ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਅਮਰੀਕਾ ‘ਚ ਹੋਵੇਗਾ ਡਾਕਘਰ

TeamGlobalPunjab
1 Min Read

ਹਿਊਸਟਨ: ਅਮਰੀਕੀ ਕਾਂਗਰਸ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਹਿਊਸਟਨ ਦੇ ਇੱਕ ਡਾਕਘਰ ਦਾ ਨਾਮ ਭਾਰਤੀ – ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ਉੱਤੇ ਰੱਖਣ ਦਾ ਪ੍ਰਸਤਾਵ ਕੀਤਾ ਗਿਆ ਹੈ ।

ਦੱਸ ਦੇਈਏ 27 ਸਤੰਬਰ ਨੂੰ ਹਿਊਸਟਨ ਸ਼ਹਿਰ ‘ਚ ਡਿਊਟੀ ‘ਤੇ ਤਾਇਨਾਤ ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

42 ਸਾਲਾ ਧਾਲੀਵਾਲ ,  10,000 ਸਿੱਖਾਂ ਦੀ ਆਬਾਦੀ  ਦੇ ਨਾਲ ਹੈਰਿਸ ਕਾਉਂਟੀ  ਦੇ ਪਹਿਲੇ ਸਿੱਖ ਸ਼ੈਰਿਫ ਡਿਪਟੀ ਸਨ ਤੇ  ਇਸ ਦੇ ਨਾਲ ਹੀ ਉਹ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੂੰ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਆਗਿਆ ਮਿਲੀ  ਸੀ।

ਸੰਸਦ ਲਿਜੀ ਫਲੇਚਰ ਨੇ 315 ਏਡਿਕਸ ਹਾਵੇਲ ਰੋਡ ‘ਤੇ ਸਥਿਤ ਪੋਸਟ ਆਫਿਸ ਦਾ ਨਾਮ ‘ਡਿਪਟੀ ਸੰਦੀਪ ਸਿੰਘ  ਧਾਲੀਵਾਲ ਪੋਸਟ ਆਫਿਸ’ ਰੱਖਣ ਦੀ ਮੰਗ ਕੀਤੀ ਹੈ ।  ’ ਫਲੇਚਰ ਨੇ ਕਿਹਾ ਕਿ ‘ਪੋਸਟ ਆਫਿਸ ਦਾ ਨਾਮ ਧਾਲੀਵਾਲ  ਦੇ ਨਾਮ ‘ਤੇ ਰੱਖਣ ਨਾਲ ਇਹ ਉਨ੍ਹਾਂ ਦੀ ਸੇਵਾ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਸਾਨੂੰ ਹਮੇਸ਼ਾ ਯਾਦ ਦਵਾਉਂਦਾ ਰਹੇਗਾ ।

Share This Article
Leave a Comment