ਕੋਰੋਨਾ ਮਹਾਂਮਾਰੀ ਦੇ ਮੱਦੇ ਨਜ਼ਰ ਸਰਕਾਰ ਪਹਿਲਾਂ ਤੋਂ ਛੁੱਟੀਆ ਰਹੇ ਬੰਦੀ ਸਿੰਘਾਂ ਨੂੰ ਛੁੱਟੀ ‘ਤੇ ਰਿਹਾਅ ਕਰੇ: ਸਿੱਖ ਰਿਲੀਫ ਯੂਕੇ

TeamGlobalPunjab
2 Min Read

ਚੰਡੀਗੜ੍ਹ : ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਅਤੇ ਪਰਿਵਾਰਾਂ ਦੀ ਭਲਾਈ ਲਈ ਯਤਨਸ਼ੀਲ ਸੰਸਥਾ ਸਿੱਖ ਰਿਲੀਫ਼ ਯੂਕੇ ਦੀ ਕਾਨੂੰਨੀ ਸਲਾਹਕਾਰ ਐਡਵੋਕੇਟ ਕੁਲਵਿੰਦਰ ਕੌਰ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਭਾਈ ਸ਼ਮਸ਼ੇਰ ਸਿੰਘ ਦੀ ਛੁੱਟੀ ਨੂੰ 56 ਦਿਨ ਵਧਾਉਣ ਦੇ ਫੈਸਲੇ ਨੂੰ ਸ਼ਾਲਾਘਾ ਯੋਗ ਆਖਦਿਆਂ, ਸਰਕਾਰ ਨੂੰ ਕਿਹਾ ਕਿ ਜਿਹੜੇ ਬੰਦੀ ਸਿੰਘਾਂ ਪਹਿਲਾਂ ਹੀ ਛੁੱਟੀਆਂ ‘ਤੇ ਆ ਰਹੇ ਹਨ, ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇ ਨਜ਼ਰ ਉਨ੍ਹਾਂ ਨੂੰ ਤੁਰੰਤ ਪੈਰੋਲ ‘ਤੇ ਰਿਹਾਅ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਹਰਜੀਤ ਸਿੰਘ ਕਾਲਾ, ਲਾਲ ਸਿੰਘ ਅਕਾਲਗੜ੍ਹ, ਬਲਵੀਰ ਸਿੰਘ ਭੂਤਨਾ, ਪ੍ਰੋਦਵਿੰਦਰ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਹਰਨੇਕ ਸਿੰਘ ਭੱਪ, ਦਯਾ ਸਿੰਘ ਲਾਹੋਰੀਆ ਅਤੇ ਹਰਦਿਆਲ ਸਿੰਘ ਚਤਰਾ ਸਮੇਤ ਪਹਿਲਾਂ ਹੀ ਪੈਰੋਲ ‘ਤੇ ਆ ਰਹੇ ਸਿੰਘਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਸਰਕਾਰ ਤੁਰੰਤ ਪੈਰੋਲ ‘ਤੇ ਰਿਹਾਅ ਕਰੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਬੰਦੀ ਸਿੰਘਾਂ ਦੀਆਂ ਜਮਾਨਤਾਂ ਹਾਈ ਕੋਰਟ ਵਿੱਚ ਲੱਗੀਆਂ ਹੋਈਆਂ ਹਨ ਉਨ੍ਹਾਂ ਜੇਕਰ ਪੱਕੀਆਂ ਨਹੀਂ ਤਾਂ ਘੱਟੋ-ਘੱਟ ਅੰਤਿਰਮ ਜਮਾਨਤਾਂ ‘ਤੇ ਰਿਹਾਅ ਕੀਤਾ ਜਾਵੇ ਅਤੇ ਕੇਸਾਂ ਦੇ ਫੈਸਲੇ ਤੋਂ ਬਾਅਦ ਜਿੰਨਾ ਦੀ ਪੈਰੋਲ ਬਣਦੀ ਹੈ, ਜਿਨ੍ਹਾਂ ਵਿੱਚ ਦੇ ਨਾਂ ਸ਼ਾਮਲ ਹਨ, ਉਨ੍ਹਾਂ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ।

ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਅਤੇ ਹੋਰ ਰਾਜਾਂ ਦੀਆਂ ਸਰਕਾਰਾਂ ਵੱਲੋਂ ਵੱਡੇ ਪੱਧਰ ਤੇ ਜੇਲਾਂ ਵਿੱਚੋਂ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਪਰ ਬੰਦੀ ਸਿੰਘਾਂ ਦੇ ਮਾਮਲਿਆਂ ਵਿੱਚ ਸਰਕਾਰਾਂ ਵੱਲੋਂ ਮਹਾਂਮਾਰੀ ਦੌਰਾਨ ਵੀ ਪੱਖਪਾਤ ਕੀਤਾ ਜਾ ਰਿਹਾ ਹੈ।

Share this Article
Leave a comment