ਨਿਊਜ਼ ਡੈਸਕ: ਅਦਾਕਾਰਾ ਪੂਨਮ ਪਾਂਡੇ ਦਾ 32 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸਰਵਾਈਕਲ ਕੈਂਸਰ ਕਾਰਨ ਪੂਨਮ ਪਾਂਡੇ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਚੁੱਕੀ ਹੈ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸ਼ੁੱਕਰਵਾਰ ਸਵੇਰੇ ਅਭਿਨੇਤਰੀ ਦੇ ਅਧਿਕਾਰਤ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੂਨਮ ਪਾਂਡੇ ਨੇ ਵੀਰਵਾਰ ਸ਼ਾਮ ਨੂੰ ਆਖਰੀ ਸਾਹ ਲਏ।
ਤਿੰਨ ਦਿਨ ਪਹਿਲਾਂ ਪੂਨਮ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਗੋਆ ‘ਚ ਇਕ ਕਰੂਜ਼ ਪਾਰਟੀ ‘ਚ ਨਜ਼ਰ ਆ ਰਹੀ ਸੀ। ਅਜਿਹੇ ‘ਚ ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖਬਰ ਨਾਲ ਲੋਕ ਸਦਮੇ ‘ਚ ਹਨ। ਦੱਸ ਦੇਈਏ ਕਿ ਅਦਾਕਾਰਾ ਆਪਣੇ ਬੋਲਡ ਲੁੱਕ ਅਤੇ ਫੋਟੋਸ਼ੂਟ ਲਈ ਜਾਣੀ ਜਾਂਦੀ ਸੀ। ਇਸ ਤੋਂ ਇਲਾਵਾ ਪੂਨਮ ਬਾਲੀਵੁੱਡ ‘ਚ ਵੀ ਕੰਮ ਕਰ ਚੁੱਕੀ ਹੈ।
ਪੂਨਮ ਦਾ ਜਨਮ 1 ਮਾਰਚ 1991 ਨੂੰ ਨਵੀਂ ਦਿੱਲੀ ‘ਚ ਹੋਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਨ੍ਹਾਂ ਨੇ ਪਹਿਲਾਂ ਕੈਲੰਡਰ ਸ਼ੂਟ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਐਂਟਰੀ ਕੀਤੀ। ਅਭਿਨੇਤਰੀ ਨੂੰ ਕਈ ਫਿਲਮਾਂ ‘ਚ ਵੀ ਦੇਖਿਆ ਗਿਆ ਸੀ। ਪੂਨਮ ਪਾਂਡੇ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2013 ਵਿੱਚ ਇੱਕ ਲਘੂ ਫ਼ਿਲਮ ‘ਦ ਅਨਕੈਨੀ’ ਨਾਲ ਕੀਤੀ ਸੀ, ਪਰ ਬਾਅਦ ਵਿੱਚ, ਉਸਨੇ 2013 ਵਿੱਚ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮ ‘ਨਸ਼ਾ’ ਨਾਲ ਵੱਡੇ ਪਰਦੇ ‘ਤੇ ਕਦਮ ਰੱਖਿਆ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।