ਆਸਟ੍ਰੇਲੀਆ ‘ਚ ਬੁਰਾ ਫਸਿਆ ਭਾਰਤੀ ਕ੍ਰਿਕਟਰ, ਲੱਗੇ ਗੰਭੀਰ ਦੋਸ਼, ਅਦਾਲਤ ‘ਚ ਪਹੁੰਚਿਆ ਮਾਮਲਾ

Prabhjot Kaur
2 Min Read

ਨਿਊਜ਼ ਡੈਸਕ: ਭਾਰਤੀ ਮੂਲ ਦਾ ਕ੍ਰਿਕਟਰ ਆਸਟ੍ਰੇਲੀਆ ‘ਚ ਬੁਰਾ ਫਸਿਆ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਕ ਆਸਟ੍ਰੇਲੀਆਈ ਲੜਕੀ ਨੇ ਭਾਰਤੀ ਮੂਲ ਦੇ ਕ੍ਰਿਕਟਰ ਨਿਖਿਲ ਚੌਧਰੀ ‘ਤੇ ਬਲਾਤਕਾਰ ਦੇ ਦੋਸ਼ ਲਗਾਏ ਹਨ। ਹੁਣ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ ਅਤੇ ਟਾਊਨਸਵਿਲੇ ਦੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਚੱਲੇਗਾ। ਹਾਲਾਂਕਿ ਨਿਖਿਲ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਨਿਖਿਲ ਬਿਗ ਬੈਸ਼ ਲੀਗ ਵਿੱਚ ਹੋਬਾਰਟ ਹਰੀਕੇਨਸ ਲਈ ਖੇਡਦਾ ਹੈ। ਮਾਮਲਾ ਮਈ 2021 ਦਾ ਦੱਸਿਆ ਜਾ ਰਿਹਾ ਹੈ। ਲੜਕੀ ਨੇ ਦੋਸ਼ ਲਾਇਆ ਸੀ ਕਿ ਨਿਖਿਲ ਨੇ ਨਾਈਟ ਆਉਟ ਜਾਣ ਦੌਰਾਨ ਉਸਦਾ ਸ਼ੋਸਣ ਕੀਤਾ ਸੀ।

ਜਾਣਕਾਰੀ ਮੁਤਾਬਕ ਲੜਕੀ ਨੇ ਦੋਸ਼ ਲਗਾਏ ਹਨ ਕਿ ਇਹ ਘਟਨਾ ਕਾਰ ‘ਚ ਹੀ ਵਾਪਰੀ। ਪੀੜਤ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਘਟਨਾ ਨਾਲ ਜੁੜੇ ਵੇਰਵਿਆਂ ‘ਚ ਦੱਸਿਆ ਗਿਆ ਹੈ ਕਿ ਲੜਕੀ ਦੀ ਮੁਲਾਕਾਤ ਨਿਖਿਲ ਨਾਲ ਦਿ ਬੈਂਕ ਨਾਈਟ ਕਲੱਬ ਦੇ ਡਾਂਸ ਫਲੋਰ ‘ਤੇ ਹੋਈ ਸੀ। ਇੱਥੇ ਦੋਵਾਂ ਨੇ ਡਾਂਸ ਕੀਤਾ ਅਤੇ ਇੱਕ ਦੂਜੇ ਨੂੰ ਕਿੱਸ ਵੀ ਕੀਤਾ। ਫਿਰ ਰਾਤ ਨੂੰ ਦੋਵੇਂ ਇਕੱਠੇ ਕਾਰ ‘ਚ ਬਾਹਰ ਚਲੇ ਗਏ। ਪੀੜਤਾ ਦੇ ਦੋਸਤਾਂ ਮੁਤਾਬਕ ਉਸ ਨੂੰ ਕਾਰ ‘ਚ ਜਾਂਦੇ ਦੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਏ ਸਨ। ਬਾਅਦ ਵਿੱਚ ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਲੜਕੀ ਰੋ ਰਹੀ ਸੀ। ਇਸ ਦੌਰਾਨ ਉਸ ਨੇ ਆਪਣੇ ਦੋਸਤਾਂ ਨੂੰ ਉਸ ਨਾਲ ਬਲਾਤਕਾਰ ਹੋਣ ਬਾਰੇ ਦੱਸਿਆ।


ਲੜਕੀ ਦਾ ਫੋਰੈਂਸਿਕ ਟੈਸਟ ਕਰਵਾਉਣ ਵਾਲੀ ਨਰਸ ਮੁਤਾਬਕ ਨਿਖਿਲ ਅਤੇ ਪੀੜਤਾ ਵਿਚਾਲੇ ਕਿੱਸ ਆਪਸੀ ਸਹਿਮਤੀ ਨਾਲ ਹੋਇਆ ਸੀ। ਹਾਲਾਂਕਿ, ਰਿਸ਼ਤਾ ਸਹਿਮਤੀ ਵਾਲਾ ਨਹੀਂ ਸੀ। ਉਸ ਨੇ ਇਹ ਵੀ ਕਿਹਾ ਕਿ ਪੀੜਤ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ। ਮਾਮਲੇ ‘ਚ ਪੀੜਤਾ ਦੀ ਮਾਂ ਦਾ ਬਿਆਨ ਵੀ ਆਇਆ ਹੈ। ਉਸ ਨੇ ਦੱਸਿਆ ਕਿ 23 ਮਈ ਨੂੰ ਸਵੇਰੇ ਉਸ ਨੂੰ ਉਸ ਦੀ ਲੜਕੀ ਦਾ ਫੋਨ ਆਇਆ ਸੀ। ਇਸ ਦੌਰਾਨ ਉਹ ਰੋਂਦੀ ਰਹੀ ਅਤੇ ਕੁੱਟਮਾਰ ਦੀ ਗੱਲ ਕਹੀ। ਇਸ ਦੌਰਾਨ ਉਸ ਨੇ ਦੱਸਿਆ ਸੀ ਕਿ ਉਹ ਪੁਲਿਸ ਦੇ ਨਾਲ ਸੀ ਅਤੇ ਹਸਪਤਾਲ ਜਾ ਰਹੀ ਸੀ। ਇਸ ਦੌਰਾਨ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਲੜਕੇ ਨੂੰ ਮਿਲੀ ਹੈ ਅਤੇ ਜਦੋਂ ਉਹ ਉਸਦੀ ਕਾਰ ਵਿੱਚ ਬੈਠੀ ਤਾਂ ਉਹ ਉਸਦੇ ਪਿੱਛੇ ਪੈ ਗਿਆ।

Share this Article
Leave a comment