Breaking News

ਇੰਦੌਰ : ਕੋਰੋਨਾ ਵਾਇਰਸ ਨਾਲ ਇਕ ਹੋਰ ਡਾਕਟਰ ਨੇ ਤੋੜਿਆ ਦਮ !

ਇੰਦੌਰ : ਕੋਰੋਨਾ ਵਾਇਰਸ ਕਾਰਨ ਇੰਦੌਰ ਵਿਚ ਹੁਣ ਇਕ ਹੋਰ ਡਾਕਟਰ ਨੇ ਦਮ ਤੋੜ ਦਿੱਤਾ ਹੈ। ਦੱਸਣਯੋਗ ਹੈ ਕਿ ਅਜੇ 2 ਦਿਨ ਪਹਿਲਾ ਹੀ ਇਕ ਡਾਕਟਰ ਨੇ ਇਸ ਭੈੜੀ ਬਿਮਾਰੀ ਕਾਰਨ ਦਮ ਤੋੜ ਦਿੱਤਾ ਸੀ ਅਤੇ ਇਹ ਦੂਜਾ ਮਾਮਲਾ ਹੈ । ਜਾਣਕਾਰੀ ਮੁਤਾਬਿਕ ਅੱਜ ਇਥੋਂ ਦੇ ਅਰਬਿੰਦੋ ਹਸਪਤਾਲ ਵਿਚ ਡਾਕਟਰ ਓਮਪ੍ਰਕਾਸ਼ ਨੇ ਆਖਰੀ ਸਾਹ ਲਏ।

ਪਤਾ ਲਗਾ ਹੈ ਕਿ ਉਹ ਇਥੋਂ ਦੇ ਮਰੀਮਾਤਾ ਇਲਾਕੇ ਵਿਚ ਕਲੀਨਿਕ ਚਲਾਉਂਦੇ ਸਨ । ਬੀਤੇ ਦਿਨੀ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ । ਇਥੇ ਇਲਾਜ਼ ਦੌਰਾਨ ਉਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਆਈ । ਪਤਾ ਇਹ ਵੀ ਲਗਾ ਹੈ ਕਿ ਉਹ ਸ਼ੂਗਰ ਅਤੇ ਬੀਪੀ ਦੇ ਵੀ ਮਰੀਜ਼ ਸਨ ।

ਦੱਸ ਦੇਈਏ ਕਿ ਦੇਸ਼ ਵਿਚ ਪਹਿਲੇ ਡਾਕਟਰ ਦੀ ਮੌਤ ਵੀ ਇੰਦੌਰ ਵਿਚ ਹੀ ਹੋਈ ਸੀ । ਡਾ. ਪੰਜਵਾਨੀ ਦੀ ਰਿਪੋਰਟ ਵੀ 2 ਦਿਨ ਪਹਿਲਾਂ ਕੋਰੋਨਾ ਸਕਾਰਾਤਮਕ ਆਈ ਸੀ ।.

Check Also

Operation Amritpal: ਨਜ਼ਰਬੰਦ ਕੀਤੇ ਭਾਈ ਦਵਿੰਦਰ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਕੀਤਾ ਰਿਹਾਅ

ਨਿਊਜ਼ ਡੈਸਕ: ਅੰਮ੍ਰਿਤਪਾਲ ਦੇ ਮਾਮਲੇ ਵਿੱਚ ਪੰਜਾਬ ਅਤੇ ਹੋਰ ਰਾਜਾਂ ਤੋਂ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ …

Leave a Reply

Your email address will not be published. Required fields are marked *