ਪਾਵਰਕਾਮ ਨੇ ਖਪਤਕਾਰਾਂ ‘ਤੇ ਪਾਇਆ ਸਾਰਾ ਬੋਝ, ਚੜ੍ਹਦੇ ਸਾਲ ਤੋਂ ਬਿਜਲੀ ਹੋਵੇਗੀ ਮਹਿੰਗੀ

TeamGlobalPunjab
2 Min Read

ਚੰਡੀਗੜ੍ਹ: ਸੁਪਰੀਮ ਕੋਰਟ ਵਿੱਚ ਕੇਸ ਹਾਰਨ ਤੋਂ ਬਾਅਦ ਪਾਵਰਕਾਮ ਨੇ ਨਿਜੀ ਥਰਮਲ ਪਲਾਂਟਸ ਨੂੰ ਦਿੱਤੇ 1400 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਵਸੂਲਣ ਲਈ ਨਵੇਂ ਸਾਲ ਤੋਂ ਬਿਜਲੀ ਦਾ ਮੁੱਲ 30 ਪੈਸੇ ਪ੍ਰਤੀ ਯੂਨਿਟ ਤੱਕ ਵਧਾ ਦਿੱਤੀ ਹੈ। ਇਹ ਵਾਧਾ 1 ਜਨਵਰੀ 2020 ਤੋਂ 31 ਦਸੰਬਰ 2020 ਤੱਕ ਦੀ ਮਿਆਦ ਲਈ ਹੋਵੇਗਾ। ਨਵਾਂ ਸਰਚਾਰਜ 1 ਜਨਵਰੀ ਤੋਂ ਵਸੂਲਣ ਲਈ ਪੰਜਾਬ ਪਾਵਰ ਰੈਗੂਲੇਟਰੀ ਕਮੀਸ਼ਨ ਨੇ ਵੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਵਧੇ ਹੋਏ ਬਿਜਲੀ ਬਿੱਲ ‘ਤੇ ਚੁੰਗੀ, ਬਿਜਲੀ ਡਿਊਟੀ ਅਤੇ ਕਾਓ ਸੈਸ ਦੇ ਰੂਪ ਵਿੱਚ 6 ਪੈਸੇ ਹੋਰ ਜੁੜਨ ਨਾਲ ਉਪਭੋਕਤਾਵਾਂ ਨੂੰ ਇਹ ਵਾਧਾ 36 ਪੈਸੇ ਪ੍ਰਤੀ ਯੂਨਿਟ ਪਵੇਗੀ। ਪਾਵਰਕਾਮ ਨੇ ਕੋਲੇ ਦੀ ਢੁਲਾਈ ਅਤੇ ਵਾਸ਼ਿੰਗ ਚਾਰਜ ਦੇ ਤੌਰ ‘ਤੇ ਅਕਤੂਬਰ ਮਹੀਨੇ ਵਿੱਚ ਨਾਭਾ ਥਰਮਲ ਪਲਾਂਟ ਰਾਜਪੁਰਾ ਨੂੰ 421.77 ਕਰੋੜ ਰੁਪਏ ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ 1002.05 ਕਰੋੜ ਰੁਪਏ ਦਿੱਤੇ ਸਨ ।

ਆਪਣੇ ਬੋਝ ਨੂੰ ਸੂਬੇ ਦੇ ਲੋਕਾਂ ਤੋਂ ਵਸੂਲਣ ਲਈ ਪਾਵਰਕਾਮ ਨੇ ਬਿਜਲੀ ਰੈਗੂਲੇਟਰੀ ਦੇ ਸਾਹਮਣੇ ਅਪੀਲ ਦਾਖਲ ਕੀਤੀ ਸੀ। ਪਾਵਰ ਕੋਮ ਨੇ ਦਲੀਲ ਦਿੱਤੀ ਸੀ ਕਿ ਆਰਥਿਕ ਸੰਕਟ ਦੇ ਚਲਦੇ ਇਹ ਖਰਚ ਦੇਣਾ ਉਸ ਦੇ ਲਈ ਬਹੁਤ ਮੁਸ਼ਕਲ ਹੈ ਇਸ ਲਈ ਉਪਰੋਕਤ ਸਾਰੀ ਰਕਮ ਦੀ ਵਸੂਲੀ ਬਿਜਲੀ ਉਪਭੋਕਤਾਵਾਂ ਨਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ‘ਤੇ ਰੈਗੂਲੇਟਰੀ ਨੇ ਇਸ ਸਾਰੀ ਰਕਮ ਦੀ ਵਸੂਲੀ ਅਗਲੇ 12 ਮਹੀਨੇ ਵਿੱਚ ਕਰਨ ਦੇ ਫੈਸਲੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।

ਇਸ ਹਿਸਾਬ ਨਾਲ ਹੋਵੇਗਾ ਵਾਧਾ:

- Advertisement -

20 ਕਿੱਲੋ ਵਾਟ : 30 ਪੈਸੇ / ਯੂਨਿਟ

ਇਨਡਸਟਰੀ ‘ਤੇ : 29 ਪੈਸੇ / ਯੂਨਿਟ

ਖੇਤੀ ਬਾੜੀ : ਪ੍ਰਤੀ ਹਾਰਸ ਪਾਵਰ

20 ਰੁਪਏ ( ਸਬਸੀਡੀ )

Share this Article
Leave a comment