ਦਸਮ ਪਾਤਸ਼ਾਹ ਸਾਹਿਬ ਦੇ ਪ੍ਰਕਾਸ਼ ਪੁਰਬ ਸੰਗਤਾਂ ਖੇਤੀ ਕਾਨੂੰਨ ਰੱਦ ਹੋਣ ਦੀ ਕੀਤੀ ਅਰਦਾਸ

TeamGlobalPunjab
1 Min Read

ਪਟਨਾ ਸਾਹਿਬ – ਸਿੱਖ ਧਰਮ ਦੇ ਮਹਾਨ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਹੋ ਰਹੀਆਂ ਹਨ।

ਜਿੰਨੀਆਂ ਵੀ ਸੰਗਤਾਂ ਨਾਲ ਗੱਲ-ਬਾਤ ਹੋਈ ਸਭ ਨੇ ਗੁਰੂ ਦੇ ਦਰ ‘ਤੇ ਅਰਦਾਸ ਹੈ ਕਿ ਸਰਕਾਰ ਕਿਸਾਨੀ ਕਾਨੂੰਨ ਜਲਦ ਤੋਂ ਜਲਦ ਰੱਦ ਕਰੇ। ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ।

ਕੱਲ੍ਹ ਗੁਰਦੁਆਰਾ ਗਉ ਘਾਟ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਦੀਆਂ ਮਹਾਨ ਸਖਸ਼ੀਅਤਾਂ ਹਾਜ਼ਰੀ ਭਰਨਗੀਆਂ ਤੇ ਪ੍ਰਕਾਸ਼ ਪੁਰਬ ਵਾਲੇ ਦਿਨ ਰਾਤ 2 ਵਜੇ ਭੋਗ ਪਾਏ ਜਾਣਗੇ। ਇਸ ਦੌਰਾਨ ਤਿੰਨੇ ਦਿਨ ਵਿਸ਼ਾਲ ਪੰਡਾਲ ‘ਚ ਗੁਰਮਤਿ ਸਮਾਗਮ ਨਿਰੰਤਰ ਚੱਲਣਗੇ।

TAGGED: ,
Share this Article
Leave a comment