ਇੰਡੀਅਨ ਏਅਰਲਾਈਨਜ਼ ਦਾ ਕੋਰੋਨਾ ਯੋਧਿਆਂ ਲਈ ਵੱਡਾ ਐਲਾਨ, 31 ਦਸੰਬਰ ਤੱਕ ਟਿਕਟ ‘ਚ ਦਿੱਤੀ 25 ਫੀੇਸਦੀ ਦੀ ਛੋਟ

TeamGlobalPunjab
2 Min Read

ਨਵੀਂ ਦਿੱਲੀ : ਇੰਡੀਅਨ ਏਅਰਲਾਈਨਜ਼ ਨੇ ਕੋਰੋਨਾ ਮਹਾਮਾਰੀ ਦੌਰਾਨ ਜਾਨ ਨੂੰ ਹਥੇਲੀ ‘ਤੇ ਰੱਖ ਕੇ ਦੇਸ਼ ਦੀ ਸੇਵਾ ਕਰ ਰਹੇ ਕੋਰੋਨਾ ਯੋਧਿਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ ਕੰਪਨੀ ਨੇ ਡਾਕਟਰਾਂ ਅਤੇ ਨਰਸਾਂ ਨੂੰ ਇਸ ਸਾਲ ਦੇ ਅੰਤ ਤੱਕ ਹਵਾਈ ਯਾਤਰਾ ਲਈ ਟਿਕਟ ‘ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇੰਡੀਗੋ ਨੇ ਵੀਰਵਾਰ ਨੂੰ ਕਿਹਾ ਕਿ ਉਹ 2020 ਦੇ ਅੰਤ ਤੱਕ ਡਾਕਟਰਾਂ ਅਤੇ ਨਰਸਾਂ ਨੂੰ ਹਵਾਈ ਯਾਤਰਾ ਲਈ ਟਿਕਟ ‘ਤੇ 25 ਫੀਸਦੀ ਦੀ ਛੋਟ ਦੇਵੇਗਾ।

ਇੰਡੀਗੋ ਏਅਰਲਾਇਨਜ਼ ਨੇ ਇਹ ਫੈਸਲਾ ਕੋਰੋਨਾ ਮਹਾਮਾਰੀ ਦੇ ਖਿਲਾਫ ਲੜਾਈ ਲੜ ਰਹੇ ਡਾਕਟਰਾਂ ਅਤੇ ਨਰਸਾਂ ਦੇ ਸਨਮਾਨ ਵਿੱਚ ਲਿਆ ਹੈ। ਦੱਸ ਦੇਈਏ ਕਿ ਬੀਤੀ 1 ਜੁਲਾਈ ਨੂੰ ਕੰਪਨੀ ਨੇ ‘ਰਾਸ਼ਟਰੀ ਡਾਕਟਰ ਦਿਵਸ’ ਦੇ ਮੌਕੇ ‘ਤੇ ਇਸ ਛੋਟ ਦਾ ਐਲਾਨ ਕੀਤਾ ਹੈ।

ਇੰਡੀਗੋ ਏਅਰ ਲਾਈਨਜ਼ ਨੇ ਵੀਰਵਾਰ ਨੂੰ ਇਕ ਟਵੀਟ ਜ਼ਰੀਏ ਕਿਹਾ ਕਿ ਕੰਪਨੀ ਨੇ ‘ਟਫ ਕੂਕੀ’ ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ 31 ਦਸੰਬਰ 2020 ਤੱਕ ਹਵਾਈ ਯਾਤਰਾ ਕਰਨ ਵਾਲੇ ਵਾਲੇ ਡਾਕਟਰਾਂ ਅਤੇ ਨਰਸਾਂ ਨੂੰ ਕਿਰਾਏ ‘ਚ 25 ਫੀਸਦੀ ਤੱਕ ਦੀ ਰਿਆਇਤ ਦਿੱਤੀ ਜਾਵੇਗੀ। ਏਅਰ ਲਾਈਨਜ਼ ਦੀ ਰਿਲੀਜ਼ ਦੇ ਅਨੁਸਾਰ ਡਾਕਟਰ ਅਤੇ ਨਰਸ ਇੰਡੀਗੋ ਦੀ ਵੈਬਸਾਈਟ ‘ਤੇ ਬੁਕਿੰਗ ਕਰਨ ਤੋਂ ਬਾਅਦ ਇਸ ਛੂਟ ਦਾ ਲਾਭ ਲੈ ਸਕਣਗੇ। ਕੰਪਨੀ ਦੇ ਨਿਯਮਾਂ ਅਨੁਸਾਰ ਡਾਕਟਰ ਅਤੇ ਨਰਸਾਂ ਨੂੰ ਆਪਣੀ ਯਾਤਰਾ ਦੌਰਾਨ ਚੈੱਕ-ਇਨ ਕਰਨ ਸਮੇਂ ਮਾਨਤਾ ਪ੍ਰਾਪਤ ਹਸਪਤਾਲ ਦਾ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਹੋਵੇਗਾ।

ਦੱਸ ਦੇਈਏ ਕਿ ਭਾਰਤ ਸਰਕਾਰ ਨੇ ਲੌਕਡਾਊਨ ਦੇ ਮੱਦੇਨਜ਼ਰ ਦੋ ਮਹੀਨਿਆਂ ਬਾਅਦ 25 ਮਈ ਤੋਂ ਘਰੇਲੂ ਉਡਾਣਾਂ ਦੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਸੀ। ਹਾਲਾਂਕਿ ਇਸ ਸਮੇਂ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਹੈ। 1 ਜੁਲਾਈ ਨੂੰ ਯਾਤਰੀਆਂ ਦੀ ਗਿਣਤੀ 50 ਫੀਸਦੀ ਦੇ ਕਰੀਬ ਹੀ ਰਹੀ।

 

Share this Article
Leave a comment