ਕੈਨੇਡਾ ਦੀ ਰੱਖਿਆ ਮੰਤਰੀ ਨੇ ਫੌਜ ‘ਚ ਜਿਨਸੀ ਵਧੀਕੀਆਂ ਤੇ ਪੱਖਪਾਤ ਲਈ ਮੰਗੀ ਮੁਆਫ਼ੀ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੀ ਭਾਰਤੀ ਮੂਲ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਤੇ ਸਿਖਰਲੇ ਫੌਜੀ ਕਮਾਂਡਰਾਂ ਨੇ ਜਿਨਸੀ ਹਮਲੇ, ਜਿਨਸੀ ਸ਼ੋਸ਼ਣ ਤੇ ਪੱਖਪਾਤ ਦਾ ਸੰਤਾਪ ਝੱਲਣ ਵਾਲੇ ਕੈਨੇਡੀਅਨ ਹਥਿਆਰਬੰਦ ਬਲਾਂ ਤੋਂ ਮੁਆਫ਼ੀ ਮੰਗੀ ਹੈ। ਇਸ ਮੁਆਫ਼ੀ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ।

ਕੈਨੇਡਾ ਦੀ ਫੌਜ ਨੂੰ ਅਜਿਹੇ ਸਮੇਂ ਵਿੱਚ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਨਾਲ ਨਜਿੱਠਣ ਅਤੇ ਰੋਕਣ ਲਈ ਬਿਹਤਰ ਪ੍ਰਣਾਲੀਆਂ ਬਣਾਉਣ ਲਈ ਜਨਤਕ ਅਤੇ ਰਾਜਨੀਤਿਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਆਨੰਦ ਨੂੰ ਅਕਤੂਬਰ ਵਿੱਚ ਦੇਸ਼ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ। ਕੈਨੇਡੀਅਨ ਆਰਮਡ ਫੋਰਸਿਜ਼ ਮੌਜੂਦਾ ਅਤੇ ਸਾਬਕਾ ਮੈਂਬਰਾਂ ਦਾ ਭਰੋਸਾ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਜਿਨਸੀ ਸ਼ੋਸ਼ਣ ਜਾਂ ਵਿਤਕਰੇ ਦਾ ਸ਼ਿਕਾਰ ਹੋਏ ਹਨ। ਰੱਖਿਆ ਮੰਤਰੀ ਆਨੰਦ, ਚੀਫ਼ ਆਫ਼ ਸਟਾਫ਼ ਜਨਰਲ ਵੇਨ ਆਇਰ ਅਤੇ ਉਪ ਰੱਖਿਆ ਮੰਤਰੀ ਜੋਡੀ ਥਾਮਸ ਨੇ ਫ਼ੌਜ ਵਿੱਚ ਜਿਨਸੀ ਸ਼ੋਸ਼ਣ ਅਤੇ ਵਿਤਕਰੇ ਦਾ ਸ਼ਿਕਾਰ ਹੋਈਆਂ ਔਰਤਾਂ ਅਤੇ ਮਰਦਾਂ ਤੋਂ ਸਰਕਾਰ ਦੀ ਤਰਫ਼ੋਂ ਮੁਆਫ਼ੀ ਮੰਗੀ ਹੈ।

 ਰੱਖਿਆ ਮੰਤਰੀ ਆਨੰਦ ਨੇ ਆਪਣੀ ਤਕਰੀਰ ਦੀ ਸ਼ੁਰੂਆਤ ’ਚ ਕਿਹਾ, ‘‘ਸਾਡੇ ਕੈਨੇਡੀਅਨ ਹਥਿਆਰਬੰਦ ਬਲਾਂ ਨੇ ਹਮੇਸ਼ਾ ਆਪਣੇ ਤੋਂ ਪਹਿਲਾਂ ਦੇਸ਼ ਨੂੰ ਰੱਖਿਆ ਹੈ। ਫੌਜ ਨੂੰ ਕੈਨੇਡੀਅਨ ਲੋਕਾਂ ਦਾ ਥਾਪੜਾ ਹਮੇਸ਼ਾ ਮਿਲਦਾ ਰਹੇਗਾ। ਉਨ੍ਹਾਂ ਕਿਹਾ, ‘‘ਕੋਮੀ ਰੱਖਿਆ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਸਰਕਾਰ ਵੱੱਲੋਂ ਮੁਆਫ਼ੀ ਮੰਗਦੀ ਹਾਂ।’’ ਆਨੰਦ ਨੇ ਕਿਹਾ ਕਿ ਉਹ ਚੁਣੇ ਹੋਏ ਨੁਮਾਇੰਦਿਆਂ ਵੱਲੋਂ, ਜੋ ਬੀਤੇ ਵਿੱਚ ਜਿਨਸੀ ਹਮਲੇ, ਜਿਨਸੀ ਵਧੀਕੀਆਂ ਤੇ ਪੱਖਪਾਤ ਦੀਆਂ ਘਟਨਾਵਾਂ ਨੂੰ ਲੈ ਕੇ ਕੋਈ ਕਾਰਵਾਈ ਕਰਨ ਵਿੱਚ ਨਾਕਾਮ ਰਹੇ, ਲਈ ਮੁਆਫ਼ੀ ਮੰਗਦੀ ਹੈ। ਮੈਂ ਹਜ਼ਾਰਾਂ ਕੈਨੇਡੀਅਨਾਂ, ਜਿਨ੍ਹਾਂ ਨੂੰ ਨੁਕਸਾਨ ਪੁੱਜਾ, ਤੋਂ ਵੀ ਮੁਆਫ਼ੀ ਮੰਗਦੀ ਹਾਂ ਕਿਉਂਕਿ ਤੁਹਾਡੀ ਸਰਕਾਰ ਤੁਹਾਨੂੰ ਬਚਾਅ ਨਹੀਂ ਸਕੀ, ਤੇ ਨਾ ਹੀ ਨਿਆਂ ਤੇ ਜਵਾਬਦੇਹੀ ਨਿਰਧਾਰਿਤ ਕਰਨ ਲਈ ਕੋਈ ਸਹੀ ਪ੍ਰਬੰਧ ਯਕੀਨੀ ਬਣਾ ਸਕੀ।’’

Share this Article
Leave a comment