ਰਾਕੇਸ਼ ਟਿਕੈਤ ਦੇ ਸਮਰਥਨ ‘ਚ ਆਏ ਸਿਆਸੀ ਲੀਡਰ, ਇੰਝ ਵਧਾਇਆ ਟਿਕੈਤ ਦਾ ਹੌਂਸਲਾ

TeamGlobalPunjab
2 Min Read

ਨਵੀਂ ਦਿੱਲੀ : ਰਾਤੋਂ-ਰਾਤ ਕਿਸਾਨ ਅੰਦੋਲਨ ‘ਚ ਨਵੀਂ ਜਾਨ ਪਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਦੇ ਸਮਰਥਨ ਵਿੱਚ ਅੱਜ ਹਰ ਵਰਗ ਖੜ੍ਹ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਰਾਕੇਸ਼ ਟਿਕੈਤ ਨੂੰ ਸਮਰਥਨ ਦੇਣ ਪਹੁੰਚੇ ਰਹੇ ਹਨ। ਦਿੱਲੀ ਦੇ ਡਿਪਟੀ ਚੀਫ਼ ਮਨੀਸਟਰ ਮਨੀਸ਼ ਸਿਸੋਦੀਆ ਗਾਜ਼ੀਪੁਰ ਬਾਰਡਰ ‘ਤੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ।

ਮਨੀਸ਼ ਸਿਸੋਦੀਆ ਨੇ ਕਿਸਾਨਾਂ ਨੂੰ ਹੌਂਸਲਾ ਦਿੱਤਾ ਕਿ ਦਿੱਲੀ ਸਰਕਾਰ ਉਹਨਾਂ ਦੇ ਨਾਲ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ – ‘ਰਾਕੇਸ਼ ਜੀ ਅਸੀਂ ਪੁਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਾਂ, ਤੁਹਾਡੀਆਂ ਮੰਗਾਂ ਜਾਇਜ਼ ਹਨ। ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨਾ, ਕਿਸਾਨਾਂ ਨੂੰ ਦੇਸ਼-ਧ੍ਰੋਹੀ ਕਹਿਣਾ ਅਤੇ ਇਹਨਾਂ ਦਿਨਾਂ ‘ਚ ਸ਼ਾਂਤੀ ਨਾਲ ਅੰਦੋਲਨ ਕਰ ਰਹੇ ਕਿਸਾਨ ਲੀਡਰਾਂ ‘ਤੇ ਝੂਠੇ ਕੇਸ ਪਾਉਣੇ ਗਲ਼ਤ ਹਨ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਲੀਡਰ ਅਖਿਲੇਸ਼ ਯਾਦਵ ਨੇ ਰਾਕੇਸ਼ ਟਿਕੈਤ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਆਪਣਾ ਸਮਰਥਨ ਦੇਣ ਦਾ ਯਕੀਨ ਦਵਾਇਆ। ਇਸ ਦੇ ਨਾਲ ਹੀ ਪਟਨਾ ਤੋਂ ਆਰਐਲਡੀ ਦੇ ਲੀਡਰ ਜਯੰਤ ਚੌਧਰੀ ਵੀ ਰਾਕੇਸ਼ ਟਿਕੈਤ ਨੂੰ ਮਿਲਣ ਪਹੁੰਚੇ। ਜਯੰਤ ਚੌਧਰੀ ਨੇ ਕਿਹਾ ਕਿ ਪਟਨਾ ਵਿੱਚ ਮਨੁੱਖੀ ਚੈਨ ਬਣਾ ਕੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Share this Article
Leave a comment