ਗਾਂਧੀ ਜੀ ਦੀ ਤਸਵੀਰ ਵਾਲੀ ਇਤਰਾਜ਼ਯੋਗ ਸਮੱਗਰੀ ਪੋਸਟ ਕਰਨਾ ਪਿਆ ਮਹਿੰਗਾ; ਮਹਿਲਾ ਇਨਫਲੂਐਂਸਰ ਗ੍ਰਿਫ਼ਤਾਰ

Global Team
2 Min Read

ਨਿਊਜ਼ ਡੈਸਕ: ਗੁਜਰਾਤ ਵਿੱਚ ਸੂਰਤ ਸਾਈਬਰ ਕ੍ਰਾਈਮ ਬ੍ਰਾਂਚ ਨੇ ਇੰਸਟਾਗ੍ਰਾਮ ‘ਤੇ ਲਗਭਗ 10 ਲੱਖ (ਇੱਕ ਮਿਲੀਅਨ) ਫਾਲੋਅਰਜ਼ ਵਾਲੀ 47 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 500 ਰੁਪਏ ਦੇ ਨੋਟ ‘ਤੇ ਛਪੀ ਮਹਾਤਮਾ ਗਾਂਧੀ ਦੀ ਤਸਵੀਰ ਵਾਲੀ ਇੱਕ ਇਤਰਾਜ਼ਯੋਗ ‘ਰੀਲ’ (ਵੀਡੀਓ) ਪੋਸਟ ਕਰਨ ਦਾ ਦੋਸ਼ ਹੈ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਮੁਲਜ਼ਮ ਦੀ ਪਛਾਣ ਸਿਮਰਨ ਪਟੇਲ ਵਜੋਂ ਕੀਤੀ ਗਈ ਹੈ, ਜੋ ਕਿ ਇੱਕ ਘਰੇਲੂ ਔਰਤ ਹੈ ਅਤੇ ਇੱਥੋਂ ਦੇ ਅਦਾਜਾਨ (Adajan) ਇਲਾਕੇ ਦੀ ਰਹਿਣ ਵਾਲੀ ਹੈ। ਉਸ ਨੂੰ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਭਗ 10 ਲੱਖ (ਇੱਕ ਮਿਲੀਅਨ) ਫਾਲੋਅਰਜ਼ ਹਨ।

ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ, “1 ਅਕਤੂਬਰ ਨੂੰ ਪਟੇਲ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਇੱਕ ਰੀਲ ਅਪਲੋਡ ਕੀਤੀ, ਜਿਸ ਵਿੱਚ 500 ਰੁਪਏ ਦੇ ਨੋਟ ‘ਤੇ ਬਣੀ ਗਾਂਧੀ ਜੀ ਦੀ ਤਸਵੀਰ ਨੂੰ ਅਸ਼ਲੀਲ ਢੰਗ ਨਾਲ ਦਿਖਾਇਆ ਗਿਆ ਸੀ। ਇਸ ਵਿੱਚ ਜਿਨਸੀ ਪ੍ਰਕਿਰਤੀ ਵਾਲੀਆਂ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀਆਂ ਤੇ ਇਸ਼ਾਰੇ ਵੀ ਸ਼ਾਮਿਲ ਸਨ। ਉਸਨੇ ਇਹ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ, ਜਿਸ ਤੋਂ ਬਾਅਦ ਇੱਕ ਨਾਗਰਿਕ ਨੇ ਪੁਲਿਸ ਨਾਲ ਸੰਪਰਕ ਕੀਤਾ।”

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਜਾਂ ਗੈਰ-ਤਸਦੀਕਸ਼ੁਦਾ ਸਮੱਗਰੀ ਨਾ ਫੈਲਾਉਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਜਾਅਲੀ ਜਾਂ ਇਤਰਾਜ਼ਯੋਗ ਰੀਲ ਜਾਂ ਪੋਸਟ ਮਿਲਦੀ ਹੈ ਤਾਂ ਅਧਿਕਾਰੀਆਂ ਨੂੰ ਸੂਚਿਤ ਕਰਨ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਵਰਤੋਂਕਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਰਾਸ਼ਟਰੀ ਸ਼ਖਸੀਅਤਾਂ ਜਾਂ ਧਾਰਮਿਕ ਅਤੇ ਸਮਾਜਿਕ ਚਿੰਨ੍ਹਾਂ ਨਾਲ ਸਬੰਧਤ ਅਸ਼ਲੀਲ, ਇਤਰਾਜ਼ਯੋਗ ਜਾਂ ਅਪਮਾਨਜਨਕ ਸਮੱਗਰੀ ਤਿਆਰ ਜਾਂ ਸਾਂਝੀ ਨਾ ਕਰਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment