US ਰਾਸ਼ਟਰਪਤੀ ਚੋਣਾਂ ‘ਚ ਚਿੱਠੀ ਰਾਹੀਂ ਵੋਟਿੰਗ ਨੂੰ ਲੈ ਕੇ ਅਮਰੀਕੀ ਡਾਕ ਸੇਵਾ ਨੇ ਕੀਤੇ ਹੱਥ ਖੜ੍ਹੇ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ‘ਮੇਲ ਇਨ ਬੈਲੇਟ’ ਯਾਨੀ ਕਿ ‘ਚਿੱਠੀ ਰਾਹੀਂ ਵੋਟਿੰਗ’ ‘ਤੇ ਕਾਫੀ ਵਿਵਾਦ ਪੈਦਾ ਹੋਏ ਰਿਹਾ ਹੈ। ਇਨ੍ਹਾਂ ਵਿਵਾਦਾਂ ਵਿੱਚ ਹੁਣ ਅਮਰੀਕੀ ਡਾਕ ਸੇਵਾ ਨੇ ਵੱਡਾ ਬਿਆਨ ਦਿੱਤਾ ਹੈ, ਕਿ ਜੇਕਰ ਮੇਲ ਇਨ ਬੈਲੇਟ ਰਾਹੀਂ ਵੋਟਿੰਗ ਹੁੰਦੀ ਹੈ ਤਾਂ ਇਸ ਨਾਲ ਅਮਰੀਕਾ ਦੇ ਲੱਖਾਂ ਲੋਕ ਵੋਟਿੰਗ ਤੋਂ ਖੁੰਝ ਸਕਦੇ ਹਨ। ਅਮਰੀਕੀ ਡਾਕ ਸੇਵਾ ਨੇ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰਪਤੀ ਚੋਣਾਂ ਲਈ ਚਿੱਠੀ ਰਾਹੀਂ ਵੋਟ ਪਾਉਣ ਦੀ ਗਿਣਤੀ ਹੋਵੇ ਇਸ ਦੀ ਕੋਈ ਗਰੰਟੀ ਨਹੀਂ ਦੇ ਸਕਦੇ, ਇਸ ਨਾਲ ਵੱਡੀ ਹੇਰਾ ਫੇਰੀ ਹੋ ਸਕਦੀ ਹੈ।

ਦੱਸ ਦਈਏ ਕਿ ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ। ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਮੇਲ ਇਨ ਬੈਲੇਟ ਵੋਟਿੰਗ ਦਾ ਵਿਰੋਧ ਕਰ ਰਹੇ ਹਨ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੇ ਖ਼ਦਸ਼ਾ ਜਤਾਇਆ ਹੈ, ਕਿ ਜੇਕਰ ਚਿੱਠੀ ਰਾਹੀਂ ਵੋਟਿੰਗ ਹੁੰਦੀ ਹੈ ਤਾਂ ਵਿਦੇਸ਼ਾਂ ਤੋਂ ਲੱਖਾਂ ਗਿਣਤੀ ਵਿੱਚ ਲੋਕ ਅਮਰੀਕਾ ਵਿੱਚ ਮੇਲ ਇਨ ਬੈਲੇਟ ਰਾਹੀਂ ਵੋਟਿੰਗ ਕਰ ਸਕਦੇ ਹਨ। ਜਿਸ ਨਾਲ ਵਿਰੋਧੀਆਂ ਨੂੰ ਫਾਇਦਾ ਹੋ ਸਕਦਾ ਹੈ। ਇਸ ਲਈ ਟਰੰਪ ਮੇਲ ਇਨ ਬੈਲੇਟ ਵੋਟਿੰਗ ਦਾ ਵਿਰੋਧ ਕਰ ਰਹੇ ਹਨ।

ਇਸੇ ਵਿਚਾਲੇ ਹੁਣ ਅਮਰੀਕੀ ਡਾਕ ਸੇਵਾ ਨੇ ਵੀ ਵੱਡਾ ਐਲਾਨ ਕੀਤਾ ਹੈ, ਕਿ ਜੇਕਰ ਚਿੱਠੀ ਰਾਹੀਂ ਵੋਟਿੰਗ ਹੁੰਦੀ ਹੈ ਤਾਂ ਇਸ ਨਾਲ ਗੜਬੜੀ ਪਾਈ ਜਾ ਸਕਦੀ ਹੈ। ਚੋਣਾਂ ਦੇ ਨਤੀਜਿਆਂ ਦੀ ਅਸੀਂ ਗਾਰੰਟੀ ਨਹੀਂ ਲੈਂਦੇ। ਅਮਰੀਕੀ ਡਾਕ ਸੇਵਾ ਨੇ ਕਿਹਾ ਕਿ ਇਹ ਸਭ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ ਹੈ।

ਡੈਮੋਕ੍ਰੇਟਸ ਅਤੇ ਕਾਂਗਰਸ ਨੂੰ ਲਿਖੇ ਪੱਤਰ ਵਿੱਚ ਪੋਸਟ ਮਾਸਟਰ ਜਨਰਲ ਲੂਈਸ ਨੇ ਕਿਹਾ ਕਿ ਸਾਰੇ ਰਾਜਾਂ ਨੂੰ ਭੇਜੇ ਗਏ ਚਿਤਾਵਨੀ ਪੱਤਰ ਵਿੱਚ ਇਸ ਗੱਲ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ, ਕਿ ਮੇਲ ਇਨ ਬੈਲੇਟ ਰਾਹੀਂ ਅਮਰੀਕੀ ਨਾਗਰਿਕ ਆਪਣੇ ਅਧਿਕਾਰਾਂ ਤੋਂ ਖੁੰਝ ਸਕਦੇ ਹਨ। ਉਨ੍ਹਾਂ ਦੀ ਵੋਟਾਂ ਦੀ ਗਿਣਤੀ ਨਹੀਂ ਹੋ ਸਕੇਗੀ।

- Advertisement -

Share this Article
Leave a comment