ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਚ ਹੁਣ ਨਹੀਂ ਹੋਵੇਗਾ ਘੁਟਾਲਾ, ਕੇਂਦਰ ਸਰਕਾਰ ਨੇ ਰੱਖੀਆਂ ਨਵੀਆਂ ਸ਼ਰਤਾਂ

TeamGlobalPunjab
1 Min Read

ਚੰਡੀਗੜ੍ਹ: ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਮੁੜ ਤੋਂ ਕੋਈ ਘੁਟਾਲਾ ਨਾ ਹੋਵੇ ਇਸਦੇ ਲਈ ਕੇਂਦਰ ਸਰਕਾਰ ਨੇ ਆਪਣੀ ਨਵੀਂ ਸਕਾਲਰਸ਼ਿਪ ਯੋਜਨਾ ‘ਚ ਵੱਡੇ ਬਦਲਾਅ ਕੀਤੇ ਹਨ। ਇਨ੍ਹਾਂ ਬਦਲਾਵਾਂ ਨੂੰ ਪੰਜਾਬ ਸਰਕਾਰ ਨੇ ਵੀ ਸਵੀਕਾਰ ਕਰ ਲਿਆ ਹੈ।

ਕੇਂਦਰ ਸਰਕਾਰ ਨੇ ਆਪਣੀ ਨਵੀਂ ਯੋਜਨਾ ਵਿੱਚ ਕਿਹਾ ਹੈ ਕਿ, ਸਕਾਲਰਸ਼ਿਪ ਦੀ ਰਾਸ਼ੀ ਪਹਿਲਾਂ ਸਿੱਧੀ ਕਾਲਜਾਂ ਨੂੰ ਦਿੱਤੀ ਜਾਂਦੀ ਸੀ ਪਰ ਹੁਣ ਇਹ ਵਿਦਿਆਰਥੀਆਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਕੇਂਦਰ ਸਰਕਾਰ ਆਪਣਾ ਹਿੱਸਾ ਉਦੋਂ ਤੱਕ ਨਹੀਂ ਦੇਵੇਗੀ ਜਦੋਂ ਤਕ ਸੂਬਾ ਸਰਕਾਰ ਆਪਣੇ ਹਿੱਸੇ ਦੇ 40 ਫ਼ੀਸਦ ਪੈਸੇ ਜਮ੍ਹਾਂ ਨਹੀਂ ਕਰਵਾਉਂਦੇ।

ਨਵੀਂ ਸਕਾਲਰਸ਼ਿਪ ਯੋਜਨਾ ਅਨੁਸਾਰ ਵਿਦਿਆਰਥੀਆਂ ਦੀ ਕੁੱਲ ਫੀਸ ਦਾ 60 ਫੀਸਦ ਹਿੱਸਾ ਕੇਂਦਰ ਸਰਕਾਰ ਅਤੇ 40 ਫ਼ੀਸਦ ਹਿੱਸਾ ਸੂਬਾ ਸਰਕਾਰ ਵੱਲੋਂ ਖ਼ਰਚ ਕਰਨ ਦਾ ਪ੍ਰਾਵਧਾਨ ਰੱਖਿਆ ਗਿਆ ਹੈ। ਇਸ ਲਈ ਹੁਣ ਕੇਂਦਰ ਸਰਕਾਰ ਨੇ ਸਕਾਲਰਸ਼ਿਪ ਵਿਚ ਕੋਈ ਘੁਟਾਲਾ ਨਾ ਹੋਵੇ ਇਸ ਦੇ ਲਈ ਪਹਿਲਾਂ ਸੂਬਾ ਸਰਕਾਰ ਵਿਦਿਆਰਥੀ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏਗੀ ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਵੱਲੋਂ ਉਸ ਵਿਦਿਆਰਥੀ ਨੂੰ ਪੈਸੇ ਭੇਜੇ ਜਾਣਗੇ। ਪੰਜਾਬ ਸਰਕਾਰ ਨੇ ਵੀ ਇਸ ਯੋਜਨਾ ਨੂੰ ਮਨਜ਼ੂਰੀ ਦਿੰਦੇ ਹੋਏ 2021-22 ਲਈ 563 ਕਰੋੜ ਰੁਪਏ ਦੀ ਰਾਸ਼ੀ ਦੀ ਮੰਗ ਵੀ ਕਰ ਲਈ ਹੈ।

Share this Article
Leave a comment