ਲੰਡਨ ‘ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਮਿਲੀ ਲਾਸ਼, ਟਿਊਨੀਸ਼ੀਆ ਦਾ ਨਾਗਰਿਕ ਗ੍ਰਿਫਤਾਰ 

TeamGlobalPunjab
2 Min Read

ਲੰਡਨ- ਲੰਡਨ ਯੂਨੀਵਰਸਿਟੀ ‘ਚ ਪੜ੍ਹ ਰਹੀ ਭਾਰਤੀ ਮੂਲ ਦੀ ਬ੍ਰਿਟਿਸ਼ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਸਕਾਟਲੈਂਡ ਯਾਰਡ ਨੇ ਇੱਕ ਟਿਊਨੀਸ਼ੀਅਨ ਨਾਗਰਿਕ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬ੍ਰਿਟਿਸ਼ ਨਾਗਰਿਕ ਸਬਿਤਾ ਥਨਵਾਨੀ ਸ਼ਨੀਵਾਰ ਨੂੰ ਲੰਡਨ ਦੇ ਕਲਰਕਨਵੈਲ ਖੇਤਰ ਦੇ ਆਰਬਰ ਹਾਊਸ ਦੇ ਵਿਦਿਆਰਥੀਆਂ ਦੇ ਇੱਕ ਫਲੈਟ ਵਿੱਚ ਮ੍ਰਿਤਕ ਪਾਈ ਗਈ ਸੀ। ਉਸਦੀ ਗਰਦਨ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸੀ।

ਮੈਟਰੋਪੋਲੀਟਨ ਪੁਲਿਸ ਨੇ 22 ਸਾਲਾ ਮਹੀਰ ਮਾਰੂਫ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਅਪੀਲ ਜਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਮਾਰੂਫ ਅਤੇ ਥਨਵਾਨੀ ਵਿਚਕਾਰ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਮਾਰੂਫ ਨੂੰ ਕਲਰਕਨਵੈਲ ਦੇ ਉਸੇ ਖੇਤਰ ਤੋਂ ਗ੍ਰਿਫਤਾਰ ਕੀਤਾ ਜਿੱਥੇ ਇੱਕ ਦਿਨ ਪਹਿਲਾਂ ਸਬੀਤਾ ਦੀ ਲਾਸ਼ ਮਿਲੀ ਸੀ।  ਮੈਟਰੋਪੋਲੀਟਨ ਪੁਲਿਸ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਲਿੰਡਾ ਬ੍ਰੈਡਲੇ ਨੇ ਕਿਹਾ, “ਸਬਿਤਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

ਸਾਡੀ ਉਨ੍ਹਾਂ ਪ੍ਰਤੀ ਡੂੰਘੀ ਹਮਦਰਦੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ।” ਉਸਨੇ ਦੱਸਿਆ, “ਮਾਰੂਫ ਅਤੇ ਸਬਿਤਾ ਦਾ ਪ੍ਰੇਮ ਸਬੰਧ ਸੀ, ਪਰ ਮਾਰੂਫ ਵਿਦਿਆਰਥੀ ਨਹੀਂ ਹੈ। ਉਹ ਟਿਊਨੀਸ਼ੀਆ ਦਾ ਨਾਗਰਿਕ ਹੈ, ਜਿਸਦਾ ਪਤਾ ਸਾਡੇ ਕੋਲ ਨਹੀਂ ਹੈ।” ਸਬਿਤਾ ਲੰਡਨ ਯੂਨੀਵਰਸਿਟੀ ‘ਚ ਪੜ੍ਹ ਰਹੀ ਸੀ ਅਤੇ ਕਥਿਤ ਤੌਰ ‘ਤੇ ਸ਼ੁੱਕਰਵਾਰ ਨੂੰ ਉਸ ਨੂੰ ਮਾਰੂਫ ਨਾਲ ਦੇਖਿਆ ਗਿਆ ਸੀ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment