮਾਣ ਪ੍ਰਾਪਤ ਹੋਇਆ।

ਹੁਸ਼ਿਆਰਪੁਰ ਦੇ ਡੀਐਸਪੀ ਮਨੀਸ਼ ਕੁਮਾਰ ਸ਼ਰਮਾ ਦੀ ਧੀ ਪ੍ਰਤਿਸ਼ਠਾ ਜੁਲਾਈ 2020 ‘ਚ  ਵੀਹਲਚੇਅਰ ‘ਤੇ ਹੋਣ ਦੇ ਬਾਵਜੂਦ ਆਕਸਫੋਰਡ ਯੂਨੀਵਰਸਿਟੀ ‘ਚ ਪੜ੍ਹਾਈ ਕਰਨ ਗਈ ਸੀ। ਪ੍ਰਤਸ਼ਿਠਾ ਜਦੋਂ 13 ਸਾਲ ਦੀ ਸੀ ਤਾਂ ਇੱਕ ਸੜਕ ਹਾਦਸੇ ‘ਚ ਉਨ੍ਹਾਂ ਦੀ ਰੀੜ ਦੀ ਹੱਡੀ ‘ਤੇ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਉਹ ਚਲ ਫਿਰ ਨਹੀਂ ਸਕੀ ਤੇ ਉਦੋਂ ਤੋਂ ਉਹ ਵਹੀਲ ਚੇਅਰ ‘ਤੇ ਹੈ।

Share this Article
Leave a comment